ਜਾਣੋ ਕੀ ਨੇ ਦੁਕਾਨਾਂ ਖੋਲ੍ਹਣ ਲਈ ਸ਼ਰਤਾਂ

ਦੱਸ ਦਈਏ ਕਿ ਲੌਕਡਾਊਨ ਕਾਰਨ ਮੁਸ਼-ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਡੀ ਰਾਹਤ ਦਿੱਤੀ ਹੈ। ਮੰਤਰਾਲੇ ਨੇ ਇਸ ਸਬੰਧੀ ਸਾਰੇ ਸੂਬਿਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਦੇਸ਼ ਭਰ ਵਿਚ ਅੱਜ 25 ਅਪ੍ਰੈਲ ਤੋਂ ਕੁਝ ਸ਼ਰਤਾਂ ਤਹਿਤ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਹਾਲਾਂਕਿ ਹੌਟਸਪੌਟ ਖੇਤਰ ਵਿਚ ਮਨਾਹੀ ਹੋਵੇਗੀ। ਪਰ ਸਭ ਤੋਂ ਪਹਿਲਾਂ ਇਹ ਸੁਣੋ ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਹੈ ਮੈ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਵੀ ਸੋਸ਼ਲ ਮੀਡੀਆ ਤੇ ਅਫ-ਗਾਹਾਂ ਤੇ ਗੌਰ ਨਾ ਕੀਤਾ ਜਾਵੇ ਨਾ ਇਨ੍ਹਾਂ ਨੂੰ ਅੱਗੇ ਸ਼ੇਅਰ ਕੀਤਾ ਜਾਵਾ। ਦੱਸ ਦਈਏ ਕਿ ਜਿਹੜੀ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਉਸ ਦਾ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਵੱਡੇ ਸ਼ਾਪਿੰਗ ਮਾਲ ਸ਼ੋਅ ਰੂਮ ਆਦਿ ਸਭ ਕੁੱਝ ਬੰਦ ਰਹਿਣਗੇ। ਦੱਸ ਦਈਏ ਕਿ ਕੁੱਝ ਦੁਕਾਨਾਂ ਜੋ ਸਰਕਾਰ ਨੇ ਕਿਹਾ ਬਸ ਉਹ ਹੀ ਖੁੱਲ੍ਹ ਸਕਦੀ ਹੈ। ਜਿਆਦਾ ਵੱਡੇ ਬਾਜਾਰ ਆਦਿ ਸਭ ਚੀਜਾਂ ਬੰਦ ਰਹਿਣਗੀਆਂ। ਬਸ ਛੋਟੀ ਮੋਟੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ਕੁੱਝ ਬੰਦ ਰਹਿਣਾ ਹੈ।ਕੀ ਖੁੱਲ੍ਹੇਗਾ. ਦੇਸ਼ ਆਉ ਜਾਣੋ ? 1- ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਦੇਸ਼ਾਂ ਵਿਚ ਉਹ ਦੁਕਾਨਾਂ ਖੁੱਲ਼ਣਗੀਆਂ ਜੋ ਸ਼ਾਪਸ ਐਂਡ ਇਸਟੈਬਲਿਸ਼ਮਿੰਟ ਐਕਟ ਤਹਿਤ ਰਜਿਸਟਰਡ ਹਨ। 2- ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹੁਕਮ ਦੇ ਅਨੁਸਾਰ, ਕੇਂਦਰ ਸਰਕਾਰ ਨੇ ਰਿਹਾਇਸ਼ੀ ਕਲੋਨੀਆਂ ਦੇ ਨੇੜੇ ਬਣੀਆਂ ਦੁਕਾਨਾਂ (ਸ਼ਾਪਿੰਗ ਕੰਪਲੈਕਸ ਦੇ ਬਾਹਰ) ਖੋਲ੍ਹਣ ਦੀ ਆਗਿਆ ਦਿੱਤੀ ਹੈ, ਜੋ ਕਿ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਹੱਦ ਵਿੱਚ ਆਉਂਦੀਆਂ ਹਨ। 3- ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੇ ਬਾਹਰ ਸਥਿਤ ਰਜਿਸਟਰਡ ਮਾਰਕੀਟਾਂ ਨੂੰ ਵੀ ਅੱਜ ਤੋਂ ਖੋਲ੍ਹਿਆ ਜਾਵੇਗਾ। ਹਾਲਾਂਕਿ, ਸਿਰਫ 50 ਫੀਸਦੀ ਕਰਮਚਾਰੀ ਦੁਕਾਨਾਂ ‘ਤੇ ਕੰਮ ਕਰ ਸਕਣਗੇ। ਹਰ ਮਾਸਕ ਪਹਿਨਣਾ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਕਰਨੀ ਪਵੇਗੀ।4- ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ, ਅੱਜ ਤੋਂ ਗੈਰ-ਹੌਟਸਪੌਟ ਖੇਤਰ ਵਿੱਚ ਸੈਲੂਨ ਅਤੇ ਬਿਊਟੀ ਪਾਰਲਰ ਵੀ ਖੋਲ੍ਹੇ ਜਾਣਗੇ. ਇੱਥੇ, ਸਮਾਜਕ ਦੂਰੀਆਂ ਦੀ ਪਾਲਣਾ ਕਰਨਾ ਅਤੇ ਮਾਸਕ ਲਗਾਉਣਾ ਜਰੂਰੀ ਹੈ। 5- ਗ੍ਰਹਿ ਮੰਤਰਾਲੇ ਦੀਆਂ ਸ਼ਰਤਾਂ ਅਨੁਸਾਰ ਪੇਂਡੂ ਅਤੇ ਅਰਧ-ਪੇਂਡੂ ਖੇਤਰਾਂ ਦੀਆਂ ਸਾਰੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਸਕਦੀਆਂ ਹਨ। 6- ਸ਼ਹਿਰੀ ਖੇਤਰਾਂ ਵਿਚ ਰਿਹਾਇਸ਼ੀ ਬਸਤੀਆਂ ਦੇ ਨੇੜੇ ਦੁਕਾਨਾਂ ਵਿਚ ਵੀ ਅੱਜ ਤੋਂ ਗੈਰ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਣਗੀਆਂ। 7- ਪੇਂਡੂ ਖੇਤਰਾਂ ਵਿੱਚ ਹਰ ਤਰਾਂ ਦੀਆਂ ਦੁਕਾਨਾਂ ਵਿੱਚ ਗੈਰ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਵੀ ਅੱਜ ਤੋਂ ਸ਼ੁਰੂ ਹੋ ਸਕਦੀਆਂ ਹਨ। 8- ਮਿਊਂਸਪਲ ਕਾਰਪੋਰੇਸ਼ਨਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਦੇ ਅੰਦਰ ਬਾਜ਼ਾਰ ਕੰਪਲੈਕਸਾਂ ਨੂੰ ਵੀ ਅੱਜ ਤੋਂ ਖੋਲ੍ਹਣ ਦੀ ਆਗਿਆ ਹੈ। 9- ਕੋਰੋਨੋ ਵਾਇਰਸ ਤੇ ਲੌਕਡਾਊਨ ਦੇ ਬਾਵਜੂਦ, ਅੱਜ ਤੋਂ ਆਸਪਾਸ ਦੀਆਂ ਸਾਰੀਆਂ ਛੋਟੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਕਿਹੜੀਆਂ ਸੇਵਾਵਾਂ ‘ਤੇ ਪਾਬੰਦੀ ਹੋਵੇਗੀ?
1 ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀਆਂ ਸੀਮਾਵਾਂ ਤੋਂ ਬਾਹਰ ਮਲਟੀ-ਬ੍ਰਾਂਡ ਅਤੇ ਸਿੰਗਲ ਬ੍ਰਾਂਡ ਮਾਲਾਂ ਵਿਚ ਦੁਕਾਨਾਂ ਨਹੀਂ ਖੁੱਲ੍ਹਣਗੀਆਂ 2. ਮਿਊਂਸਪਲ ਕਾਰਪੋਰੇਸ਼ਨਾਂ ਅਤੇ ਨਗਰ ਪਾਲਿਕਾਵਾਂ ਦੀ ਹੱਦ ਅੰਦਰ ਮਾਰਕੀਟ ਕੰਪਲੈਕਸ, ਮਲਟੀ-ਬ੍ਰਾਂਡ ਅਤੇ ਸਿੰਗਲ ਬ੍ਰਾਂਡ ਮਾਲ ਦੀਆਂ ਦੁਕਾਨਾਂ ਇਸ ਸਮੇਂ ਨਹੀਂ ਖੁੱਲ੍ਹਣਗੀਆਂ 3. ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿੰਮ, ਖੇਡ ਕੰਪਲੈਕਸ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ​​ਥੀਏਟਰ, ਬਾਰ ਅਤੇ ਆਡੀਟੋਰੀਅਮ, ਅਸੈਂਬਲੀ ਹਾਲ ਬੰਦ ਰਹਿਣਗੇ। 4. ਵੱਡੀਆਂ ਦੁਕਾਨਾਂ, ਬ੍ਰਾਂਡ ਅਤੇ ਬਾਜ਼ਾਰ ਹਫ਼ਤੇ ਦੇ ਦਿਨ ਲੱਗਣ ਵਾਲੇ ਬਾਜਾਰ ਬੰਦ ਰਹਿਣਗੇ 5. ਨਹਿਰੂ ਪਲੇਸ, ਲਾਜਪਤ ਨਗਰ, ਦਿੱਲੀ ਦੀ ਸਰੋਜਨੀ ਮਾਰਕੀਟ ਜਿਹੇ ਬਾਜ਼ਾਰ ਹਾਲੇ ਨਹੀਂ ਖੁੱਲ੍ਹਣਗੇ। ਬੇਨਤੀ ਹੈ ਜੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *