ਕੈਪਟਨ ਸਰਕਾਰ ਦਾ ਇੱਕ ਹੋਰ ਇਹ ਵੱਡਾ ਫੈਸਲਾ

ਕੈਪਟਨ ਸਰਕਾਰ ਦਾ ਇੱਕ ਹੋਰ ਇਹ ਵੱਡਾ ਫੈਸਲਾ ”ਜਾਣਕਾਰੀ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕ-ਰੋਨਾ ਦੀ ਰੋਕਥਾਮ ਅਤੇ ਨਿਗਰਾਨੀ ਵਧਾਉਣ ਲਈ ਸੂਬੇ ਦੇ ਸਾਰੇ ਪ੍ਰਾਈਵੇਟ ਹਸਪ-ਤਾਲਾਂ ਨੂੰ ਇਨ-ਫ਼ਲੂਏਂਜਾ ਲਾਈਕ ਇਲਨੈੱਸ (ਆਈ. ਐੱਲ. ਆਈ) ਅਤੇ ਸਵਿਅਰ ਐਕਿਊਟ ਰੇਸਪੀਰੇਟਰੀ ਇਨਫੈ-ਕਸਨ (ਐੱਸ. ਏ. ਆਰ. ਆਈ) ਦੇ ਮ-ਰੀ-ਜ਼ਾਂ ਨੂੰ ਸਰਕਾਰੀ ਹਸਪ-ਤਾਲਾਂ ਵਿਚ ਰੈਫਰ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਸਰਕਾਰੀ ਹਸਪ-ਤਾਲਾਂ ਦੇ ਫ਼ਲੂ ਕਾਰਨਰਾਂ ਵਿਚ ਫਲੂ ਦੇ ਲੱਛਣ ਜਿਵੇਂ ਕਿ ਬੁਖ਼ਾ-ਰ, ਖੰਘ, ਸਾਹ ਲੈਣ ਵਿਚ ਤਕ-ਲੀਫ਼, ਨਮੂਨੀਆਂ ਆਦਿ ਦੇ ਸਾਰੇ ਮਰੀਜ਼ਾਂ ਦੀ ਮੁਫ਼ਤ ਆਰਟੀ-ਪੀ. ਸੀ. ਆਰ. ਟੈਸਟਿੰਗ ਕੀਤੀ ਜਾਵੇਗੀ।ਇਸ ਸੰਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਰਾਹੀਂ ਯਕੀਨੀ ਬਣਾਇਆ ਜਾਵੇਗਾ ਕਿ ਕ-ਰੋਨਾ ਦਾ ਇਕ ਵੀ ਸ਼ੱਕੀ mariz ਜਾਂਚ ਤੋਂ ਵਾਂਝਾ ਨਾ ਰਹਿ ਸਕੇ ਅਤੇ ਇਸ ਬਿ-ਮਾਰੀ ਦੇ ਜਨਤਕ ਪੱਧਰ ‘ਤੇ ਫ਼ੈਲਾ-ਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਾਰੇ ਸਿਵਲ ਸਰ-ਜਨਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਵਿਚ ਉਨ੍ਹਾਂ ਨੂੰ ਪ੍ਰਾਈਵੇਟ ਹਸਪ-ਤਾਲਾਂ ਨੂੰ ਜਾਣਕਾਰੀ ਦੇਣ ਅਤੇ ਅਜਿਹੇ ਮ-ਰੀ-ਜ਼ਾਂ ਦੀ ਸੈਂਪਲਿੰਗ ਕਰਨ ਵਿਚ ਸੁਵਿਧਾ ਪ੍ਰਦਾਨ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕ-ਰੋਨਾ ਕਾਰਣ ਪੈਦਾ ਹੋਈ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱ-ਠਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਇਸ ਮਰੀ-ਜ਼ਾਂ ਦੀ ਟ੍ਰੈਕਿੰਗ (ਪਹਿਚਾਣ), ਟੈਸਟਿੰਗ (ਜਾਂਚ) ਤੇ ਟਰੀਟਮੈਂਟ (ਇਲਾਜ) ਲਈ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਗਈ ਹੈ। ਐੱਸ. ਬੀ. ਐੱਸ. ਨਗਰ ਤੇ ਐੱਸ. ਏ. ਐੱਸ ਨਗਰ ਜ਼ਿਲਿਆਂ ਵਿਚ ਰੋਕਥਾਮ ਦੀਆਂ ਗਤੀਵਿਧੀਆਂ ਇਸ ਦੀ ਇਕ ਮਿਸਾਲ ਹਨ। ਉਨ੍ਹਾਂ ਦੱਸਿਆ ਕਿ ਸੰਪਰਕ ਵਿਚ ਆਏ ਲੋਕਾਂ ਨੂੰ ਟਰੇਸ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਬਿ-ਮਾਰੀ ਦੇ ਫੈ-ਲਾਅ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਪੰਜਾਬ ਵਿਚ ਕ-ਰੋਨਾ ਦੀ ਜਾਂਚ 5 ਲੈਬਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਆਈ. ਸੀ. ਐੱਮ. ਆਰ. ਤੋਂ ਮਨਜ਼ੂਰਸ਼ੁਦਾ ਹੋਰ ਪ੍ਰਾਈਵੇਟ ਲੈਬ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨਾਲ ਪੰਜਾਬ ਦੀ ਟੈਸਟਿੰਗ ਸਮਰੱਥਾ ਵੱਧ ਸਕੇਗੀ।

Leave a Reply

Your email address will not be published. Required fields are marked *