ਪੰਜਾਬ ‘ਚ ਫਿਰ ਬਦਲੇਗਾ ਮੌਸਮ, ਕਿਸਾਨਾਂ ਲਈ 48 ਘੰਟੇ ਕਿਸਮਤ ਸਹਾਰੇ ਇਸ ਚ ਕੋਈ ਸ਼ੱਕ ਨਹੀਂ ਹੈ ਕਿਸਾਨ ਭਰਾਵਾਂ ਦੀ ਕਿਸਮਤ ਰੱਬ ਦੇ ਹੱਥ ਹੈ ਸਾਰੀ ਮਿਹਨਤ ਮੌਸਮ ਤੇ ਟਿਕੀ ਹੁੰਦੀ ਹੈ।’ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਆਉਣ ਵਾਲੇ 48 ਘੰਟੇ ਚਿੰ-ਤਾ ਵਾਲੇ ਹਨ ਕਿਉਂਕਿ ਮੌਸਮ ਵਿਭਾਗ ਚੰਡੀਗੜ੍ਹ ਨੇ ਦੇਰ ਸ਼ਾਮ ਨੂੰ ਮੌਸਮ ਦੇ ਬਦਲਦੇ ਮਿਜਾਜ਼ ਸਬੰਧੀ ਬੁਲੇਟਿਨ ਜਾਰੀ ਕੀਤਾ ਹੈ, ਜਿਸ ‘ਚ ਇਹ ਦੱਸਿਆ ਗਿਆ ਹੈ ਕਿ ਪੱਛਮੀ ਚੱਕਰਵਾਤ ਸਰਗਰਮ ਹੋਣ ਨਾਲ ਪੰਜਾਬ ਅਤੇ ਹਰਿਆਣਾ ‘ਚ 25 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ ਤੱਕ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਭਰੀ ਹ-ਨੇਰੀ ਚੱਲਣ ਦੇ ਨਾਲ ਬਾ-ਰਸ਼ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਇਕ ਪਾਸੇ ਕੋ-ਰੋ-ਨਾ ਦੀ ਮਾ-ਰ ਅਤੇ ਦੂਜੇ ਪਾਸੇ ਕਣਕ ਦੀ ਵਾਢੀ ਦਾ ਕੰਮ ਮੌਸਮ ਦੇ ਬਦਲਦੇ ਮਿ-ਜਾਜ਼ ਕਾਰਨ ਪਿੱਛੇ ਪੈ ਗਿਆ ਹੈ ਅਤੇ ਬਾਹਰਲੇ ਸੂਬਿਆਂ ‘ਚ ਗਈਆਂ ਕੰਬਾਈਨਾਂ ਦੇ ਵੀ ਪੰਜਾਬ ਆਉਣ ‘ਚ ਦੇਰੀ ਹੋਣ ਕਾਰਨ ਕਣਕ ਦੀ ਵਾਢੀ ਦਾ ਕੰਮ ਪੱਛੜ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੌਸਮ ਨੂੰ ਦੇਖਦਿਆਂ ਕਿਸਾਨ ਹੁਣ ਵੀ ਨਿ-ਰਾਸ਼ਾ ਦੇ ਆਲਮ ‘ਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਅਪ੍ਰੈਲ ਮਹੀਨਾ ਸ਼ੁਰੂ ਹੁੰਦੇ ਹੀ ਤਾਪਮਾਨ ਵੱਧ ਜਾਂਦਾ ਸੀ ਪਰ ਇਸ ਵਾਰ ਅਪ੍ਰੈਲ ਮਹੀਨਾ ਅੱਧਾ ਬੀਤ ਜਾਣ ਦੇ ਬਾਵਜੂਦ ਵੀ ਮੌਸਮ ਨੇ ਕਰਵਟ ਬਦਲਣ ‘ਚ ਦੇਰੀ ਕਰ ਦਿੱਤੀ ਹੈ। ਰੋਜ਼ਾਨਾ ਆਸਮਾਨ ‘ਚ ਬੱਦਲ ਛਾਏ ਰਹਿੰਦੇ ਹਨ। ਇਕ-ਦੋ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਅਤੇ ਮੌਸਮ ਵਿਗ-ੜਦਾ ਦੇਖ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਆਪਣਾ ਤੇ ਫਸਲ ਦਾ ਖਿਆਲ ਰੱਖਣਾ ਜੀ। ਦੱਸ ਦਈਏ ਕਿ ਉੱਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਣਕ ਦੀ ਖ੍ਰੀਦ ਪ੍ਰਕਿਰਿਆ ਵਧੀਆ ਜਾ ਰਹੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ। 10ਵੇਂ ਦਿਨ ਅਸੀਂ ਕੁੱਲ 35.07 ਲੱਖ ਮਿਟਰਿਕ ਟਨ ਕਣਕ ਇਕੱਠੀ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣੀ ਹੈ।
ਮੈਂ ਆਪਣੇ ਕਿਸਾਨਾਂ, ਆੜ੍ਹਤੀਆਂ, ਖ੍ਰੀਦ ਏਜੰਸੀਆਂ ਤੇ ਸਮੁੱਚੇ ਸਰਕਾਰੀ ਢਾਂਚੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮੇਂ ਹਦਾਇਤਾਂ ਦਾ ਪਾਲਣ ਵੀ ਕੀਤਾ ਤੇ ਕਣਕ ਖ੍ਰੀਦ ਪ੍ਰਕਿਰਿਆ ਵੀ ਸਫ਼ਲ ਬਣਾਈ।
