ਸ਼੍ਰੋਮਣੀ ਕਮੇਟੀ ਵੱਲੋਂ ਇਸ ਸਮੇਂ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਅਮਲਿਆਂ ਲਈ ਵੱਡਾ ਐਲਾਨ

ਸ਼੍ਰੋਮਣੀ ਕਮੇਟੀ ਵੱਲੋਂ ਇਸ ਸਮੇਂ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਅਮਲਿਆਂ ਲਈ ਵੱਡਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕ-ਰੋ-ਨਾ ਦੇ ਦੌਰਾਨ ਚ ਸੇਵਾਵਾਂ ਨਿਭਾਉਣ ਵਾਲੇ ਅਮਲਿਆਂ ਲਈ ਅੱਜ ਅਹਿਮ ਐਲਾਨ ਕੀਤਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਲੋਕਾਂ ਲਈ ਮੋਹਰਲੀ ਕਤਾਰ ‘ਚ ਸੇਵਾਵਾਂ ਨਿਭਾਅ ਰਹੇ ਸਿਹਤ, ਮੀਡੀਆ, ਪੁਲਸ ਅਤੇ ਹੋਰ ਅਮਲੇ ਦੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਵਿਖੇ ਪੈਰਾ-ਮੈਡੀਕਲ ਕੋਰਸਾਂ ਵਿਚ ਮੁਫਤ ਪੜਾਈ ਕਰਵਾਉਣ ਦਾ ਫੈਸਲਾ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੌਜੂਦਾ – ਸਮੇਂ ਡਾ-ਕਟਰਾਂ, ਪੁਲਸ, ਮੀਡੀਆ ਕਰਮੀਆਂ, ਸਟਾਫ ਨਰ-ਸਾਂ ਅਤੇ ਹੈਲਥ ਵਰਕਰਾਂ ਆਦਿ ਵੱਲੋਂ ਆਪਣੀ ਜਾ-ਨ ਜ਼ੋ-ਖ-ਮ ‘ਚ ਪਾ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਵਿਸ਼ੇਸ਼ ਪੈਕਜ ਤਿਆਰ ਕੀਤਾ ਗਿਆ ਹੈ। ਇਨ੍ਹਾਂ ਕਰਮੀਆਂ ਦੇ ਜਿਹੜੇ ਬੱਚੇ ਸਾਲ 2020-2021 ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਿਖੇ ਚੱਲ ਰਹੇ ਪੈਰਾ-ਮੈਡੀ-ਕਲ ਕੋਰਸਾਂ ‘ਚ ਦਾਖਲ ਹੋਣਗੇ, ਉਨ੍ਹਾਂ ਪਾਸੋਂ ਪੂਰੇ ਕੋਰਸ ਦੌਰਾਨ ਕੋਈ ਫੀਸ ਨਹੀਂ ਲਈ ਜਾਵੇਗੀ। ਦੱਸ ਦੇਈਏ ਕਿ ਮੁਫਤ ਕਰਵਾਏ ਜਾਣ ਵਾਲੇ ਪੈਰਾ-ਮੈਡੀਕਲ ਕੋਰਸਾਂ ‘ਚ ਸ਼ਾਮਲ ਹਨ ਇਹ ਕੋਰਸ ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਕਰਵਾਏ ਜਾਣ ਵਾਲੇ ਪੈਰਾ-ਮੈਡੀਕਲ ਕੋਰਸਾਂ ‘ਚ ਨਰਸਿੰਗ, ਐਨਾਟਮੀ, ਫਿਜੀਓਲੋਜੀ, ਬਾਇਓਕੈਮਿਸਟਰੀ, ਐਨਸਥੀਸੀਆ ਟੈਕਨੋਲੋਜੀ, ਮੈਡੀ-ਕਲ ਲੈਬੋਰਟਰੀ ਟੈਕਨੋਲੋਜੀ, ਓਪ੍ਰੇਸ਼ਨ ਥੀਏਟਰ ਟੈਕਨੋਲੋਜੀ, ਕੈਥ ਲੈਬ ਟੈਕਨੋਲੋਜੀ, ਫੀਜੀਓਥਰੈਪੀ, ਓਪਟੋਮੈਟਰੀ, ਰੇਡੀਓਲੋਜੀ ਐਂਡ ਇਮਜਿੰਗ ਟੈਕਨੋਲੋਜੀ ਆਦਿ ਕੋਰਸ ਸ਼ਾਮਲ ਹੋਣਗੇ। ਭਾਈ ਲੌਂਗੋਵਾਲ ਨੇ ਦੱਸਿਆ ਕਿ ਲੋਕ ਭਲਾਈ ਸੇਵਾਵਾਂ ਦੇ ਰਹੇ ਕਰਮੀਆਂ ਦੇ ਬੱਚੇ ਡਿਗਰੀ ਅਤੇ ਡਿਪਲੋਮਾ ਦੋਵੇਂ ਕੋਰਸ ਮੁਫਤ ਕਰ ਸਕਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਸੰਕਟਮਈ ਸਮੇਂ ਸੇਵਾਵਾਂ ਨਿਭਾਉਣ ਵਾਲੇ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਸ, ਸਿਹਤ, ਮੀਡੀਆ, ਸਫਾਈ ਆਦਿ ਕਰਮੀਆਂ ਦੇ ਨਾਲ ਖੜ੍ਹੇ ਹੋਣਾ ਸਾਡਾ ਫਰਜ਼ ਹੈ ਅਤੇ ਸ਼੍ਰੋਮਣੀ ਕਮੇਟੀ ਮੋਹਰਲੀ ਕਤਾਰ ‘ਚ ਸੇਵਾ ਨਿਭਾਅ ਰਹੇ ਅਮਲੇ ਦੇ ਨਾਲ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published. Required fields are marked *