ਟੂਰਡੋ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ 350 ਮਿਲੀਅਨ ਡਾਲਰ ਦੇਣ ਦਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਰੋਨਾ ਦੀ mar ਹੇਠ ਆਏ ਲੋੜਵੰਦ ਵਿਅਕਤੀਆਂ ਦੀ ਸੇਵਾ ਵਿੱਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਫ਼ੰਡ ਦੇਣ ਵਾਸਤੇ 350 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੰਡ 3 ਵੱਡੀਆਂ ਸੰਸਥਾਵਾਂ ਦੇ ਰਾਹੀ ਦਿੱਤਾ ਜਾਵੇਗਾ। ਜਿਸ ਵਿੱਚ ਯੂਨਾਈਟਿਡ ਵੇਅ,ਰੈਡ ਕਰਾਸ ਅਤੇ ਕਮਿਊਨਿਟੀ ਫਾਊਂਡੇਸ਼ਨ ਕੈਨੇਡਾ ਸ਼ਾਮਲ ਹਨ। ਇਸ ਫ਼ੰਡ ਦਾ ਕੁੱਝ ਹਿੱਸਾ ਛੋਟੀਆਂ ਸੰਸਥਾਵਾਂ ਨੂੰ ਵੀ ਦਿੱਤਾ ਜਾਵੇਗਾ। ਇਹ ਫ਼ੰਡ ਸਵੈ ਸੇਵੀਆਂ ਨੂੰ ਸਿਖਲਾਈ ਦੇਣ,ਕਮ-ਜ਼ੋਰ ਲੋਕਾਂ ਲਈ ਆਵਾਜਾਈ, ਗਰੋਸਰੀ ਦੀ ਹੋਮ ਡਿਲਵਰੀ ਵਾਸਤੇ ਇਸਤੇਮਾਲ ਕੀਤਾ ਜਾਵੇ। ਇਹ ਬਿਨਾਂ ਮੁਨਾਫਾ ਸੰਸਥਾਵਾਂ ਇਸ ਸਮੇਂ ਫੰਡ ਇੱਕਤਰ ਨਹੀ ਕਰ ਸਕਦੀਆ। ਇਹ ਲੋੜਵੰਦਾਂ ਦੀ ਸਹਾਇਤਾ ਵਾਸਤੇ ਹੋਰਨਾਂ ਲੋਕਾਂ ਤੋ ਸਹਿਯੋਗ ਮੰਗ ਰਹੀਆ ਹਨ। ਇਸ ਲਈ ਇਹ ਫੰਡ ਉਨ੍ਹਾਂ ਨੂੰ ਮੁਹੱਇਆ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਹਮੇਸ਼ਾ ਹੀ ਆਪਣੇ ਦੇਸ਼ ਦੇ ਲੋੜਵੰਦਾਂ ਨਾਗਰਿਕਾਂ ਲਈ ਵੱਡੀ ਸੰਸਥਾਵਾਂ ਨਾਲ ਜੁੜ ਕੇ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਦਾ ਫਾਇਦਾ ਪੰਜਾਬੀ ਸਿੱਖ ਭਾਈਚਾਰੇ ਨੂੰ ਵੀ ਹੋਣਾ ਹੈ। ਤੁਹਾਨੂੰ ਦੱਸ ਦੇਈਏ ਕਿ ਕਨੇਡਾ ਚ ਕਾਫੀ ਸਿੱਖ ਸੰਸਥਾਵਾਂ ਵੱਡੇ ਪੱਧਰ ਤੇ ਮੱਦਦ ਕਰ ਰਹੀਆਂ ਹਨ ਜਿਨ੍ਹਾਂ ਚ ਸਿੱਖਾਂ ਦੀ ਕਾਫੀ ਜਿਆਦਾ ਤਾਰੀਫ ਵੀ ਹੁੰਦੀ ਰਹਿੰਦੀ ਹੈ। ਦੱਸ ਦਈਏ ਕਿ ਇਸ ਸਮੇਂ ਦੁਨੀਆ ਦੰ ਇੱਕੋ ਇੱਕ ਪ੍ਰਧਾਨ ਮੰਤਰੀ ਹਨ ਜਸਟਿਨ ਟਰੂਡੋ ਜੋ ਪੂਰੇ ਦੇਸ਼ ਨੂੰ ਨਾਲ ਲੈ ਕੇ ਮੱਦਦ ਕਰ ਰਹੇ ਜਿਨ੍ਹਾਂ ਚ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਦੀ ਬਹੁਤ ਵੱਡੀ ਦੇਣ ਹੈ ਜੋ ਹਮੇਸ਼ਾ ਟਰੂਡੋ ਸਰਕਾਰ ਦੇ ਨਾਲ ਚੱਲਦੀਆਂ ਹਨ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਭਾਈਚਾਰੇ ਦੀ ਸਿਫ਼ਤ ਕੀਤੀ ਹੈ। ਸਿੱਖਾਂ ਵਿੱਚ ਕਿਸੇ ਲੋੜਵੰਦ ਦੀ ਕੀਤੀ ਜਾਣ ਵਾਲੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹ ਸਿੱਖਾਂ ਦੀ ਸਿਫ਼ਤ ਕੀਤੇ ਬਿਨਾਂ ਰਹਿ ਨਹੀਂ ਸਕੇ।ਹੁਣ ਜਦੋਂ ਦੁਨੀਆਂ ਵਿੱਚ ਕ-ਰੋਨਾ ਫੈਲ ਚੁੱਕਾ ਹੈ ਤਾਂ ਸਿੱਖ ਭਾਈਚਾਰੇ ਦੁਆਰਾ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਖਾਲਸਾ ਏਡ ਦੁਆਰਾ ਸੇਵਾ ਫੂਡ ਬੈਂਕ ਨਾਲ ਮਿਲ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ
ਹੋਰ ਸਿੱਖ ਸੰਸਥਾਵਾਂ SGPC ਯੂਨਾਇਟਿਡ ਸਿੱਖ ਆਦਿ ਲੋੜਵੰਦਾਂ ਲਈ ਆਣ ਖੜੀਆਂ ਹਨ ਉਹ ਵੀ ਬਿਨਾਂ ਕਿਸੇ ਭੇਦਭਾਵ ਦੇ। ਜਿਸ ਦੀ ਹਰ ਪਾਸੇ ਸਰਾਹਨਾ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਸਿੱਖ ਭਾਈਚਾਰੇ ਦੀ ਇਹ ਖਾਸੀਅਤ ਹੈ ਕਿ ਜਦੋਂ ਵੀ ਕਿਸੇ ਲੋੜਵੰਦ ਨੂੰ ਜ਼ਰੂਰਤ ਪੈਂਦੀ ਹੈ ਤਾਂ ਸਿੱਖ ਉਸ ਦੇ ਹੱਕ ਵਿੱਚ ਡਟ ਜਾਂਦੇ ਹਨ।
