ਭਾਵੇਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰ-ਫਿਊ ਵਰਗਾ ਸਖਤ ਫੈਸਲਾ ਲੈ ਕੇ ਕੋ-ਰੋਨਾ ਨੂੰ ਫੈਲਣ ਤੋਂ ਕਾਫੀ ਹੱਦ ਤੱਕ ਰੋਕ ਲਿਆ ਹੈ, ਪਰ ਫਿਰ ਵੀ ਸਰਕਾਰ ਮ-ਰੀ-ਜਾਂ ਦੀ ਗਿਣਤੀ ਵੱਧ ਜਾਣ ਦੇ ਮੱਦੇਨਜ਼ਰ ਉਨਾਂ ਦੀ ਸੰਭਾਲ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਮੈਰੀਟੋਰੀਅਸ ਸਕੂਲ, ਜਿਸ ਵਿਚ ਕਰੀਬ 1000 ਮੰਜਿਆਂ ਦਾ ਕੋ-ਵਿਡ ਸੰਭਾਲ ਕੇਂਦਰ (ਕੋ-ਵਿਡ ਕੇਅਰ ਸੈਂਟਰ) ਬਣਾਇਆ ਗਿਆ ਹੈ, ਵਿਚ ਉਹ mariz ਰੱਖਣ ਦੀ ਤਜਵੀਜ਼ ਹੈ, ਜੋ ਪਾਜ਼ੀਟਵ ਹੋਣਗੇ, ਪਰ ਉਨਾਂ ਵਿਚ ਬਿਮਾ-ਰੀ ਦਾ ਕੋਈ ਵੱਡਾ ਲੱ-ਛਣ ਨਾ ਹੋਣ ਕਾਰਨ ਉਨਾਂ ਨੂੰ ਹਸਪ-ਤਾਲ ਵਿਚ ਦਾ-ਖਲ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਉਕਤ ਕੇਂਦਰ ਵਿਚ ਆਉਣ ਵਾਲੇ mariz ਦੀ ਸਾਂਭ-ਸੰਭਾਲ ਕਰਨ ਵਾਲੇ ਪੈਰਾ ਮੈਡੀ-ਕਲ ਸਟਾਫ ਨੂੰ ਵਾ-ਇਰਸ ਦੇ ਪ੍ਰਭਾਵ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਇੱਥੇ ਰਿਮੋਟ ਕੰਟਰੋਲ ਟਰਾਲੀ ਦਾ ਇੰਤਜ਼ਾਮ ਕੀਤਾ ਜਾਵੇਗਾ, ਜਿਸਦਾ ਸਫਲ ਟਰਾਇਲ ਅੱਜ ਡਿਪਟੀ ਕਮਿਸ਼ਨਰ ਸ. ਢਿੱਲੋਂ ਦੀ ਹਾਜ਼ਰੀ ਵਿਚ ਕਰ ਲਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਜਿੰਨਾ ਦੀ ਅਗਵਾਈ ਹੇਠ ਸਨਅਤ ਵਿਭਾਗ ਨੇ ਸਿੰਘ ਇੰਡਸਟਰੀ ਨਾਲ ਮਿਲ ਕੇ ਇਹ ਰਿਮੋਟ ਟਰਾਲੀ ਬਣਾਈ ਹੈ, ਨੇ ਦੱਸਿਆ ਕਿ ਇਹ ਟਰਾਲੀ ਪੂਰੀ ਤਰਾਂ ਰਿਮੋਟ ਕੰਟਰੋਲ ਨਾਲ ਚੱਲਦੀ ਹੈ, ਕਿਸੇ ਵੀ mariz ਤੱਕ ਰੋਟੀ, ਪਾਣੀ, ਦਵਾਈ ਦੀ ਪਹੁੰਚ ਦੇ ਸਕਦੀ ਹੈ। ਇਸ ਤਰਾਂ ਸਟਾਫ ਨੂੰ mariz ਦੇ ਜ਼ਿਆਦਾ ਨੇੜੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਵਾਇ-ਰਸ ਦਾ ਪਸਾਰ ਰੁਕੇਗਾ। ਉਨਾਂ ਦੱਸਿਆ ਕਿ ਟਰਾਲੀ 360 ਡਿਗਰੀ ਤੱਕ ਘੁੰਮ ਸਕਣ, 40 ਕਿਲੋਗ੍ਰਾਮ ਤੱਕ ਭਾਰ ਚੁੱਕਣ, 100 ਫੁੱਟ ਤੱਕ ਰਿਮੋਟ ਦੀ ਕਮਾਂਡ ਲੈ ਸਕਣ ਆਦਿ ਸਹੂਲਤਾਂ ਦੇ ਸਮਰੱਥ ਹੈ। ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਇਸ ਟਰਾਇਲ ਦੀ ਸਫਲਤਾ ਉਤੇ ਤਸੱਲੀ ਪ੍ਰਗਟਾਉਂਦੇ ਕਿਹਾ ਕਿ ਇਸ ਨਾਲ mariza ਦੀ ਸੰਭਾਲ ਅਸਾਨ ਹੋਵੇਗੀ। ਉਨਾਂ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਚ 1000 mariz ਲਈ ਸੰਭਾਲ ਕੇਂਦਰ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਦੀ ਦੇਖਰੇਖ ਸੀਨੀਅਰ ਡਾਕ-ਟਰ ਦੇ ਹੱਥ ਵਿਚ ਹੋਵੇਗੀ। ਉਨਾਂ ਦੱਸਿਆ ਕਿ ਇਸ ਕੇਂਦਰ ਵਿਚ ਮਰੀ-ਜਾਂ ਲਈ ਰਜਿਸਟਰੇਸ਼ਨ ਕਾਊਟਰ, ਡਾਕ-ਟਰ ਲਈ ਕਮਰਾ, ਨਰਸਾਂ ਲਈ ਕਮਰੇ, ਉਡੀਕ ਘਰ, ਕੱਪੜੇ ਧੋਣ ਲਈ ਪ੍ਰਬੰਧ, ਫਾਰਮੇਸੀ, ਪੀ ਪੀ ਈ ਕਿੱਟ ਬਦਲਣ ਲਈ ਕਮਰਾ ਆਦਿ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਬਾਇਓ ਮੈਡੀਕਲ ਵੇਸਟ ਲਈ ਵੀ ਵਿਸ਼ੇਸ਼ ਪ੍ਰਬੰਧ ਰੱਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਰਿਮੋਟ ਕੰਟਰੋਲ ਟਰਾਲੀ ਦਾ ਟਰਾਇਲ ਵੇਖਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ।
