ਏਅਰਲਾਈਨ ਕੰਪਨੀਆ ਵੱਲੋਂ ਬੁਕਿੰਗ ਬੰਦ

ਏਅਰਲਾਈਨ ਕੰਪਨੀਆ ਵੱਲੋਂ ਬੁਕਿੰਗ ਬੰਦ ਇਸ ਤਰੀਕ ਤੱਕ ਨਹੀਂ ਸਫਰ ਖੁੱਲ੍ਹਣ ਦੀ ਕੋਈ ਉਮੀਦ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਉਨ੍ਹਾਂ ਲੋਕਾਂ ਲਈ ਜੋ ਜਹਾਜ ਦਾ ਸਫਰ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਉਨ੍ਹਾਂ ਨੂੰ ਅਜੇ ਅਣਮਿੱਥੇ ਸਮੇਂ ਤੱਕ ਉਡੀਕ ਕਰਨੀ ਪੈ ਸਕਦੀ ਹੈ ਜਾਣਕਾਰੀ ਅਨੁਸਾਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਹੁਕਮਾਂ ਤੋਂ ਬਾਅਦ ਇੰਡੀਗੋ ਨੇ 31 ਮਈ, 2020 ਤੱਕ ਆਪਣੀ ਬੁਕਿੰਗ ਬੰਦ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹੋਰ ਪ੍ਰਾਈਵੇਟ ਏਅਰਲਾਈਨਾਂ ਨੂੰ ਵੀ ਡੀ. ਜੀ. ਸੀ. ਏ. ਦੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਦੇ ਨਾਲ ਹੀ ਮਈ ਦੇ ਅੰਤ ਤੱਕ ਦੇਸ਼ ਅੰਦਰ ਉਡਾਣਾਂ ਦਾ ਸੰਚਾਲਨ ਮੁਅੱਤਲ ਰਹਿਣ ਦੀ ਸੰਭਾਵਨਾ ਹੈ, ਜਦ ਤੱਕ ਸਰਕਾਰ ਇਸ ਦੀ ਆਗਿਆ ਦੇਣ ਦਾ ਫੈਸਲਾ ਨਹੀਂ ਕਰਦੀ। ਇਸ ਤੋਂ ਪਹਿਲਾਂ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਹੀ ਮਈ ਦੇ ਅੰਤ ਤੱਕ ਲਈ ਬੁਕਿੰਗ ਰੋਕ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਰਾਸ਼ਟਰ ਪੱਧਰੀ ਲਾਕਡਾਊਨ ਦੀ ਮਿਆਦ 3 ਮਈ 2020 ਤੱਕ ਵਧਾਏ ਜਾਣ ਤੋਂ ਬਾਅਦ ਏਅਰਲਾਈਨਾਂ ਨੇ ਉਸ ਤੋਂ ਅਗਲੇ ਦਿਨਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ, ਇਹ ਮੰਨਦਿਆਂ ਕਿ ਫਲਾਈਟ ਸਰਵਿਸ ਮੁੜ ਤੋਂ ਸ਼ੁਰੂ ਹੋ ਜਾਵੇਗੀ। ਇਸ ਵਿਚਕਾਰ ਐਤਵਾਰ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਇਕ ਸਰਕੂਲਰ ਜਾਰੀ ਕੀਤਾ, ਜਿਸ ਵਿਚ ਸਾਰੀਆਂ ਏਅਰਲਾਈਨਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਕਿ ਉਹ ਤੁਰੰਤ ਟਿਕਟ ਬੁਕਿੰਗ ਬੰਦ ਕਰ ਦੇਣ।ਦੱਸ ਦਈਏ ਕਿ ਹਵਾਈ ਸਰਵਿਸ ਕਦੋਂ ਸ਼ੁਰੂ ਹੋਵੇਗੀ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਸਮਾਂ ਰਹਿੰਦੇ ਦੇ ਦਿੱਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਅਗਲੇ ਹੁਕਮਾਂ ਤੱਕ ਟਿਕਟ ਬੁਕਿੰਗ ਬੰਦ ਰਹੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਤੁਹਾਨੂੰ ਦੱਸ ਦੇਈਏ ਕਿ ਪੂਰੀ ਦੁਨੀਆ ਦੇ ਨਾਲ ਭਾਰਤ ਚ ਪੂਰਨ ਤੌਰ ਤੇ ਲਾਕਡਾਊਨ ਲੱਗਿਆ ਹੋਇਆ ਹੈ ਜਿਸ ਚ ਲਗਾਤਾਰ ਵਾਧਾ ਹੋਣ ਦੀ ਸੰਭਾਵਨਾ ਹੈ। ਕਿਉਂਕਿ ਭਾਰਤ ਚ ਕੇਸ ਲਗਾਤਾਰ ਵੱਧ ਰਹੇ ਹਨ। ਜਿਸ ਕਾਰਨ ਲਾਕਡਾਊਨ ਕਾਫੀ ਲੰਬਾ ਜਾ ਸਕਦਾ ਹੈ।

Leave a Reply

Your email address will not be published. Required fields are marked *