AC ਚਲਾਉਣ ਵਾਲਿਆਂ ਲਈ ਆਈ ਵੱਡੀ ਖਬਰ

ਸਭ ਤੋਂ ਪਤਾ ਹੈ ਜੀ ਗਰਮੀ ਦੀ ਸ਼ੁਰੂਆਤ ਹੋ ਗਈ ਤੇ AC ਦਾ ਸ਼ੀਜਨ ਸ਼ੁਰੂ ਹੋ ਗਿਆ ਪਰ ਇਸ ਸਮੇ ਕ-ਰੋਨਾ ਕਾਰਨ ਜਿਥੇ ਹੋਰ ਗੱਲਾਂ ਦਾ ਧਿਆਨ ਰੱਖਣਾ ਲਈ ਕਿਹਾ ਗਿਆ ਹੈ ਉੱਥੇ AC ਚਲਾਉਣ ਸਮੇਂ ਵੀ ਕੁੱਝ ਗੱਲਾਂ ਧਿਆਨ ਰੱਖਣਯੋਗ ਨੇ। ਦੱਸ ਦਈਏ ਕਿ ਦੇਸ਼ ‘ਚ ਕੋਰੋ-ਨਾ ਦੇ ਔਖੇ ਸਮੇਂ ਦਰਮਿਆਨ ਹੁਣ ਗਰਮੀ ਦਾ ਮੌਸਮ ਵੀ ਜੋਬਨ ‘ਤੇ ਹੈ। ਤਾਪਮਾਨ ‘ਚ ਇਜ਼ਾਫਾ ਹੰਦਿਆਂ ਹੀ ਲੋਕਾਂ ਨੇ ਏਸੀ ਦਾ ਇਸਤੇਮਾਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। AC ਚਲਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਗਾਇਡਲਾਇਨਜ਼ ਜਾਰੀ ਕੀਤੀਆਂ ਹਨ। ਜਿਸ ਦੇ ਮੁਤਾਬਕ ਕਰੋ-ਨਾ ਦੌਰਾਨ ਲੱਗੇ AC ਦਾ ਤਾਪਮਾਨ 24-30 ਡਿਗਰੀ ਸੈਂਟੀਗ੍ਰੇਡ ਵਿਚਾਲੇ ਹੋਣਾ ਚਾਹੀਦਾ ਹੈ ਦੱਸ ਦਈਏ ਕਿ ਸਰਕਾਰ ਨੇ ਕਿਹਾ ਹੈ ਕਿ ਹਿਊਮਿਡਿਟੀ ਦੀ ਮਾਤਰਾ 40-70 ਫੀਸਦ ਦੇ ਵਿਚ ਹੋਣੀ ਚਾਹੀਦੀ ਹੈ। ਇਹ ਗਾਇਡਲਾਇਨਜ਼ ਇੰਡੀਅਨ ਸੋਸਾਇਟੀ ਆਫ਼ ਹੀਟਿੰਗ ਰੇਫਰੀਜਰੇਟਿੰਗ ਐਂਡ ਏਅਰ ਕੰਡੀਸ਼ਨਰ ਇੰਜੀਨੀਅਰਸ ਨੇ ਤਿਆਰ ਕੀਤੀਆਂ ਹਨ। ਇਸ ਤੋਂ ਬਾਅਦ ਹੀ ਕੇਂਦਰੀ ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਦੱਸ ਦਈਏ ਕਿ 20 ਅਪ੍ਰੈਲ ਤੋਂ ਕੇਂਦਰ ਸਰਕਾਰ ਦੇ ਜ਼ਿਆਦਾਤਰ ਦਫ਼ਤਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਦਫ਼ਤਰਾਂ ‘ਚ ਵੀ AC ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਧਿਆਨ ‘ਚ ਰੱਖਦਿਆਂ ਵੀ ਗਾਇਡਲਾਇਨਜ਼ ਜਾਰੀ ਕੀਤੀਆਂ ਗਈਆਂ ਹਨ। ਘਰਾਂ ‘ਚ AC ਚਲਾਉਂਦੇ ਸਮੇਂ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। AC ਚਲਾਉਂਦੇ ਸਮੇਂ ਪੱਖਾਂ ਜ਼ਰੂਰ ਚਲਾਓ ਤਾਂਕਿ ਕਮਰੇ ‘ਚ ਹਵਾ ਦੀ ਗਤੀ ਬਣੀ ਰਹੇ। AC ਵਾਲੇ ਕਮਰੇ ‘ਚ ਖਿੜਕੀ ਵੀ ਹੋਣੀ ਚਾਹੀਦੀ ਹੈ, ਖਿੜਕੀ ਖੁੱਲ੍ਹੀ ਰੱਖੋ ਤਾਂ ਜੋ ਤਾਜ਼ੀ ਹਵਾ ਆਉਂਦੀ ਰਹੇ। ਦੱਸ ਦਈਏ ਕਿ ਜੇਕਰ ਐਗਜੌਸਟ ਫੈਨ ਹੈ ਤਾਂ ਇਸਤੇਮਾਲ ਕਰੋ ਤਾਂਕਿ ਦੂਸ਼ਿਤ ਹਵਵਾ ਬਾਹਰ ਜਾ ਸਕੇ। AC ਪਹਿਲੀ ਵਾਰ ਚਲਾਉਣ ਤੋਂ ਪਹਿਲਾਂ ਸਰਵਿਸ ਕਰਾ ਲਓ। ਕਮਰਸ਼ੀਅਲ ਅਤੇ ਇੰਸਟਰੀਅਲ ਸੈਕਟਰ ਲਈ ਗਾਇਡਲਾਇਨਜ਼ ‘ਚ ਦੱਸਿਆ ਗਿਆ ਹੈ ਕਿ ਜੇਕਰ ਲੰਮੇ ਸਮੇਂ ਤੋਂ AC ਦੀ ਵਰਤੋਂ ਨਹੀਂ ਕੀਤੀ ਤਾਂ ਪਹਿਲਾਂ ਇਸਦੀ ਸਰਵਿਸ ਕਰਾ ਲਈ ਜਾਵੇ। ਇਸ ਤੋਂ ਇਲਾਵਾ AC ਦੇ ਇਸਤੇਮਾਲ ਵਾਲੀ ਥਾਂ ‘ਤੇ ਵੈਂਟੀਲੇਸ਼ਨ ਹੋਣਾ ਚਾਹੀਦਾ ਤਾਂ ਜੋ ਤਾਜ਼ੀ ਹਵਾ ਦੀ ਸਾਕਾਰਾ-ਤਮਕ ਪ੍ਰਭਾਵ ਬਣਿਆ ਰਹੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published. Required fields are marked *