ਬਲਦੇਵ ਸਿੰਘ ਦੇ ਪੋਤਰੇ ਨੇ ਕੀਤੀ ਫਤਿਹ ਪ੍ਰਾਪਤ

ਬਲਦੇਵ ਸਿੰਘ ਦੇ ਪੋਤਰੇ ਨੇ ਕੀਤੀ ਫਤਿਹ ਪ੍ਰਾਪਤ ‘ਤੁਹਾਨੂੰ ਦੱਸ ਦੇਈਏ ਕਿ ਅੱਜ ਨਵਾਂਸ਼ਹਿਰ ਦੇ ਸਿਵਲ ਹਸ-ਪਤਾਲ ‘ਚ ਕੋਰੋ-ਨਾ ਦੇ 18ਵੇਂ mariz ਨੇ ਕ-ਰੋਨਾ ਤੇ ਫਤਿਹ ਹਾਸਲ ਕਰ ਲਿਆ ਹੈ। ਦੱਸ ਦਈਏ ਕਿ ਫਤਿਹ ਹਾਸਲ ਕਰਨ ਤੋਂ ਬਾਅਦ ਨਵਾਂਸ਼ਹਿਰ ਜ਼ਿਲਾ ਕੋ-ਰੋ-ਨਾ ਤੋਂ ਮੁ-ਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲਾ ਬਣ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਚ ਬਲਦੇਵ ਸਿੰਘ ਦਾ ਪੋਤਰਾ ਜਸਕਰਨ ਸਿੰਘ ਅੱਜ ਕੋ-ਰੋਨਾ ਤੇ ਫਤਿਹ ਪਾ ਕੇ ਹ-ਸਪ-ਤਾਲ ਤੋਂ ਘਰ ਲਈ ਰਵਾਨਾ ਹੋਇਆ।ਦੱਸ ਦੇਈਏ ਕਿ ਨਵਾਂਸ਼ਹਿਰ ਦਾ ਹਸਪ-ਤਾਲ ਅੱਜ ਉਸ ਸਮੇਂ ਤਾੜੀਆਂ ਦੇ ਗੂੰਜ ਉੱਠਿਆ, ਜਦੋਂ ਜਸਕਰਨ ਦੀ ਵਿਦਾਇਗੀ ਕੀਤੀ ਗਈ। ਜਿਵੇਂ ਹੀ ਜਸਕਰਨ ਨੂੰ ਛੁੱਟੀ ਦਿੱਤੀ ਗਈ ਤਾਂ ਸਭ ਸਟਾਫ ਨੇ ਉਸ ਦਾ ਤਾੜੀਆਂ ਨਾਲ ਉਸ ਦਾ ਹੌਸਲਾ ਵਧਾਉਂਦੇ ਕਰਦੇ ਹੋਏ ਉਸ ਨੂੰ ਵਿਦਾ ਕੀਤਾ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਫਲਾਂ ਦੀ ਟੋਕਰੀ ਵੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅੱਜ ਘਰ ਭੇਜੇ ਗਏ 16 ਸਾਲਾ ਸਰਦਾਰ ਨੌਜਵਾਨ ‘ਨੂੰ ਜਿੱਤ ਪਾਉਣ ਲਈ ਸ਼ੁੱਭ ਇਛਾਵਾਂ ਵਜੋਂ ਫਲ ਅਤੇ ਚਾਕਲੇਟ ਵੀ ਭੇਟ ਕੀਤੇ ਅਤੇ ਉਸ ਨੂੰ 14 ਦਿਨ ਦਾ ਕੁਆਰੰਟਾਈਨ ਸਮਾਂ ਘਰ ‘ਚ ਪੂਰਾ ਕਰਨ ਦੀ ਤਾਕੀਦ ਕੀਤੀ। ਐੱਸ. ਐੱਸ. ਪੀ. ਅਲਕਾ ਅਲਕਾ ਮੀਨਾ ਨੇ ਸਿਹਤ ਵਿਭਾਗ ਵੱਲੋਂ ਜ਼ਿਲਾ ਹਸ-ਪਤਾਲ ਨਵਾਂਸ਼ਹਿਰ ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਅਸੀਂ ਟੀਮ ਵਜੋਂ ਕੰਮ ਕਰਦਿਆਂ ਅਸੰਭਵ ਨੂੰ ਸੰਭਵ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਫਰ ਅਜੇ ਮੁਕੰਮਲ ਨਹੀਂ ਹੋਇਆ, ਸਾਨੂੰ ਆਪਣੇ ਜ਼ਿਲੇ ਨੂੰ ਸੁਰੱਖਿ-ਅਤ ਜ਼ੋਨ ‘ਚ ਲਿਆਉਣ ਲਈ ਹਾਲੇ ਘਰਾਂ ‘ਚ ਹੀ ਰਹਿਣਾ ਪਵੇਗਾ।ਲੋਕਾਂ ਨੂੰ ਜਸਕਰਨ ਨੇ ਦਿੱਤਾ ਇਹ ਸੁਨੇਹਾ ਇਸ ਮੌਕੇ ਜਸਕਰਨ ਨੇ ਦੱਸਿਆ ਕਿ ਉਹ ਅੱਜ ਬਿਲਕੁਲ ਸਹੀ ਸਲਾਮਤ ਹੋ ਕੇ ਹਸਪ-ਤਾਲ ਤੋਂ ਛੁੱਟੀ ਲੈ ਕੇ ਘਰ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹਸ-ਪਤਾਲ ਦੇ ਸਟਾਫ ਵੱਲੋਂ ਉਸ ਦੀ ਬੇਹੱਦ ਕੇਅਰ ਕੀਤੀ ਗਈ। ਹਰ ਚੀਜ਼ ਨੂੰ ਸਮੇਂ ‘ਤੇ ਮੁਹੱਈਆ ਕਰਵਾਈ ਜਾਂਦੀ ਸੀ। ਲੋਕਾਂ ਨੂੰ ਜਸਕਰਨ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਘਰ ‘ਚ ਬੈਠੇ ਰਹੋ ਅਤੇ ਮੂੰਹ ‘ਤੇ ਹਮੇਸ਼ਾ ਮਾ-ਸਕ ਪਾ ਕੇ ਰੱਖਿਆ ਜਾਵੇ। ਉਸ ਨੇ ਕਿਹਾ ਕਿ ਡਾਕ-ਟਰ ਸਾਹਿਬਾਨ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ ਅਤੇ ਘਰ ‘ਚ ਹੀ ਬੈਠੀਏ। ਦੱਸਣਯੋਗ ਹੈ ਕਿ ਬੀਤੀ 18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦੀ mout ਤੋਂ ਬਾਅਦ ਲਏ ਗਏ ਟੈਸਟ ਤੋਂ ਬਾਅਦ, ਪੰਜਾਬ ‘ਚ ਕੋ-ਰੋਨਾ ਮਾਮਲਿਆਂ ਦਾ ਧੁਰਾ ਬਣੇ ਜ਼ਿਲਾ ਨਵਾਂ ਸ਼ਹਿਰ ਲਈ ਅੱਜ ਆਖਰੀ ਵਿਅਕਤੀ ਦੇ ਠੀਕ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਵਾਲੀ ਖੁਸ਼ੀ ਬਣ ਗਈ ਹੈ। ਭਾਵੇਂ ਕਿ ਜ਼ਿਲੇ ਨੂੰ ਰੈੱਡ ਜ਼ੋਨ ‘ਚੋਂ ਗ੍ਰੀਨ ਜ਼ੋਨ ‘ਚ ਜਾਣ ਲਈ ਅਜੇ 28 ਦਿਨ ਦੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ।

Leave a Reply

Your email address will not be published. Required fields are marked *