ਦਸਮੇਸ਼ ਪਿਤਾ ਜੀ ਨੇ ਅੰਮ੍ਰਿਤ ਦਾ ਪਹਿਲਾ ਬਾਟਾ ਕਿਵੇਂ ਤਿਆਰ ਕੀਤਾ

ਕਲਗੀਧਰ ਪਾਤਿਸ਼ਾਹ ਨੇ ਅੰਮ੍ਰਿਤ ਦਾ ਪਹਿਲਾ ਬਾਟਾ ਕਿਵੇਂ ਤਿਆਰ ਕੀਤਾ ‘ਅ ੰਮ੍ਰਿਤ ਸੰਸਕਾਰ : ਇਸ ਤੋਂ ਭਾਵ ਹੈ ਅੰਮ੍ਰਿਤ ਪਾਨ ਕਰਾਉਣ ਜਾਂ ਛਕਾਉਣ ਦੀ ਵਿਧੀ । ਇਸ ਦਾ ਆਰੰਭ ਸੰਨ 1699 ਈ. ਵਿਚ ‘ ਖ਼ਾਲਸਾ ’ ( ਵੇਖੋ ) ਦੇ ਸਿਰਜਨ ਸਮੇਂ ਪਹਿਲੀ ਵਿਸਾਖੀ ਨੂੰ ਹੋਇਆ ਸੀ ।
ਇਹ ਸਿੱਖੀ ਦੀ ਇਕ ਅਜਿਹੀ ਮਰਯਾਦਾ ਹੈ ਜਿਸ ਨਾਲ ਜਿਗਿਆਸੂ ਗੁਰੂ ਵਾਲਾ ਬਣਦਾ ਹੈ ਅਤੇ ‘ ਸਿੰਘ ’ ਅਖਵਾਉਣ ਦਾ ਅਧਿਕਾਰ ਪ੍ਰਾਪਤ ਕਰਦਾ ਹੈ । ਅੰਮ੍ਰਿਤ ਛਕਣ ਲਈ ਅੰਦਰੋਂ ਪ੍ਰੇਰਣਾ ਹੋਣੀ ਚਾਹੀਦੀ ਹੈ , ਕਿਸੇ ਦੇ ਦਬਾ ਵਿਚ ਆ ਕੇ ਅੰਮ੍ਰਿਤ ਪਾਨ ਕਰਨਾ ਮਨ ਵਿਚ ਦ੍ਰਿੜ੍ਹਤਾ ਦਾ ਸੰਚਾਰ ਨਹੀਂ ਕਰ ਸਕਦਾ । ਅੰਮ੍ਰਿਤ ਸੰਸਕਾਰ ਦਾ ਪ੍ਰਕਾਰਜ ਕਿਸੇ ਵੀ ਸਵੱਛ ਸਥਾਨ ਜਾਂ ਗੁਰਦੁਆਰੇ ਜਾਂ ਧਰਮਸ਼ਾਲਾ ਵਿਚ ਕੀਤਾ ਜਾ ਸਕਦਾ ਹੈ । ਇਸ ਪ੍ਰਕ੍ਰਿਆ ਲਈ ਘਟੋ-ਘਟ ਛੇ ਤਿਆਰ- ਬਰ-ਤਿਆਰ ਸਿੰਘ ਚਾਹੀਦੇ ਹਨ । ਇਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠਦਾ ਹੈ ਅਤੇ ਪੰਜ ਅੰਮ੍ਰਿਤ ਤਿਆਰ ਕਰਦੇ ਹਨ । ਅੰਮ੍ਰਿਤ ਤਿਆਰ ਕਰਨ ਵਾਲੇ ਪੰਜ ਸਿੰਘਾਂ ( ਪੰਜ ਪਿਆਰਿਆਂ ) ਵਿਚੋਂ ਕੋਈ ਵੀ ਰੋ-ਗੀ ਜਾਂ ਵਿਕਲਾਂਗ ਜਾਂ ਤਨਖਾਹੀਆ ਨਹੀਂ ਹੋਣਾ ਚਾਹੀਦਾ । ਅੰਮ੍ਰਿਤ ਅਭਿਲਾਖੀ ਕਿਸੇ ਵੀ ਜਾਤਿ , ਵਰਗ , ਦੇਸ਼ ਜਾਂ ਧਰਮ ਦਾ ਹੋ ਸਕਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਨਿਸ਼ਠਾ ਰਖਦਾ ਹੋਵੇ ਅਤੇ ਗੁਰਮਤਿ ਅਨਸਾਰੀ ਨਿਯਮਾਂ ਅਨੁਰੂਪ ਜੀਵਨ ਬਤੀਤ ਕਰਦਾ ਹੋਵੇ । ਅਜਿਹਾ ਜਿਗਿਆਸੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜੋ ਕੇ ਅੰਮ੍ਰਿਤ ਦੀ ਦਾਤ ਲਈ ਬੇਨਤੀ ਕਰਦਾ ਹੈ । ਪੰਜ ਸਿੰਘਾਂ ਵਿਚੋਂ ਮੁਖੀ ਸਿੰਘ ਉਸ ਨੂੰ ਸਿੱਖ ਰਹਿਤ-ਮਰਯਾਦਾ ਦਾ ਉਪਦੇਸ਼ ਦਿੰਦਾ ਹੈ । ਅੰਮ੍ਰਿਤ ਇਕੱਲੇ ਜਾਂ ਸਮੂਹ ਦੋਹਾਂ ਤਰ੍ਹਾਂ ਵਿਚ ਆਏ ਜਿਗਿਆਸੂਆਂ ਨੂੰ ਛਕਾਇਆ ਜਾ ਸਕਦਾ ਹੈ । ਅੰਮ੍ਰਿਤ ਅਭਿਲਾਖੀਆਂ ਦੇ ਹਾਜ਼ਰ ਹੋ ਜਾਣ ਤੋਂ ਬਾਦ ਪੰਜ ਸਿੰਘ ਸਰਬਲੋਹ ਦੇ ਬਾਟੇ ਵਿਚ ਜਲ ਪਾ ਕੇ ਅਤੇ ਪੰਜ ਬਾਣੀਆਂ ( ਜਪੁ , ਜਾਪੁ , ਅਨੰਦੁ , ਸਵੈਯੇ ਅਤੇ ਚਉਪਈ ) ਦਾ ਬੀਰ ਆਸਣ ਵਿਚ ਬੈਠ ਕੇ ਪਾਠ ਕਰਦੇ ਹੋਏ ਜਲ ਵਿਚ ਖੰਡਾ ਫੇਰਦੇ ਰਹਿੰਦੇ ਹਨ ਅਤੇ ਜਲ ਵਿਚ ਪਤਾਸ਼ੇ ਵੀ ਪਾਏ ਜਾਂਦੇ ਹਨ । ਅੰਮ੍ਰਿਤ ਤਿਆਰ ਹੋ ਚੁਕਣ ਤੋਂ ਬਾਦ ਅਰਦਾਸ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ । ਅੰਮ੍ਰਿਤ ਅਭਿਲਾਸ਼ੀ ਜਿਗਿਆਸੂ ਵਲੋਂ ਪੰਜ ਚੁਲੇ ਛਕਣ ਦੇ ਨਾਲ ਨਾਲ ਪੰਜ ਵਾਰ ‘ ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫ਼ਤਹ’ ਸ਼ਬਦ ਬੋਲੇ ਜਾਂਦੇ ਹਨ । ਪੰਜ ਛੱਟੇ ਨੇਤਰਾਂ ਉਤੇ ਮਾਰੇ ਜਾਂਦੇ ਹਨ ਅਤੇ ਪੰਜ ਕੇਸਾਂ ਵਿਚ ਪਾਏ ਜਾਂਦੇ ਹਨ । ਫਿਰ ਸਾਰੇ ਅੰਮ੍ਰਿਤ ਅਭਿਲਾਖੀ ਅੰਮ੍ਰਿਤ ਵਾਲੇ ਬਾਟੇ ਚ ਅੰਮ੍ਰਿਤ ਪਾਨ ਕਰਦੇ ਹਨ ਮੁਖੀ ਸਿੰਘ ਵਲੋਂ ਉਨ੍ਹਾਂ ਨੂੰ ਰਹਿਤਾਂ , ਕੁਰਹਿਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਫਿਰ ਅਰਦਾਸ ਸੋਧ ਕੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਿਆ ਜਾਂਦਾ ਹੈ ਅਤੇ ਕੜਾਹ- ਪ੍ਰਸਾਦ ਵੰਡਣ ਤੋਂ ਬਾਦ ਅੰਮ੍ਰਿਤ ਸੰਸਕਾਰ ਸਮਾਪਤ ਹੋ ਜਾਂਦਾ ਹੈ । ਹਰ ਸਿੱਖ ਲਈ ਮਰਯਾਦਾ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ , ਨਹੀਂ ਤਾਂ ਉਸ ਦੀ ਭੁਲ ਬਖ਼ਸ਼ੀ ਲਈ ਤਨਖ਼ਾਹ ਲਗਾਈ ਜਾਂਦੀ ਹੈ ।

Leave a Reply

Your email address will not be published. Required fields are marked *