ਲੋਕਾਂ ਦੇ ਖਾਤੇ ਵਿਚ ਕੇਂਦਰ ਸਰਕਾਰ ਨੇ ਰੁਪਏ ਕੀਤੇ ਟ੍ਰਾਂਸਫਰ ‘ਤੁਹਾਨੂੰ ਦੱਸ ਦੇਈਏ ਕਿ ਵਿੱਤ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਕੁੱਲ 36,659 ਕਰੋੜ ਰੁਪਏ ਡਾਇਰੈਕਟ ਟ੍ਰਾਂਸਫਰ ਬੈਨੀਫਿਟ ਅਧੀਨ 16.01 ਕਰੋੜ ਲਾਭਪਾਤਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਇਹ ਫੰਡ ਲਾਭਪਾਤਰੀਆਂ ਦੇ ਖਾਤੇ ਵਿੱਚ 24 ਮਾਰਚ ਤੋਂ 17 ਅਪ੍ਰੈਲ ਦੇ ਵਿਚਕਾਰ ਭੇਜੇ ਗਏ ਹਨ। ਇਹ ਨਕਦ ਟ੍ਰਾਂਸਫਰ ਪਬਲਿਕ ਵਿੱਤੀ ਪ੍ਰਬੰਧਨ ਪ੍ਰਣਾਲੀ ਦੇ ਕੰਟਰੋਲਰ ਜਨਰਲ ਆਫ ਅਕਾਉਂਟਸ ਦੇ ਅਧੀਨ ਡਿਜੀਟਲ ਪੇਮੈਂਟਸ ਟੈਕਨੋਲੋਜੀ ਦੁਆਰਾ ਭੇਜਿਆ ਗਿਆ ਹੈ।ਇਸ ਸਬੰਧ ਵਿਚ ਵਿੱਤੀ ਵਿਭਾਗ ਨੇ ਇਕ ਬਿਆਨ ਜਾਰੀ ਕੀਤਾ ਹੈ। ਇਸ 36,659 ਕਰੋੜ ਰੁਪਏ ਵਿਚੋਂ 27,442 ਕਰੋੜ ਰੁਪਏ CSS ਅਤੇ CS ਦੁਆਰਾ ਭੇਜੇ ਗਏ ਹਨ। ਇਸ ਦੇ ਨਾਲ ਹੀ ਰਾਜ ਸਰਕਾਰਾਂ ਦੀਆਂ ਭਲਾਈ ਸਕੀਮਾਂ ਅਧੀਨ 9,717 ਕਰੋੜ ਰੁਪਏ ਭੇਜੇ ਜਾ ਚੁੱਕੇ ਹਨ।ਤੁਹਾਨੂੰ ਦੱਸ ਦੇਈਏ ਕਿ CAS PMFS ਦੇ ਅਧੀਨ ਕੇਂਦਰੀ ਸਪਾਂਸਰ ਸਕੀਮਾਂ ਹਨ ਜਦਕਿ CSS ਕੇਂਦਰੀ ਸੈਕਟਰ ਹਨ। ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕੁਲ 11.42 ਕਰੋੜ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ, ਮਨਰੇਗਾ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ (ਐਨਐਸਏਪੀ), ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਰਾਸ਼ਟਰੀ ਪੇਂਡੂ ਰੋਜ਼ੀ ਰੋਟੀ ਮਿਸ਼ਨ, ਰਾਸ਼ਟਰੀ ਸਿਹਤ ਮਿਸ਼ਨ ਅਤੇ ਵੱਖ ਵੱਖ ਮੰਤਰਾਲਿਆਂ ਅਧੀਨ ਵਜ਼ੀਫ਼ਾ ਯੋਜਨਾਵਾਂ ਤਹਿਤ ਟ੍ਰਾਂਸਫਰ ਕੀਤਾ ਗਿਆ ਹੈ। ਦੱਸ ਦੇਈਏ ਕਿ ਧਾਨ ਮੰਤਰੀ ਕਿਸਾਨ ਯੋਜਨਾ ਤਹਿਤ 8.43 ਰਜਿਸਟਰਡ ਕਿਸਾਨਾਂ ਨੂੰ 17,733 ਕਰੋੜ ਰੁਪਏ ਅਤੇ ਮਨਰੇਗਾ ਤਹਿਤ 1.55 ਲਾਭਪਾਤਰੀਆਂ ਨੂੰ 5,406 ਕਰੋੜ ਰੁਪਏ ਤਬਦੀਲ ਕੀਤੇ ਗਏ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤ੍ਰਿਪੁਰਾ, ਮਹਾਰਾਸ਼ਟਰ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼ ਨੂੰ ਜਨ ਕਲਿਆਣ ਯੋਜਨਾ ਦੀਆਂ ਯੋਜਨਾਵਾਂ ਤਹਿਤ ਸਿੱਧੇ ਲਾਭਪਾਤਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਰਾਜਾਂ ਦੀਆਂ ਕੁੱਲ 180 ਲੋਕ ਭਲਾਈ ਯੋਜਨਾਵਾਂ ਤਹਿਤ ਕੁੱਲ 9,217.22 ਕਰੋੜ ਰੁਪਏ 4.59 ਕਰੋੜ ਲਾਭਪਾਤਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ।
ਦੱਸ ਦੇਈਏ ਕਿ ਇਨ੍ਹਾਂ ਯੋਜਨਾਵਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀ.ਐੱਮ.ਜੀ.ਕੇ.ਵਾਈ) ਅਧੀਨ ਔਰਤ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 500 ਰੁਪਏ ਵੀ ਟ੍ਰਾਂਸਫਰ ਕੀਤੇ ਗਏ ਹਨ। ਇਸ ਯੋਜਨਾ ਤਹਿਤ 13 ਅਪ੍ਰੈਲ ਤੱਕ ਕੁਲ 19.88 ਕਰੋੜ ਔਰਤਾਂ ਨੂੰ ਨਕਦ ਟ੍ਰਾਂਸਫਰ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ‘ਤੇ 9,930 ਕਰੋੜ ਰੁਪਏ ਖਰਚ ਕੀਤੇ ਹਨ।ਇਸ ਬਾਰੇ ਤੁਹਾਡਾ ਕੀ ਵਿਚਾਰ ਹੈ।
