ਲੌਕਡਾਊਨ ਕਾਰਨ ਨਾਲ 24 ਮਾਰਚ ਤੋਂ ਦੇਸ਼ ਭਰ ਵਿੱਚ ਟੋਲ ਪਲਾਜ਼ੇ ਬੰਦ ਹਨ। ਹੁਣ ਤੱਕ ਟੋਲ ਆਪਰੇਟਰਜ਼ (Toll Operators) ਨੂੰ ਇਸ ਵਜ੍ਹਾ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕ-ਸਾਨ ਹੋ ਚੁੱਕਿਆ ਹੈ। ਹੁਣ ਸਰਕਾਰ ਨੇ ਸਾਰੇ ਰਾਸ਼ਟਰੀ ਰਾਜ ਮਾਰਗਾਂ ਨੂੰ ਖੋਲ੍ਣ ਦੀ ਤਿਆਰੀ ਕਰ ਲਈ ਹੈ। 20 ਅਪ੍ਰੈਲ ਤੋਂ ਸਾਰੇ ਨੈਸ਼ਨਲ ਹਾਈਵੇ ਉੱਤੇ ਟੋਲ ਵਸੂਲਿਆ ਜਾਵੇਗਾ।ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ 20 ਅਪ੍ਰੈਲ ਤੋਂ ਸਾਰੇ ਰਾਸ਼ਟਰੀ ਰਾਜ ਮਾਰਗਾਂ (National highways) ਉੱਤੇ ਟੋਲ ਵਸੂਲੀ ਬਹਾਲ ਕਰ ਦਿੱਤੀ ਜਾਵੇਗੀ। ਲੌਕਡਾਉਨ ਦੇ ਚੱਲਦੇ 24 ਮਾਰਚ ਦੀ ਅੱਧੀ ਰਾਤ ਤੋਂ ਰਾਸ਼ਟਰੀ ਮਾਰਗਾਂ ਉੱਤੇ ਟੋਲ ਵਸੂਲੀ ਬੰਦ ਕਰ ਦਿੱਤੀ ਗਈ ਸੀ। ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਐਨਐਚਏਆਈ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਕੇਂਦਰੀ ਗ੍ਹਿ ਮੰਤਰਾਲੇ ਦੁਆਰਾ ਸਾਰੇ ਟਰੱਕਾਂ ਅਤੇ ਮਾਲ ਵਾਲੀਆਂ ਗੱਡੀਆਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਲਈ ਪਹਿਲਾਂ ਟੋਲ ਦੀ ਛੋਟ ਦਿੱਤੀ ਗਈ ਸੀ। ਹੁਣ ਟੋਲ ਟੈਕਸ ਦੀ ਵਸੂਲੀ 20 ਅਪ੍ਰੈਲ 2020 ਤੋ ਸ਼ੁਰੂ ਕੀਤੀ ਜਾਵੇ। NHAI ਦੇ ਪੱਤਰ ਦਾ ਮੰਤਰਾਲਾ ਨੇ ਦਿੱਤਾ ਜਵਾਬ NHAI ਦੇ ਪੱਤਰ ਦਾ ਜਵਾਬ ਦਿੰਦੇ ਹੋਏ ਮੰਤਰਾਲੇ ਨੇ ਕਿਹਾ ਕਿ ਐਨਐੱਚਏਆਈ ਨੇ 11 ਅਤੇ 14 ਅਪ੍ਰੈਲ ਦੀ ਆਪਣੀ ਚਿੱਠੀਆਂ ਵਿੱਚ ਟੋਲ ਟੈਕਸ ਵਸੂਲੀ ਸ਼ੁਰੂ ਕਰਨ ਦਾ ਕਾਰਨ ਦੱਸਦੇ ਹੋਏ ਕਿਹਾ ਸੀ ਕਿ ਮੰਤਰਾਲੇ ਨੇ ਕਈ ਕੰਮਾਂ ਨੂੰ 20 ਅਪ੍ਰੈਲ ਤੋਂ ਆਗਿਆ ਦੇ ਦਿੱਤੀ ਹੈ। ਪੱਤਰ ਵਿੱਚ NHAI ਨੇ ਕਿਹਾ ਹੈ ਕਿ ਟੋਲ ਟੈਕਸ ਦੀ ਵਸੂਲੀ ਨਾਲ ਸਰਕਾਰ ਨੂੰ ਵੀ ਮਾਲਿਆ ਮਿਲਦਾ ਹੈ ਅਤੇ ਇਸ ਤੋਂ ਐਨਐਚਏਆਈ ਨੂੰ ਵੀ ਮੁਨਾਫ਼ਾ ਹੁੰਦਾ ਹੈ।ਹਾਲਾਂਕਿ ਟਰਾਂਸਪੋਰਟ ਉਦਯੋਗ ਨਾਲ ਜੁੜੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਬਹੁਤ ਹੀ ਗ਼ਲ-ਤ ਹੈ,
ਸਰਕਾਰ ਚਾਹੁੰਦੀ ਹੈ ਕਿ ਜ਼ਰੂਰੀ ਵਸਤਾਂ ਦੀ ਅਪੂਰਤੀ ਜਾਰੀ ਰਹੇ ਤਾਂ ਟੋਲ ਟੈਕਸ ਨੂੰ ਬੰਦ ਰੱਖਣਾ ਚਾਹੀਦਾ ਹੈ। ਏ ਆਈ ਐਮ ਟੀ ਸੀ ਦੇ ਤਹਿਤ ਕਰੀਬ 95 ਲੱਖ ਟਰੱਕ ਅਤੇ ਟਰਾਂਸਪੋਰਟ ਆਉਂਦੇ ਹਨ
