ਪ੍ਰਾਪਤ ਜਾਣਕਾਰੀ ਅਨੁਸਾਰ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਨਹੀਂ ਰਹੇ। ਦੱਸ ਦੇਈਏ ਕਿ ਪੰਜਾਬ ‘ਚ ਕੋਰੋ-ਨਾ ਦੌਰਾਨ ਲੋੜਵੰਦ ਲੋਕਾਂ ਦੀ ਸੇਵਾ ਕਰਦਿਆਂ ‘ਖਾਲਸਾ ਏਡ’ ਦੇ ਵਾਲੰਟੀਅਰ ਦੀ ਸੜਕ ਭਾਣੇ ਦੌਰਾਨ mout ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਭਾਣਾ ਬਹੁਤ ਜਿਆਦਾ ਵੱਡਾ ਹੋਇਆ ਜੋ ਕੋਟਕਪੂਰਾ-ਬਾਜਾਖਾਨਾ ਰੋਡ ‘ਤੇ ਉਸ ਸਮੇਂ ਹੋਇਆ , ਜਦੋਂ ਖਾਲਸਾ ਏਡ ਦੇ ਵਾਲੰਟੀਅਰ ਇੰਦਰਜੀਤ ਬਠਿੰਡਾ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੇ ਕੇ ਵਾਪਸ ਪਰਤ ਰਹੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਉਨ੍ਹਾਂ ਦੇ ਨਾਲ ਵਾਲਾ ਦੂਜਾ ਨੌਜਵਾਨ ਠੀਕ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਮੇਂ ਖਾਲਸਾ ਏਡ ਲੋੜਵੰਦ ਲੋਕਾਂ ਲਈ ਪੂਰੀ ਦੁਨੀਆ ਚ ਸਹਾਰਾ ਬਣੀ ਹੋਈ ਹੈ । ਸੰਸਥਾ ਵਲੋਂ ਰੋਜ਼ਾਨਾ ਹਜ਼ਾਰਾਂ ਭੁੱ-ਖੇ-ਪਿਆਸੇ ਲੋਕਾਂ ਨੂੰ ਰੋਟੀ ਪਹੁੰਚਾ ਕੇ ਰੋਜ਼ੀ-ਰੋਟੀ ਗੁਆਚਣ ਦਾ ਅਹਿਸਾਸ ਵੀ ਨਹੀਂ ਹੋਣ ਦਿੱਤਾ ਜਾ ਰਿਹਾ।ਸੰਸਥਾ ਵਲੋਂ ਲੋੜਵੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਵੰਡਿਆ ਜਾ ਰਿਹਾ ਹੈ, ਜਿਨ੍ਹਾਂ ਗਰੀਬ ਪਰਿਵਾਰਾਂ ‘ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਵੱਲੋਂ ਦੁੱਧ ਵੀ ਪਹੁੰਚਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਨੇ ਆਪਣੇ ਹੀਰੇ ਦੇ ਚਲੇ ਜਾਣ ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਲਿਖਿਆ ਹੈ ਕਿ ਅਸੀ ਆਪਣਾ ਇੱਕ ਹੀਰਾ ਗਵਾ ਲਿਆ ਹੈ। ਮੰਦਭਾਗੀ ਜਾਣਕਾਰੀ dukh ਨਾਲ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਸਾਨੂੰ ਸੜਕੀ ਭਾਣੇ ਕਰਕੇ ਅਲਵਿਦਾ ਕਹਿ ਗਏ ਹਨ। ਬੀਤੀ ਕਲ੍ਹ 20 ਅਪ੍ਰੈਲ 2020 ਨੂੰ ਫਰੀਦਕੋਟ ਸੇਵਾ ਦੇਣ ਤੋਂ ਬਾਅਦ ਬਠਿੰਡਾ ਆਉਂਦੇ ਸਮੇਂ ਇਹ ਸਭ ਹੋਇਆ ਹੈ।
ਜਿਸ ਵਿਚ ਵੀਰ ਇੰਦਰਜੀਤ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਜਦੋਂ ਕਿ ਦੂਜਾ ਸਾਥੀ ਵਾਹਿਗੁਰੂ ਦੀ ਕਿਰਪਾ ਸਦਕਾ ਠੀਕ ਹੈ, ਪਰਮਾਤਮਾ ਅੱਗੇ ਅਰਦਾਸ ਹੈ ਵੀਰ ਇੰਦਰਜੀਤ ਸਿੰਘ ਦੇਹਰਾਦੂਨ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ, ਇੰਦਰਜੀਤ ਸਿੰਘ ਵੱਲੋਂ ਖਾਲਸਾ ਏਡ ਲਈ ਕੀਤੀਆਂ ਗਈਆਂ ਸੇਵਾਵਾਂ ਅਭੁੱਲ ਹਨ । ਵਾਹਿਗੁਰੂ ਜੀ
