Home / ਸਿੱਖੀ ਖਬਰਾਂ / ਪ੍ਰਮਾਤਮਾ (ਵਾਹਿਗੁਰੂ) ਸਭ ਦਾ ਰਾਖਾ ਹੈ

ਪ੍ਰਮਾਤਮਾ (ਵਾਹਿਗੁਰੂ) ਸਭ ਦਾ ਰਾਖਾ ਹੈ

ਪ੍ਰਮਾਤਮਾ (ਵਾਹਿਗੁਰੂ) ਸਭ ਦਾ ਰਾਖਾ ਹੈ ‘ਪ੍ਰਮਾਤਮਾ ਸ਼ਬਦ ਦਾ ਮੁੱਢ “ਪਰਾਮਾ” ਜਿਸ ਦਾ ਅਰਥ ਅਜਿਹੀ ਧਾਰਮਿਕ ਆਤਮਾ ਜੋ ਸਰਬਵਿਆਪਕ, ਸਰਬਉੱਚ ਹੈ। “ਆਤਮ” ਸ਼ਬਦ ਵਿਅਕਤੀਗਤ ਆਤਮਾ ਵੱਲ ਸੰਕੇਤ ਕਰਦਾ ਹੈ, ਪਰੰਤੂ “ਪ੍ਰਮਾਤਮਾ” ਸ਼ਬਦ ਅਜਿਹਾ ਸ਼ਬਦ ਹੈ ਜੋ ਜਿੰਦਗੀ, ਗਿਆਨ, ਰਿਸ਼ਤਿਆਂ, ਸਭ ਚੀਜਾਂ ਤੋਂ ਉੱਪਰ ਹੈ,ਭਾਵ ਇੱਕ ਅਜਿਹੀ “ਆਤਮਾ” ਜੋ ਸਰਬਉੱਚ, ਅਤੇ ਵਿਸ਼ਵ ਵਿਆਪੀ ਹੈ। “ਪ੍ਰਮਾਤਮਾ” ਸ਼ਬਦ ਨੂੰ ਇਸ ਅਰਥ ਵਿੱਚ ਵੀ ਲਿਆ ਜਾਂਦਾ ਹੈ,
ਜਿਸਨੇ ਸਭ ਨੂੰ ਬਣਾਇਆ ਹੈ। ਪ੍ਰਮਾਤਮਾ ਸਰਬ-ਉੱਚ ਰੂਹਾਨੀ ਤੱਤ ਨੂੰ ਕਹਿੰਦੇ ਹਨ। ਪ੍ਰਮਾਤਮਾ ਆਪਣੇ ਆਪ ਵਿੱਚ ਮੁੱਢ ਕਦੀਮੀ ਹੈ ਜੋ ਨਿਰਾਕਾਰ, ਇਕਰੂਪ ਹੈ। ਪ੍ਰਮਾਤਮਾ ਦੀ ਸਭ ਤੋਂ ਵਿਸ਼ੇਸ਼ਤਾ ਇਸ ਦਾ ਸੁਆਰਥਹੀਨ ਹੋਣਾ ਹੈ ਜਿੱਥੇ ਸਾਰੀਆਂ ਸ਼ਖਸ਼ੀਅਤਾਂ ਖਤਮ ਹੋ ਜਾਂਦੀਆਂ ਹਨ। ਅਸਲ ਵਿਚ ਸਤਿਨਾਮੁ ਇੱਕ ਨਹੀਂ ਦੋ ਸ਼ਬਦ ਹਨ , ਸਤਿ ਅਤੇ ਨਾਮੁ ਵਾਹਿਗੁਰੂ ਵੀ ਦੋ ਸ਼ਬਦ ਹਨ , ਵਾਹਿ ਅਤੇ ਗੁਰੂ ਪਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਆਦਿ ਬੀੜਾਂ ਵਿਚ ਸਾਰੇ ਅਗਲੇ ਪਿਛਲੇ ਸ਼ਬਦਾਂ ਨੂੰ ਜੁੜਵੇਂ ਰੂਪ ‘ ਚ ਲਗਾਤਾਰਤਾ ਵਿਚ ਲਿਖਿਆ ਗਿਆ , ਇਸ ਲਈ ਇਹ ਸ਼ਬਦ ਜੋਟੇ ਵੀ ਜੁੜਵੇਂ ਹੀ ਲਿਖੇ ਗਏ । | ਵਾਹਿ ਗੁਰੂ ਦਾ ਉਚਾਰਨ ਅਸੀਂ ਵਾਹੇਗੁਰੂ ਦੇ ਤੌਰ ‘ ਤੇ ਕਰਦੇ ਹਾਂ , ਜਦ ਕਿ ਇਸ ਦਾ ਸਹੀ ਉਚਾਰਨ ਵਾਹ ਗੁਰੁ ਹੋਣਾ ਚਾਹੀਦਾ ਹੈ । ਪਰ ਜੇ ਵਾਹਿ ਨੂੰ ਵਾਹੇ ਬੋਲਣਾ ਉਚਿਤ ਹੈ ਤਾਂ ਸਤਿ ਨੂੰ ਸਤੇ ਬੋਲਣਾ ਚਾਹੀਦਾ ਹੈ ਭਾਵ ਸਤਿ ਨਾਮੁ ਦਾ ਉਚਾਰਨ ਸਤਨਾਮ ਦੀ ਬਜਾਏ ਸਤੇਨਾਮ ਹੋਣਾ ਚਾਹੀਦਾ ਹੈ , ਜੋ ਕਦਾਚਿਤ ਠੀਕ ਨਹੀਂ । ਇਸ ਲਈ ਵਾਹਿ ਗੁਰੂ ਦਾ ਉਚਾਰਨ ਵਾਹੇਗੁਰੂ ਵੀ ਠੀਕ ਨਹੀਂ ਹੋਣਾ । ਅਸੀਂ ‘ ਸਿੱਖਾਂ ਨੇ ਆਪਣੇ ਤੌਰ ‘ ਤੇ ਰੱਬ ਦਾ ਨਾਂ ਵਾਹਿਗੁਰੂ ਰੱਖਿਆ ਹੋਇਆ ਹੈ । ਗੁਰੂ ਗਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਛੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਵਾਹਿਗੁਰੂ ਸ਼ਬਦ ਕਿਧਰੇ ਨਹੀਂ ਆਇਆ । ਕਬੀਰ ਜੀ , ਰਵਿਦਾਸ ਜੀ , ਨਾਮਦੇਵ ਜੀ , ਫਰੀਦ ਜੀ , ਤ੍ਰਿਲੋਚਨ ਜੀ , ਬੇਣੀ ਜੀ ਆਦਿ ਪੰਦਰਾਂ ਆਦਿ ਗੁਰੁ ਭਗਤ ਸਾਹਿਬਾਨ ਦੀ ਬਾਣੀ ਵਿਚ ਵੀ ਕਿਸੇ ਨੇ ਪਰਮਾਤਮਾ ਨੂੰ ਵਾਹਿਗੁਰੂ ਸ਼ਬਦ ਨਾਲ ਯਾਦ ਨਹੀਂ ਕੀਤਾ । ਗੁਰੂ ਗਰੰਥ ਸਾਹਿਬ ਦੇ ਆਖਰੀ ਪੰਨਿਆਂ ‘ ਤੇ ਭੱਟਾਂ ਦੇ ਸਵੱਈਏ ਦਰਜ ਹਨ । ਭੱਟ ਸਾਹਿਬਾਨ ਗੁਰੂ ਅਰਜਨ ਜੀ ਦੇ ਸਮਕਾਲੀ ਸਨ । ਇਹ ਸਵੱਈਏ ਪਹਿਲੀਆਂ । ਪੰਜਾਂ ਪਾਤਸ਼ਾਹੀਆਂ ਦੀ ਸੋਭਾ ਅਤੇ ਸ਼ਾਨ ਵਿਚ ਲਿਖੇ ਹੋਏ ਹਨ । ਗੁਰੂ ਸਾਹਿਬਾਨ ਨੂੰ ਪ੍ਰਮਾਤਮਾ ਦੇ ਸਮਾਨ , ਪ੍ਰਮਾਤਮਾ ਦੇ ਅਵਤਾਰ ਜਾਂ ਪਰਮਾਤਮਾ ਦੇ ਰੂਪ ਵਜੋਂ ਵਡਿਆਇਆ ਗਿਆ ਹੈ । ਭੱਟ ਗਯੰਦ ਜੀ ਨੇ ਸਵੱਈਏ ਮਹਲੇ ਚੌਥੇ ( ਪੰਨਾ ੧੪੦੨ ਅਤੇ ੧੪੦੩ ) ਵਿਚ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਉਹਨਾਂ ਨੂੰ ਵਾਰ ਵਾਰ ” ਵਾਹਿ ਗੁਰੂ ” ਕਹਿ ਕੇ ਗੁਰੂ ਜੀ ਦੀ ਵਾਹ – ਵਾਹੀ ਕੀਤੀ ਹੈ । ਉਪਰੋਕਤ ਦੀ ਰੌਸ਼ਨੀ ਵਿਚ ਮੈਨੂੰ ‘ ਵਾਹਿ ਗੁਰੂ ਜੀ ਕਾ ਖਾਲਸਾ , ਵਾਹਿ ਗੁਰੂ ਜੀ ਕੀ ਫਤਹਿ ‘ ਦਾ ਮਤਲਬ ਇਹ ਸਮਝ ਆਉਂਦਾ ਹੈ ਕਿ ਗੁਰੂ ਜੀ ਦਾ ਖਾਲਸਾ ਮਹਾਨ ( ਧੰਨ ) ਹੈ ਅਤੇ ਗੁਰੂ ਜੀ ਦੀ ਫਤਹਿ ਵੀ ਮਹਾਨ ( ਵੱਡੀ ) ਹੈ । ਪ੍ਰਚੱਲਤ ਅਰਥਾਂ ਵਿਚ ਵਾਹਿਗੁਰੂ ਜੀ ਕੀ ਫਤਹਿ ਨੂੰ ਪ੍ਰਮਾਤਮਾ ਦੀ ਜਿੱਤ ਸਮਝਣਾ ਅਜੀਬ ਲੱਗਦਾ ਹੈ । ਪਰਮਾਤਮਾ ਤਾਂ ਕੁਲ ਦ੍ਰਿਸ਼ਟੀ ਦਾ ਮਾਲਕ ਹੈ , ਉਸ ਤੋਂ ਬਾਹਰ ਤਾਂ ਦੂਜਾ ਕੋਈ ਹੈ ਹੀ ਨਹੀਂ । ਤਮਾਮ ਜਿੱਤਾਂ ਹਾਰਾਂ ਉਸ ਦੀ ਬੁੱਕਲ ਵਿਚ ਵਾਪਰ ਰਹੀਆਂ ਹਨ । ਉਸ ਨੇ ਕਿਸ ‘ ਤੇ ਜਿੱਤ ਪ੍ਰਾਪਤ ਕਰਨੀ ਹੋਈ , ਉਸ ਨੇ ਕਿਸ ਨੂੰ ਹਰਾਉਣਾ ਹੋਇਆ ? ਗੁਰੂ ਗਰੰਥ ਸਾਹਿਬ ਦੇ ਸਮੂਹ ਬਾਣੀਕਾਰਾਂ ਨੇ ਰੱਬ ਲਈ ਰਾਮ , ਹਰਿ , ਗੋਬਿੰਦ , ਬੀਠਲ , ਕੇਸਵਾ , ਅੱਲਾ , ਰਹੀਮ , ਕਾਦਰ , ਕਰਤਾਰ , ਰਮੱਈਆ , ਗੋਸਾਂਈਂ , ਸਾਂਈਂ ਆਦਿ ਸੈਂਕੜੇ ਨਾਮ ਵਰਤੇ ਹਨ । ਸਾਨੂੰ ਰੱਬ ਦੇ ਪਹਿਲਾਂ ਹੀ ਏਨੇ ਨਾਵਾਂ ਦੇ ਹੁੰਦਿਆਂ ਹੋਇਆਂ ਅਤੇ ਆਪਣੇ ਗੁਰੂ ਵਲੋਂ ਵਰਤੇ ਏਨੇ ਨਾਵਾਂ ਨੂੰ ਛੱਡ ਕੇ ਆਪਣੇ ਵਲੋਂ ਨਵਾਂ ਨਾਂ ਰੱਖਣ ਦੀ ਲੋੜ ਕਿਉਂ ਪਈ ?

error: Content is protected !!