ਭਾਰਤ ਲਈ ਜਰੂਰੀ ਖਬਰ

ਦਸ ਹਫਤੇ ਤੋਂ ਘੱਟ ਰਿਹਾ ਲੌਕਡਾਊਨ ਤਾਂ ਭਾਰਤ ਵਿਚ ਬੁ-ਰੇ ਹੋਣਗੇ ਹਾ-ਲਾਤ, ਗਲੋਬਲ ਮਾਹਰ ਦੀ ਚੇਤਾ-ਵਨੀ ‘ਦੱਸ ਦਈਏ ਕਿ ਭਾਰਤ ਵਿਚ ਇਸ ਸਮੇਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਦੋ ਪੜਾਵਾਂ ਵਿਚ 40 ਦਿਨਾਂ ਦਾ ਲੌਕਡਾਊਨ ਹੈ ਅਤੇ ਲੋਕ ਜਲਦ ਤੋਂ ਜਲਦ 3 ਮਈ ਦਾ ਇੰਤਜ਼ਾਰ ਕਰ ਰਹੇ ਹਨ, ਕਿ ਦੇਸ਼ ਵਿਚ ਲੌਕਡਾਊਨ ਖ-ਤਮ ਹੋਵੇ ਤੇ ਉਹ ਬਾਹਰ ਆਉਣ। ਪਰ ਦੱਸ ਦੇਈਏ ਕਿ ਦੁਨੀਆ ਦੀ ਪ੍ਰਮੁੱਖ ਮੈਡੀਕਲ ਜਰਨਲ ਲਾਂਸੈੱਟ ਦੇ ਮੁੱਖ ਸੰਪਾਦਕ ਰਿਚਰਡ ਹਾਰਟਨ ਦਾ ਕਹਿਣਾ ਹੈ ਕਿ ਭਾਰਤ ਨੂੰ ਲੌਕਡਾਊਨ ਹਟਾਉਣ ਲਈ ਜਲਦ-ਬਾਜ਼ੀ ਨਹੀਂ ਕਰਨੀ ਚਾਹੀਦੀ, ਬਲਕਿ ਘੱਟੋ ਘੱਟ 10 ਹਫ਼ਤਿਆਂ ਲਈ ਲੌਕਡਾਊਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਵਿਚ ਇਸ ਸਮੇਂ ਲੌਕਡਾਊਨ ਦਾ ਦੂਜਾ ਪੜਾਅ ਚੱਲ਼ ਰਿਹਾ ਹੈ, ਜੋ 3 ਮਈ ਨੂੰ ਖਤਮ ਹੋਵੇਗਾ। ਲੋਕਾਂ ਨੂੰ ਉਮੀਦ ਹੈ ਕਿ ਉਹ 3 ਮਈ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣਗੇ। ਤੁਹਾਨੂੰ ਦੱਸ ਦੇਈਏ ਕਿ ਹਾਲਾਂਕਿ ਮੀਡੀਆ ਰਿਪੋਰਟ ਅਨੁਸਾਰ ਰਿਚਰਡ ਹਾਰਟਨ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਲੌਕਡਾਊਨ ਹਟਾਉਣ ਵਿਚ ਜਲਦ-ਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਉਸ ਨੂੰ ਘੱਟੋ-ਘੱਟ 10 ਹਫ਼ਤੇ ਲੌਕਡਾਊਨ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿਚ ਇਹ ਮਹਾ-ਮਾਰੀ ਹਮੇਸ਼ਾਂ ਲਈ ਨਹੀਂ ਹੈ। ਇਹ ਅਪਣੇ ਆਪ ਹੀ ਖ-ਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਭਾਰਤ ਵਿਚ 10 ਹਫ਼ਤੇ ਦਾ ਲੌਕਡਾਊਨ ਸਫਲ ਹੁੰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਇਹ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਚੀਜ਼ਾਂ ਫਿਰ ਤੋਂ ਆਮ ਦੀ ਤਰ੍ਹਾਂ ਹੋ ਜਾਣਗੀਆਂ।ਉਹਨਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਸਰੀਰਕ ਦੂਰੀ ਬਣਾ ਕੇ ਰੱਖਣੀ ਪਵੇਗੀ ਤੇ ਮਾਸਕ ਪਾ ਕੇ ਰੱਖਣਾ ਪਵੇਗਾ। ਇਸ ਦੇ ਨਾਲ ਹੀ ਨਿੱਜੀ ਤੌਰ ‘ਤੇ ਹਾਈ-ਜੀਨ ਨੂੰ ਲੈ ਕੇ ਬੇਹੱਦ ਸਤਰਕ ਰਹਿਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਜਲਦਬਾਜ਼ੀ ਕੀਤੀ ਗਈ ਤਾਂ ਇਸ ਬਿ-ਮਾ-ਰੀ ਦਾ ਦੂਜਾ ਪੜਾਅ ਸ਼ੁਰੂ ਹੋ ਜਾਵੇਗਾ, ਜੋ ਪਹਿਲਾਂ ਦੀ ਤੁਲਨਾ ਵਿਚ ਖ਼ਰਾਬ ਹੋ ਸਕਦਾ ਹੈ। ਸੋ ਭਾਰਤ ਨੂੰ ਤਾਲਾ-ਬੰਦੀ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ।

Leave a Reply

Your email address will not be published. Required fields are marked *