ਦਰਸ਼ਨ ਕਰੋ ਜੀ ਦਸਮੇਸ਼ ਪਿਤਾ ਦੀਆਂ 5 ਪਵਿੱਤਰ ਨਿਸ਼ਾਨੀਆਂ ਦੇ ਜਿੱਥੇ ਗੁਰੂ ਸਾਹਿਬ 6 ਮਹੀਨੇ ਠਹਿਰੇ ਸਨ

ਦਰਸ਼ਨ ਕਰੋ ਜੀ ਦਸਮੇਸ਼ ਪਿਤਾ ਦੀਆਂ 5 ਪਵਿੱਤਰ ਨਿਸ਼ਾਨੀਆਂ ਦੇ ਜਿੱਥੇ ਗੁਰੂ ਸਾਹਿਬ 6 ਮਹੀਨੇ ਠਹਿਰੇ ਸਨ ਪਹਾੜਾਂ ‘ਚ ਪਈਆਂ ਦਸਮ ਪਿਤਾ ਦੀਆਂ ਨਿਸ਼ਾਨੀਆਂ ਦੇ ਕਰੋ ਦਰਸ਼ਨ ‘ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮੰਡੀ ‘ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿਚ ਸਥਿਤ ਹੈ |
ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਦੇ ਮਹਾਰਾਜ ਰਾਜਾ ਸਿੱਧ ਸੈਨ ਦੀ ਬੇਨਤੀ ਨੂੰ ਸਵੀਕਾਰ ਕਰਕੇ ੧੭੫੮ ਬ੍ਰਿਕਮੀ ਜੇਠ ਮਹਿਨੇ ਆਪਣੇ ਚਰਨ ਪਾਏ | ਇਹ ਅਸਥਾਨ ਬਿਆਸ ਦਰਿਆ ਦੇ ਕੰਡੇ ਤੇ ਸਥਿਤ ਹੈ | ਇੱਥੇ ਗੁਰੂ ਸਾਹਿਬ ੬ ਮਹਿਨੇ ਤੇ ੧੮ ਦਿਨ ਠਹਿਰੇ ਸਨ | ਗੁਰੂ ਸਹਿਬ ਦੇ ਮਾਤਾ ਜੀ ਅਤੇ ਮਹਿਲ ਮਾਤਾ ਜੀ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਮੰਡੀ ਸ਼ਹਿਰ ਦੇ ਅੰਦਰ ਰਖਿਆ ਗਿਆ (ਉਸ ਜਗਹ ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਸ਼ੁਸ਼ੋਬਿਤ ਹੈ) ਗੁਰੂ ਸਾਹਿਬ ਹਰ ਰੋਜ਼ ਬਿਆਸ ਦਰਿਆ ਵਿਚ ਭਗਤੀ ਕਰਦੇ ਸਨ | ਜਿਸ ਪਥਰ ਤੇ ਗੁਰੂ ਸਾਹਿਬ ਭਗਤੀ ਕਰਦੇ ਸਨ ਉਹ ਅਜ ਵੀ ਦਰਿਆ ਵਿਚ ਮੋਜ਼ੂਦ ਹੈ | ਜਦੋਂ ਗੁਰੂ ਸਾਹਿਬ ਨੂੰ ਕਾਫੀ ਸਮਾਂ ਇੱਥੇ ਰਹਿੰਦੀਆਂ ਹੋ ਗਿਆ ਤਾਂ ਰਾਜੇ ਨੇ ਬਚਨ ਕੀਤਾ ਕਿ ਮੇਰਾ ਕੀ ਬਣੇਗਾ ਹੁਣ ਮੇਰੇ ਤੇ ਔਰੰਗ-ਜੇਬ ਜੁਲ-ਮ ਕਰੇਗਾ ਗੁਰੂ ਸਾਹਿਬ ਉਸ ਸਮੇਂ ਦਰਿਆ ਵਿੱਚ ਹਾਂਡੀ ਦਾ ਨਿਸ਼ਾਨਾ ਲਗਾ ਰਹੇ ਸਨ ਹਾਂਡੀ ਬਚ ਗਈ ਗੁਰੂ ਸਾਹਿਬ ਨੇ ਬਚਨ ਕੀਤਾ ਜੈਸੇ ਬਚੀ ਹਾਂਡੀ ਤੈਸੇ ਬਚੇਗੀ ਮੰਡੀ ਜੋ ਮੰਡੀ ਕੇ ਲੁਟੇਂਗੇ ਅਸਮਾਨੀ ਗੋਲੇ ਛੁਟੇਂਗੇ ਇਹ ਆਪਣਾ ਗੁਰੂ ਸਾਹਿਬ ਦਾ ਇਸ ਸਥਾਨ ਲਈ ਵਰ ਦਿੱਤਾ ਹੈ । ਇਸ ਅਸਥਾਨ ਤੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਸੰਗਤਾਂ ਦੇ ਦਰਸ਼ਨਾਂ ਲਈ ਸ਼ਸੋਭਿਤ ਹਨ । ਗੁਰੂ ਸਾਹਿਬ ਦਾ ਮੰਜਾ ‘ਗੁਰੂ ਸਾਹਿਬ ਦੀ ਰਵਾਬ ‘ਗੁਰੂ ਸਾਹਿਬ ਦੀ ਬੰ-ਦੂਕ ‘ਬੰ-ਦੂਕ ਵਿਚ ਬਾਰੂਦ ਭਰਨ ਲਈ ਕੂਪੀ ‘ਗੁਰੂ ਸਾਹਿਬ ਦੇ ਮੰਜੇ ਉਤੇ ਵਿਛਾਣ ਲਈ ਬਿਸਤਰਾ ‘ਬੇਨਤੀ ਹੈ ਜੀ ਦਰਸ਼ਨ ਕਰਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਦਰਸ਼ਨ ਹੋ ਜਾਣ ਤੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।

Leave a Reply

Your email address will not be published. Required fields are marked *