ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਸਣੇ ਪੰਜਾਬ ਦੇ ਚਾਰ ਜਿਲ੍ਹੇ ਕੋਰੋ-ਨਾ ਮੁਕਤ ਹੋ ਗਏ ਹਨ। ਨਵਾਂ ਸ਼ਹਿਰ ਤੋਂ ਕੋ-ਰੋਨਾ ਦੀ ਸ਼ੁਰੂਆਤ ਹੋਈ ਸੀ। ਇੱਥੇ ਸਾਰੇ ਵਿਅਕਤੀ ਠੀਕ ਹੋ ਗਏ ਹਨ। ਇਸ ਤੋਂ ਇਲਾਵਾ ਰੋਪੜ, ਮੋਗਾ ਤੇ ਫਾਜ਼ਿਲਕਾ ਵਿੱਚ ਵੀ ਹੁਣ ਕੋਈ ਵੀ ਕੋਰੋਨਾ ਮਰੀਜ਼ ਨਾ ਹੋਣ ਦੀ ਰਿਪੋਰਟ ਹੈ। ਇਸ ਤਰ੍ਹਾਂ ਇਹ ਪੰਜਾਬ ਦੇ ਕੋ-ਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਦੱਸ ਦਈਏ ਕਿ ਨਵਾਂਸ਼ਹਿਰ ਨੇ ਕੋ-ਰੋਨਾ ਦੀ ਲੜੀ ਨੂੰ 35 ਦਿਨਾਂ ‘ਚ ਤੋੜ ਦਿੱਤਾ ਹੈ। ਜ਼ਿਲ੍ਹੇ ‘ਚ 27 ਮਾਰਚ ਤੋਂ ਇਕ ਵੀ ਕੇਸ ਸਾਹਮਣੇ ਨਹੀਂ ਆਇਆ। ਬੁੱਧਵਾਰ ਆਖਰੀ ਵਿਅਕਤੀ ਵੀ ਠੀਕ ਹੋ ਗਿਆ। ਨਵਾਂਸ਼ਹਿਰ ‘ਚ ਹੁਣ ਇਕ ਵੀ mariz ਨਹੀਂ। ਦੱਸ ਦਈਏ ਕਿ ਹੁਣ 35 ਦਿਨ ਬਾਅਦ ਨਵਾਂਸ਼ਹਿਰ ‘ਚ ਇਕ ਵੀ ਮਾਮਲਾ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆ ‘ਚ ਦੋ ਸਾਲ ਦੇ ਜੁਵਾਕ ਤੋਂ ਲੈਕੇ 73 ਸਾਲ ਦੇ ਬਾਬਾ ਵੀ ਸ਼ਾਮਲ ਹਨ। ਬੁੱਧਵਾਰ ਅੰਤਿਮ ਪੌਜ਼ਟਿਵ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਸਨੂੰ ਵੀ ਘਰ ਭੇਜ ਦਿੱਤਾ ਗਿਆ। ਹੁਣ ਨਵਾਂਸ਼ਹਿਰ ਨੂੰ ਕੋ-ਰੋਨਾ ਮੁਕਤ ਐਲਾਨ ਦਿੱਤਾ ਗਿਆ ਹੈ। ਰੋਪੜ ਦੇ ਪਿੰਡ ਚਤਾਮਲੀ ਦੀ ਮਹਿਲਾ ਸਰਪੰਚ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਰੋਪੜ ਜ਼ਿਲ੍ਹਾ ਵੀ ਕੋਰੋਨਾ ਮੁਕਤ ਹੋ ਗਿਆ ਹੈ। ਇਸ ਤੋਂ ਇਲਾਵਾ ਇੱਕ ਔਰਤ ਦਾ 16 ਸਾਲਾ ਬੇਟਾ ਵੀ ਸਿਹਤਮੰਦ ਹੋ ਗਿਆ ਹੈ। ਚਤਾਮਲੀ ਪਿੰਡ ਦੇ ਸਭ ਤੋਂ ਪਹਿਲੇ ਪੌਜ਼ਟਿਵ ਮੋਹਨ ਸਿੰਘ ਦੇ ਸੰਪਰਕ ‘ਚ ਆਉਣ ਤੇ 16 ਸਾਲਾ ਬੇਟਾ ਤੇ ਸਰਪੰਚ ਪਤਨੀ ਵੀ ਪੌਜ਼-ਟਿਵ ਹੋ ਗਏ ਸਨ। ਉਨ੍ਹਾਂ ਕਿਹਾ ਸਿਰਫ਼ ਸਾਵਧਾਨੀ, ਸਮਾਜਿਕ ਦੂਰੀ ਤੇ ਨਿਯਮਾਂ ਦਾ ਪਾਲਣ ਕਰਨਾ ਹੀ ਇਸ ਦਾ ਬ-ਚਾਅ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਖੁਸ਼ੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੇਜ ਤੇ ਸ਼ੇਅਰ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪੋਸਟ ਸ਼ੇਅਰ ਕੀਤੀ ਹੈ ਉਨ੍ਹਾਂ ਨੇ ਲਿਖਿਆ ਹੈ
ਕਿ ਕਰੋਨਾ ਤੇ ਵਿੱਢੀ ਲੰਬੀ jang ਵਿੱਚ ਆਖਿਰਕਾਰ ਚੰਗੀਆਂ ਖ਼ਬਰਾਂ ਮਿਲਣ ਲੱਗ ਪਈਆਂ ਹਨ। ਨਵਾਂਸ਼ਹਿਰ ਤੇ ਮੋਗਾ ਦੀ ਇਹ ਖ਼ਬਰ ਸਾਰਿਆਂ ਲਈ ਸੁਕੂਨ ਭਰੀ ਹੈ। ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਸਾਨੂੰ ਲਗਾਤਾਰ ਆਪਣਾ ਸਹਿਯੋਗ ਦੇ ਰਹੇ ਹਨ ਤੇ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਮਿਸ਼ਨ ਫ਼ਤਹਿ ਵਿੱਚ ਫ਼ਤਹਿ ਹਾਸਲ ਕਰਾਂਗੇ।
