ਵੱਡੀ ਖਬਰ ਅੱਜ ਤੋਂ ਖੁੱਲ੍ਹਣਗੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ ‘ਕ-ਰੋਨਾ ਦੀ ਇਸ ਔਖੀ ਘੜੀ ਨਾਲ ਪੂਰਾ ਦੇਸ਼ ਜੂ-ਝ ਰਿਹਾ ਹੈ। ਇਸ ਨੂੰ ਰੋਕਣ ਲਈ ਦੇਸ਼ ‘ਚ ਤਿੰਨ ਮਈ ਤਕ ਲਾਕਡਾਊਨ ਲਾਗੂ ਹੈ। ਇਸ ਵਿਚਾਲੇ ਕੇਂਦਰੀ ਮੰਤਰਾਲੇ ਨੇ ਕੇਂਦਰ ਪ੍ਰਸ਼ਾਸਤ ਪ੍ਰਦੇਸ਼ਾਂ ਤੇ ਸੂਬਿਆਂ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ‘ਚ ਦੁਕਾਨਾਂ ਤੇ ਸ਼ਾਪਿੰਗ ਮਾਲ ਨੂੰ ਸ਼ਰਤ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਦੀ ਐਡਵਾਇਜ਼ਰੀ ‘ਚ ਰਿਹਾਇਸ਼ੀ ਕੰਪਲੈਕਸਾਂ ‘ਚ ਬਣੀਆਂ ਦੁਕਾਨਾਂ, ਸਿੰਗਲ ਬਰਾਂਡ ਤੇ ਮਲਟੀ ਬਰਾਂਡ ਮਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਦੱਸ ਦਈਏ ਕਿ ਇਸ਼ ‘ਚ ਕਿਹਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ ਤੇ ਇਸ ਤੋਂ ਇਲਾਵਾ ਸੋਸ਼ਲ ਡਿਸਟੇਂਸਿੰਗ ਦਾ ਵੀ ਧਿਆਨ ਰੱਖਣਾ ਹੋਵੇਗਾ। ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਿਆਦਾ ਜਰੂਰੀ ਹੈ ਕਿ ਇਹ ਧਿਆਨ ਯੋਗ ਗੱਲਾਂ ਕਰਕੇ ਹੀ ਅਸੀ ਇਸ ਦੇ ਫੈਲਾਅ ਨੂੰ ਕੰਟਰੋਲ ਕਰ ਸਕਦੇ ਹਾਂ ਜੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਦੇਸ਼ਵਿਆਪੀ ਲੌਕਡਾਊਨ ‘ਚ 20 ਅਪ੍ਰੈਲ ਤੋਂ ਦਿੱਤੀਆਂ ਗਈਆਂ ਰਿਆਇਤਾਂ ਤੋਂ ਬਾਅਦ ਪੰਜਾਬ ‘ਚ ਉਦਯੋਗਿਕ ਇਕਾਈਆਂ ‘ਚ ਹੌਲੀ-ਹੌਲੀ ਕੰਮ ਸ਼ੁਰੂ ਹੋ ਗਿਆ ਹੈ। ਇਸ ਛੋਟ ਦੇ ਪਹਿਲੇ ਤਿੰਨ ਦਿਨ ‘ਚ ਹੀ ਪੰਜਾਬ ‘ਚ 71,483 ਕਾਮੇ ਵੱਖ-ਵੱਖ ਉਦੋਯਗਿਕ ਇਕਾਈਆਂ ‘ਚ ਜੁੱਟ ਗਏ ਹਨ। ਉਦਯੋਗ ਵਿਭਾਗ ਮੁਤਾਬਕ ਰਿਆਇਤਾਂ ਮਿਲਣ ਦੇ ਸਿਰਫ਼ ਦੋ ਦਿਨ ਬਾਅਦ ਹੀ ਸੂਬੇ ‘ਚ 3,108 ਉਦਯੋਗਿਕ ਇਕਾਈਆਂ ‘ਚ ਕੰਮ ਆਰੰਭ ਦਿੱਤਾ ਗਿਆ ਹੈ। ਉਦਯੋਗਾਂ ਤੋਂ ਇਲਾਵਾ ਹੁਣ ਪੇਂਡੂ ਖੇਤਰਾਂ ‘ਚ 1592 ਇੱਟਾਂ ਦੇ ਭੱਠਿਆਂ ਦਾ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਪੇਂਡੂ ਖੇਤਰਾਂ ‘ਚ ਉਸਾਰੀ ਗਤੀਵਿਧੀਆਂ ਨੂੰ ਮਨਜ਼ੂਰੀ ਮਿਲਣ ਮਗਰੋਂ ਸੂਬੇ ‘ਚ 430 ਨਿਰਮਾਣ ਸਥਾਨਾਂ ‘ਤੇ ਉਸਾਰੀ ਕਾਰਜ ਚੱਲ ਰਹੇ ਹਨ।
ਸੂਬੇ ‘ਚ ਸ਼ੁਰੂ ਹੋਈਆਂ ਉਦਯੋਗਿਕ ਇਕਾਈਆਂ ‘ਚ ਲੁਧਿਆਣਾ ‘ਚ 821, ਮੋਗਾ ‘ਚ 403, ਬਰਨਾਲਾ ‘ਚ 383, ਫਰੀਦਕੋਟ ‘ਚ 357, ਫਿਰੋਜ਼ਪੁਰ ‘ਚ 288, ਫਾਜ਼ਿਲਕਾ ‘ਚ 198, ਮੁਹਾਲੀ ‘ਚ 124 ਤੇ ਸੰਗਰੂਰ ‘ਚ 100 ਉਦਯੋਗਿਕ ਇਕਾਈਆਂ ਨਾਲ ਸਾਰੇ ਜ਼ਿਲ੍ਹਿਆਂ ‘ਚ ਕੁਝ ਉਦਯੋਗਿਕ ਇਕਾਈਆਂ ਖੁੱਲ੍ਹ ਗਈਆਂ ਹਨ।
