ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਔਖੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਟਰੂਡੋ ਨੇ ਉਹਨਾਂ ਵਿਦਿਆਰਥੀਆਂ ਲਈ 9 ਬਿਲੀਅਨ ਕੈਨੇਡੀਅਨ ਡਾਲਰ (6 ਬਿਲੀਅਨ ਡਾਲਰ) ਦੀ ਵਿੱਤੀ ਮਦਦ ਐਲਾਨ ਕੀਤਾ ਜਿਹਨਾਂ ਦੀ ਸਿੱਖਿਆ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਕਰੋਨਾ ਕਾਰਨ ਪ੍ਰਭਾ-ਵਿਤ ਹੋਈਆਂ ਹਨ।ਦੱਸ ਦੇਈਏ ਕਿ ਇਸ ਫਾਇਦੇ ਭਾਰਤੀ ਪੰਜਾਬੀ ਵਿਦਿਆਰਥੀਆਂ ਨੂੰ ਜਰੂਰ ਹੋਣਾ ਹੈ ਦੱਸ ਦੇਈਏ ਕਿ ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ‘ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ’ ਨਾਮ ਦੀ ਮਦਦ ਦਾ ਉਦੇਸ਼ ਉਹਨਾਂ ਨੌਜਵਾਨਾਂ ਦੀ ਮਦਦ ਕਰਨਾ ਹੈ ਜੋ ਕੋਰੋਨਾ ਦੇ ਸਮੇਂ ਦੇ ਦੌਰਾਨ ਐਮ-ਰਜੈਂਸੀ ਰਾਹਤ ਪ੍ਰੋਗਰਾਮਾਂ ਤੋਂ ਵਾਂਝੇ ਰਹਿ ਗਏ ਹਨ।ਬੁੱਧਵਾਰ ਨੂੰ ਆਪਣੇ ਸਮਾਚਾਰ ਸੰਮੇਲਨ ਵਿਚ ਟਰੂਡੋ ਨੇ ਕਿਹਾ ਕਿ 1,250 ਕੈਨੇਡੀਅਨ ਡਾਲਰ ਦਾ ਮਾਸਿਕ ਭੁਗਤਾਨ ਮਈ ਤੋਂ ਅਗਸਤ ਦੇ ਵਿਚ ਉਹਨਾਂ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਕੀਤਾ ਜਾ ਰਿਹਾ ਸੀ ਜੋ ਆਪਣਾ ਕੰਮ ਗਵਾ ਚੁੱਕੇ ਸਨ ਜਾਂ ਜਿੰਨਾਂ ਦੇ ਕੰਮ ਦੇ ਘੰਟਿਆਂ ਵਿਚ ਕਟੌ-ਤੀ ਕੀਤੀ ਜਾ ਰਹੀ ਸੀ। ਇਹ ਭੁਗਤਾਨ ਅਪਾ-ਹਜ਼ ਜਾਂ ਦੂਜਿਆਂ ਦੀ ਦੇਖਭਾਲ ਕਰਨ ਵਾਲੇ ਵਿਦਿਆਰਥੀਆਂ ਲਈ 1,750 ਕੈਨੇਡੀਅਨ ਡਾਲਰ ਤੱਕ ਵੱਧ ਜਾਵੇਗਾ। ਦੱਸ ਦੇਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਆਪਣੇ ਭਾਈਚਾਰਿਆਂ ਵਿਚ ਵਾਲੰਟੀਅਰ ਦੇ ਤੌਰ ‘ਤੇ ਸੇਵਾ ਕਰ ਕੇ 1000-5000 ਕੈਨੇਡੀਅਨ ਡਾਲਰ ਦੇ ਵਿਚਕਾਰ ਮਾਸਿਕ ਭੁਗਤਾਨ ਹਾਸਲ ਕਰਨ ਦੇ ਯੋਗ ਬਣ ਸਕਦੇ ਹਨ। ਟਰੂਡੋ ਨੇ ਇਹ ਐਲਾਨ ਵੀ ਕੀਤਾ ਕਿ ਉਹਨਾਂ ਦੀ ਸਰਕਾਰ ਯੋਗ ਵਿਦਿਆਰਥੀਆਂ ਮਤਲਬ ਪੂਰੇ ਸਮੇਂ ਦੇ ਵਿਦਿਆਰਥੀਆਂ ਲਈ 6000 ਕੈਨੇਡੀਅਨ ਡਾਲਰ ਅਤੇ ਪਾਰਟ ਟਾਈਮ ਵਿਦਿਆਰਥੀਆਂ ਲਈ 3,600 ਕੈਨੇਡੀਅਨ ਡਾਲਰ ਤੱਕ ਵਿਦਿਆਰਥੀ ਗ੍ਰਾਂਟ ਨੂੰ ਦੁੱਗਣਾ ਕਰ ਰਹੀ ਹੈ। ਦੱਸ ਦੇਈਏ ਕਿ ਇਸ ਸਮੇ ਵਿਦਿਆਰਥੀਆਂ ਲਈ ਉਨੇ ਕੰਮ ਨਹੀਂ ਹਨ ਅਤੇ ਇਕ ਨੌਕਰੀ ਦੇ ਬਿਨਾਂ ਟਿਊਸ਼ਨ ਜਾਂ ਰੋਜ਼ਾਨਾਂ ਦੀਆਂ ਮੂਲ ਲੋੜਾਂ ਲਈ ਭੁਗਤਾਨ ਕਰਨਾ ਔਖਾ ਹੋ ਸਕਦਾ ਹੈ।
ਟਰੂਡੋ ਨੇ ਕਿਹਾ,”ਆਮਤੌਰ ‘ਤੇ ਮਦਦ ਲਈ ਸ਼ਾਇਦ ਵਿਦਿਆਰਥੀ ਆਪਣੇ ਮਾਤਾ-ਪਿਤਾ ਕੋਲ ਗਏ ਹੁੰਦੇ ਪਰ ਇਸ ਸਮੇਂ ਮਾਤਾ-ਪਿਤਾ ਦਾ ਹੱਥ ਵੀ ਤੰਗ ਹੈ।” ਟਰੂਡੋ ਨੇ ਕਿਹਾ ਕਿ ਲਾਭ ਦੇ ਲਈ ਵਧੀਕ ਕਾਨੂੰਨ ਦੀ ਲੋੜ ਹੋਵੇਗੀ ਅਤੇ ਇਸ ਬਾਰੇ ਵਿਚ ਗੱਲਬਾਤ ਚੱਲ ਰਹੀ ਹੈ ਕਿ ਇਸ ਨਵੇਂ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਬਿੱਲ ਕਿੰਨੀ ਜਲਦੀ ਲਿਆਇਆ ਜਾ ਸਕਦਾ ਹੈ।
