Home / ਦੁਨੀਆ ਭਰ / ਅੰਮ੍ਰਿਤਸਰ ਸਾਹਿਬ”ਚ ਸਾਦਗੀ ਨਾਲ ਹੋਇਆ ਵਿਆਹ, ਸਭ ਪਾਸੇ ਚਰਚਾ

ਅੰਮ੍ਰਿਤਸਰ ਸਾਹਿਬ”ਚ ਸਾਦਗੀ ਨਾਲ ਹੋਇਆ ਵਿਆਹ, ਸਭ ਪਾਸੇ ਚਰਚਾ

ਅੰਮ੍ਰਿਤਸਰ ”ਚ ਸਾਦਗੀ ਨਾਲ ਹੋਇਆ ਵਿਆਹ, ਪੁਲਸ ਬਣੀ ”ਬਾਰਾਤੀ” ਪੰਜਾਬ ‘ਚ ਕਰ-ਫਿਊ ਦੇ ਚੱਲਦੇ ਵਿਆਹ ਹੁਣ ਸਾਦਗੀ ਨਾਲ ਹੋ ਰਹੇ ਹਨ। ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਨੂੰ ਹਰ ਕੋਈ ਯਾਦਗਾਰ ਬਣਾਉਣਾ ਚਾਹੁੰਦਾ ਹੈ ਜੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਚ ।ਜਾਣਕਾਰੀ ਮੁਤਾਬਕ ਪੰਜਾਬ ‘ਚ ਅਕਸਰ ਵਿਆਹਾਂ ‘ਚ ਬੇਹੱਦ ਖਰਚਾ ਕੀਤਾ ਜਾਂਦਾ ਸੀ ਪਰ ਹੁਣ ਕ-ਰੋਨਾ ਦੇ ਚੱਲਦੇ ਵੱਖ-ਵੱਖ ਸ਼ਹਿਰਾਂ ‘ਚ ਵਿਆਹ ਸਾਦਗੀ ਨਾਲ ਕੀਤੇ ਜਾ ਰਹੇ ਹਨ। ਤਾਜਾ ਮਾਮਲਾ ਪਵਿੱਤਰ ਨਗਰੀ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿਸ ‘ਚ ਕੇਵਲ 10 ਲੋਕਾਂ ਦੀ ਬਾਰਾਤ ਆਈ। ਇਸ ‘ਚ ਲਾੜਾ-ਲਾੜੀ ਦੇ 5-5 ਮੈਂਬਰ ‘ਤੇ ਪੰਜਾਬ ਪੁਲਸ ਬਾਰਾਤੀ ਬਣੀ। ਇਸ ਵਿਆਹ ‘ਚ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਸਾਫ-ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ।ਦੱਸ ਦਈਏ ਕਿ ਪੁਲਿਸ ਵਾਲੇ ਵੀਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਿਆਹ ਚ ਇਸ ਕਰਕੇ ਸ਼ਿਰਕਤ ਕੀਤੀ ਹੈ ਉਨ੍ਹਾਂ ਦੇ ਵਿਆਹ ਸੰਬੰਧੀ ਚੈਕਅੱਪ ਵੀ ਕੀਤੀ ਕਿ ਇਹ ਵਿਆਹ ਲੌਕਡਾਊਨ ਦੀ ਸਥਿਤੀ ਚ ਨਿਯਮਾਂ ਅਨੁਸਾਰ ਹੋ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵੀ ਵਿਆਹ ਚ ਆਨੰਦ ਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਵਿਆਹ ‘ਚ ਲਾਵਾਂ ਫੇਰੇ ਤੋਂ ਬਾਅਦ ਸਮਾਜਿਕ ਸੰਸਥਾਵਾਂ ਅਤੇ ਪੁਲਸ ਦੇ ਸਹਿਯੋਗ ਨਾਲ ਕੁਝ ਸਾਮਾਨ ਭੇਂਟ ਕੀਤਾ ਗਿਆ। ਇਹ ਵਿਆਹ ਸਰਬੱਤ ਦਾ ਭਲਾ ਐਜੂਕੇਸ਼ਨ ਸੁਸਾਇਟੀ ਵਲੋਂ ਕਰਵਾਇਆ ਗਿਆ ਹੈ । ਸੰਸਥਾ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਅਸੀਂ ਗਰੀਬ ਪਰਿਵਾਰਾਂ ਦੇ ਸਾਦਗੀ ਨਾਲ ਵਿਆਹ ਕਰਦੇ ਆ ਰਹੇ ਹਾਂ ਅਤੇ ਅੱਗੇ ਵੀ ਗਰੀਬ ਲੋਕਾਂ ਦੀ ਇਸੇ ਤਰ੍ਹਾਂ ਹੀ ਮਦਦ ਕਰਦੇ ਰਹਾਂਗੇ। ਲੋੜ ਹੈ ਸਾਡੇ ਸਮਾਜ ਨੂੰ ਇਸ ਤਰਾਂ ਦੇ ਵਿਆਹਾਂ ਦੀ ਜੋ ਸਾਡੇ ਸਮਾਜ ਨੂੰ ਨਵੀਂ ਸੇਧ ਦੇ ਸਕਣ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਇੱਕ ਹੋਰ ਵਿਆਹ ਕਾਫੀ ਚਰਚਾ ਚ ਆਇਆ ਸੀ ਜਦੋਂ ਇੱਕ ਨੌਜਵਾਨ ਇੱਕਲਾ ਹੀ ਸਕੂਟਰੀ ਤੇ ਆਪਣੀ ਜੀਵਨ ਸਾਥਣ ਨੂੰ ਲੈ ਆਇਆ ਸੀ।

error: Content is protected !!