ਕਨੇਡਾ ਚ ਸਿੱਖ ਬੱਚੇ ਨੇ ਜਿੱਤਿਆ ਸਭ ਦਾ ਦਿਲ ‘ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਦੇ ਨਾਰਥ ਵਿੱਚ ਇੱਕ ਪਰਿਵਾਰ ਦੀ ਖੁਸ਼ੀ ਦਾ ਉਸ ਸਮੇਂ ਟਿਕਾਣਾ ਨਹੀਂ ਰਿਹਾ। ਜਦੋਂ ਦਰਜਨ ਤੋਂ ਵੱਧ ਪੁਲੀਸ ਨੇ ਗੱਡੀਆਂ ਲੈ ਕੇ ਉਨ੍ਹਾਂ ਦੀ ਘਰ ਦੇ ਸਾਹਮਣੇ ਲਾਈਨ ਲਾ ਦਿੱਤੀ।
ਸਰੀ ਆਰ ਸੀ ਐਮ ਪੀ ਦੇ ਅਧਿਕਾਰੀ ਵੱਲੋਂ ਬੱਚੇ ਹਰਅੰਮ੍ਰਿਤ ਨੂੰ ਉਸ ਦੇ ਜਨਮ ਦਿਨ ਤੇ ਵਧਾਈ ਦੇਣ ਦੇ ਨਾਲ ਨਾਲ ਬੁੱਕੇ ਅਤੇ ਤੋਹਫੇ ਭੇਟ ਕੀਤੇ ਗਏ। ਦੱਸ ਦੇਈਏ ਕਿ ਬੱਚੇ ਵੱਲੋਂ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਗਿਆ ਸੀ ਕਿ ਅੱਜ ਉਸ ਦਾ ਜਨਮ ਦਿਨ ਹੈ ਪਰ ਲਾਕਡਾਊਨ ਹੋਣ ਕਰਕੇ ਉਹ ਆਪਣਾ ਜਨਮ ਦਿਨ ਨਹੀਂ ਮਨਾ ਸਕਦਾ। ਕਰੋਨਾ ਦੀ ਵਜ੍ਹਾ ਕਰਕੇ ਲਗਭਗ ਸਾਰੇ ਵਿਸ਼ਵ ਵਿੱਚ ਤਾਲਾਬੰਦੀ ਕੀਤੀ ਹੋਈ ਹੈ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਾਰੇ ਕਾਰੋਬਾਰ ਅਤੇ ਸਕੂਲ ਕਾਲਜ ਬੰਦ ਹਨ। ਅਜਿਹੇ ਵਿੱਚ ਸਰੀ ਦੇ ਨਾਰਥ ਵਿੱਚ ਪੁਲੀਸ ਦੁਆਰਾ ਇੱਕ ਬੱਚੇ ਦਾ ਅਜੀਬ ਢੰਗ ਨਾਲ ਜਨਮ ਦਿਨ ਮਨਾਇਆ ਗਿਆ। ਬੱਚੇ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਪੁੱਤਰ ਹਰਅੰਮ੍ਰਿਤ 8 ਸਾਲ ਦਾ ਹੋ ਗਿਆ ਹੈ। ਉਹ ਆਪਣੇ ਜਨਮ ਦਿਨ ਮਨਾਉਣ ਨੂੰ ਲੈ ਕੇ ਉਦਾਸ ਸੀ। ਕਿਉਂਕਿ ਤਾਲਾਬੰਦੀ ਕਰਕੇ ਨਾ ਤਾਂ ਕੋਈ ਉਸ ਦੇ ਘਰ ਆ ਰਿਹਾ ਸੀ ਅਤੇ ਨਾ ਹੀ ਕੋਈ ਉਸ ਨੂੰ ਵਧਾਈ ਦੇ ਰਿਹਾ ਸੀ। ਅਜਿਹੇ ਵਿੱਚ ਉਨ੍ਹਾਂ ਨੇ ਸਰੀ ਆਰਸੀਐਮਪੀ ਨੂੰ ਫੋਨ ਕਰਕੇ ਇਹ ਗੱਲ ਸਾਂਝੀ ਕੀਤੀ। ਉਨ੍ਹਾਂ ਨੇ ਬੱਚੇ ਨੂੰ ਪੁੱਛਿਆ ਕਿ ਜਨਮ ਦਿਨ ਕਿਸ ਸਮੇਂ ਮਨਾਇਆ ਜਾਣਾ ਹੈ। ਬੱਚੇ ਨੇ ਕਿਹਾ ਇਕ ਵਜੇ ਬੱਚੇ ਦੇ ਪਿਤਾ ਅਨੁਸਾਰ ਪੁਲਸ ਨੇ ਕਿਹਾ ਕਿ ਉਹ ਆਉਣ ਦੀ ਕੋਸ਼ਿਸ਼ ਕਰਨਗੇ। ਦੱਸ ਦੇਈਏ ਕਿ ਪਰਿਵਾਰ ਨੂੰ ਕਿਸੇ ਦੇ ਆਉਣ ਦੀ ਉਮੀਦ ਨਹੀਂ ਸੀ। ਬੱਚੇ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ। ਜਦੋਂ ਪੁਲੀਸ ਦੀਆਂ ਗੱਡੀਆਂ ਉਨ੍ਹਾਂ ਦੇ ਘਰ ਅੱਗੇ ਆ ਗਈਆਂ। ਉਨ੍ਹਾਂ ਨੇ ਗੱਡੀਆਂ ਤੋਂ ਥੱਲੇ ਉੱਤਰ ਕੇ ਬੱਚੇ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਬੱਚੇ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਪੁਲਿਸ ਨੇ ਠੀਕ 1 ਵਜੇ ਪਹੁੰਚ ਕੇ ਉਨ੍ਹਾਂ ਦੀ ਖੁਸ਼ੀ ਵਿੱਚ ਅਥਾਹ ਵਾਧਾ ਕਰ ਦਿੱਤਾ। ਪਰਿਵਾਰ ਨੇ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿਚੋਂ ਉਨ੍ਹਾਂ ਲਈ ਕੁਝ ਸਮਾਂ ਕੱਢਿਆ। ਮਾਪਿਆਂ ਨੇ ਦੱਸਿਆ ਹੈ ਕਿ ਹੁਣ ਉਨ੍ਹਾਂ ਦਾ ਲਾਡਲਾ ਬੱਚਾ ਬਹੁਤ ਜਿਆਦਾ ਖੁਸ਼ ਹੈ ਕਿਉਂਕਿ ਉਸ ਨੇ ਆਪਣਾ ਜਨਮ ਦਿਨ ਮਨਾ ਲਿਆ ਹੈ।
