ਛੋਟੀ ਜਿਹੀ ਬੱਚੀ ਨੇ ਦੁਨੀਆਂ ਲਈ ਅਕਾਲ ਪੁਰਖ ਵਾਹਿਗੁਰੂ ਨੂੰ ਕੀਤੀ ਅਰਦਾਸ

ਛੋਟੀ ਜਿਹੀ ਬੱਚੀ ਨੇ ਦੁਨੀਆਂ ਲਈ ਅਕਾਲ ਪੁਰਖ ਵਾਹਿਗੁਰੂ ਨੂੰ ਕੀਤੀ ਅਰਦਾਸ ਦੁਨੀਆ ਨੂੰ ਕੋ-ਰੋਨਾ ਦੇ ਕਾਲ ਤੋਂ ਬਚਾ-ਉਣ ਲਈ ਅਕਾਲ ਪੁਰਖ ਵਾਹਿਗੁਰੂ ਨੂੰ ਕੀਤੀ ਅਰਦਾਸ’ਇਸ ਚ ਕੋਈ ਸ਼ੱਕ ਨਹੀਂ ਅਰਦਾਸ ਚ ਬਹੁਤ ਜਿਆਦਾ ਸ਼ਕਤੀ ਹੁੰਦੀ ਹੈ ਜੋ ਸੱਚੇ ਮਨ ਨਾਲ ਕੀਤੀ ਅਰਦਾਸ ਇੱਕ ਦਿਨ ਜਰੂਰ ਪੂਰੀ ਹੁੰਦੀ ਹੈ।ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ।
ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱ-ਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। :ਨਾਨਕ ਕੀ ਅਰਦਾਸਿ ਸੁਣੀਜੈ।।ਕੇਵਲ ਨਾਮੁ ਰਿਦੇ ਮਹਿ ਦੀਜੈ।।— ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 389ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ। ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ, ‘‘ਮੇਰੀਆਂ ਹੱਡੀਆਂ ਸਖਤ ਹਨ, ਤੁਹਾਡੇ ਕੋਮਲ ਚਰਨਾਂ ’ਤੇ ਸੱਟ ਤਾਂ ਨਹੀਂ ਲੱਗ ਗਈ?’’ ਕਿਤਨੀ ਨਿਮਰਤਾ ਅਤੇ ਪਿਆਰ ਸੀ ਉਹਨਾਂ ਦੇ ਅੰਦਰ। ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ।ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਗਿਆ ਹੈ। ਸਿੱਖਾਂ ਦਾ ਕੋਈ ਵੀ ਜੀਵਨ ਸੰਸਕਾਰ ਤੇ ਕੋਈ ਵੀ ਧਰਮ ਸਮਾਗਮ ਇਸ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਜਿੰਨਾ ਚਿਰ ਕੌਮ ਦਾ ਜੀਵਨ ਤੁਰਿਆ ਰਹੇਗਾ, ਅਰਦਾਸ ਦਾ ਵਿਗਾਸ ਹੁੰਦਾ ਹੀ ਰਹੇਗਾ। ਸ਼ਾਇਦ ਹੀ ਕਿਸੇ ਇਤਿਹਾਸਕਾਰ ਨੇ ਆਪਣੀ ਕੌਮ ਦਾ ਇਤਿਹਾਸ ਇਤਨੇ ਥੋੜ੍ਹੇ ਸ਼ਬਦਾਂ ਵਿੱਚ ਇਤਨੀ ਪ੍ਰਬੀਨਤਾ ਨਾਲ ਚਿਤਰਿਆ ਹੋਵੇ।

Leave a Reply

Your email address will not be published. Required fields are marked *