ਪੰਜਾਬ ‘ਚ ਕਰਫਿਊ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ! 20 ਮੈਂਬਰੀ ਕਮੇਟੀ ਕਰੇਗੀ ਫੈਸਲਾ ”ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ‘ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋ-ਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਚੰਗੀ ਤਰ੍ਹਾਂ ਸੋਚ-ਸਮਝ ਕੇ ਕੀਤਾ ਜਾਣਾ ਹੈ।
3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ ਕ-ਰੋਨਾ ਕਾਰਨ ਲਾਏ ਕਰਫਿਊ ਨੂੰ ਹਟਾਉਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਕਰ-ਫਿਊ ਨੂੰ ਕਿਵੇਂ ਤੇ ਕਦੋਂ ਚੁੱਕਿਆ ਜਾਵੇ, ਇਸ ਬਾਰੇ ਸਰਕਾਰ ਵੱਲੋਂ 20 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਸਰਕਾਰ ਆਪਣੀ ਰਣਨੀਤੀ ਤਿਆਰ ਕਰੇਗੀ। ਕੇਂਦਰ ਦੇ ਫੈਸਲੇ ਤੋਂ ਬਾਅਦ ਹੀ ਇਹ ਕਮੇਟੀ ਦੱਸੇਗੀ ਕਿ ਰਾਜ ‘ਚ ਕਰਫਿਊ ਖੋਲ੍ਹਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਸਰਕਾਰ ਨੂੰ ਵੀ ਬਹੁਤ ਸਾਰੀਆਂ ਚਿੰਤਾਵਾਂ ਹਨ। ਸਰਕਾਰ ਪੜਾਅਵਾਰ ਕਰਫਿਊ ਖੋਲ੍ਹਣ ਦੇ ਹੱਕ ‘ਚ ਹੈ।ਸਰਕਾਰ ਨੂੰ ਚਿੰ-ਤਾ ਹੈ ਕਿ ਪੂਰੇ ਰਾਜ ‘ਚ ਇਕੱਠੇ ਕਰਫਿਊ ਖੋਲ੍ਹਣ ਨਾਲ ਸੰਕ=ਰਮਣ ਦਾ ਖ਼-ਤਰਾ ਵਧੇਗਾ। ਇਸ ਲਈ ਕਮੇਟੀ ਦੀ ਸਿਫਾਰਸ਼ ‘ਤੇ ਕਰਫਿਊ ਖੋਲ੍ਹਣ ਦੇ ਸਮੇਂ ਨੂੰ ਧਿਆਨ ਰੱਖਿਆ ਜਾਵੇਗਾ ਕਿ ਇਸ ਨੂੰ ਪੜਾਅ-ਵਾਰ ਖੋਲ੍ਹਿਆ ਜਾਣਾ ਚਾਹੀਦਾ ਹੈ। ਤਾਂ ਜੋ ਕਿਸੇ ਨੂੰ ਵੀ ਲਾਗ ਦਾ ਖ਼ਤ-ਰਾ ਨਾ ਹੋਵੇ। ਹੌਟ ਸਪੋਟ ਜ਼ਿਲ੍ਹਿਆਂ ਜਾਂ ਸੰਕਰਮਿਤ ਖੇਤਰਾਂ ‘ਚ ਕਰ-ਫਿਊ ਖੋਲ੍ਹਣ ਬਾਰੇ ਵੀ ਇੱਕ ਮੰਥਨ ਹੋਵੇਗਾ।ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਖੁਸ਼ੀ ਸ਼ੇਅਰ ਕੀਤੀ ਹੈ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਤੁਹਾਨੂੰ ਦੱਸ ਦੇਈਏ ਕਿ ਇਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪੋਸਟ ਸ਼ੇਅਰ ਕੀਤੀ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਕਰੋਨਾ ਤੇ ਵਿੱਢੀ ਲੰਬੀ ਜੰਗ ਵਿੱਚ ਆਖਿਰਕਾਰ ਚੰਗੀਆਂ ਖ਼ਬਰਾਂ ਮਿਲਣ ਲੱਗ ਪਈਆਂ ਹਨ। ਨਵਾਂਸ਼ਹਿਰ ਤੇ ਮੋਗਾ ਦੀ ਇਹ ਖ਼ਬਰ ਸਾਰਿਆਂ ਲਈ ਸੁਕੂਨ ਭਰੀ ਹੈ। ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਸਾਨੂੰ ਲਗਾਤਾਰ ਆਪਣਾ ਸਹਿਯੋਗ ਦੇ ਰਹੇ ਹਨ ਤੇ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਮਿਸ਼ਨ ਫ਼ਤਹਿ ਵਿੱਚ ਫ਼ਤਹਿ ਹਾਸਲ ਕਰਾਂਗੇ।
