ਸਭ ਨੂੰ ਪਤਾ ਹੈ ਕਿ ਕਰੋ-ਨਾ ਕਾਰਨ ਜਿੱਥੇ ਸਾਡੇ ਦੇਸ਼ ਚ ਵਿਆਪੀ ਲੌਕਡਾਉਨ ਹੈ, ਉੱਥੇ ਹੀ ਪੰਜਾਬ ਭਰ ‘ਚ ਇਸ ਦੌਰਾਨ ਕਰਫਿਊ ਲੱਗਾ ਹੋਇਆ ਹੈ। ਇਸ ਔਖ ਭਰੇ ਸਮੇਂ ਵਿਚਾਲੇ ਪੰਜਾਬ ਸਰਕਾਰ ਨੇ ਨਵੇਂ ਨਿਯਮ ਜਾਰੀ ਕੀਤੇ ਹਨ। ਜਿਵੇਂ ਕਿ ਪੰਜਾਬ ‘ਚ ਗਰਮੀ ਹੌਲੀ-ਹੌਲੀ ਜ਼ੋਰ ਫੜ ਰਹੀ ਹੈ ਐਸੇ ਹਾਲਾਤ ‘ਚ ਪੰਜਾਬ ਸਰਕਾਰ ਨੇ AC, ਕੂਲਰ ਤੇ ਪੱਖੇ ਸੇਲ ਤੇ ਸਰਵਿਸ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਨਵਾਂ ਵਿਦਿਅਕ ਸਾਲ ਸ਼ੁਰੂ ਹੋ ਰਿਹਾ ਹੈ, ਇਸ ਲਈ ਸਕੂਲ ਕਾਲਜ ਦੀਆਂ ਕਿਤਾਬਾਂ ਨੂੰ ਵੀ ਜ਼ਰੂਰੀ ਵਸਤਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਢਾਬਾ ਮਾਲਕ ਸੀਲਬੰਦ ਸਾਮਾਨ ਦਾ ਆਰਡਰ ਪੂਰਾ ਕਰ ਸਕਦੇ ਹਨ ਪਰ ਉੱਥੇ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਕਾਂਨਟੇਂਨਮੈਂਟ ਜ਼ੋਨ ਵਿੱਚ ਕੋਈ ਗਤੀਵਿਧੀ ਦੀ ਆਗਿਆ ਨਹੀਂ ਹੋਵੇਗੀ। ਉੱਥੇ ਕੋਈ ਹਰ ਇੱਕ ਫੈਸਲਾ ਡੀਸੀ ਦੀ ਮਰਜ਼ੀ ਨਾਲ ਹੋਵੇਗਾ। ਦੱਸ ਦਈਏ ਕਿ ਕੇਂਦਰ ਸਰਕਾਰ ਨੇ 20 ਅਪ੍ਰੈਲ ਤੋਂ ਤਾਲਾਬੰਦੀ ਦੀਆਂ ਸ਼ਰਤਾਂ ਵਿੱਚ ਕੁਝ ਰਿਆਇਤਾਂ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਉਦਯੋਗਾਂ ਨੂੰ ਮੁੜ ਲੀਹ ‘ਤੇ ਲਿਆਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਘਾਟ ਹੈ। ਇਸ ਘਾਟ ਨੂੰ ਦੂਰ ਕਰਨ ਲਈ ਰਾਜ ਸਰਕਾਰ ਉਦਯੋਗਾਂ ਨੂੰ 8 ਦੀ ਬਜਾਏ 12 ਘੰਟੇ ਕੰਮ ਕਰਨ ਦੀ ਆਗਿਆ ਦੇਣ ਦੀ ਤਿਆਰੀ ਕਰ ਰਹੀ ਹੈ। ਇਹ ਮੰਗ ਪੰਜਾਬ ਦੇ ਸਨਅਤਕਾਰਾਂ ਨੇ ਪੰਜਾਬ ਲੇਬਰ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਕੇ ਜੰਜੂਆ ਨਾਲ ਵੀਡੀਓ ਕਾਨਫਰੰਸ ਦੌਰਾਨ ਉਠਾਈ ਸੀ। ਮਜ਼ਦੂਰਾਂ ਦੇ ਘਰ ਪਰਤਣ ਤੇ ਕੋਰੋ-ਨਾ ਕਾਰੋਬਾਰੀਆਂ ਨੂੰ ਮਜ਼ਦੂਰਾਂ ਦੀ ਘਾਟ ਹੋਣ ਦਾ ਡਰ ਦੇ ਰਿਹਾ ਹੈ। ਪੀਐਚਡੀ ਚੈਂਬਰ ਦੀ ਪੰਜਾਬ ਇਕਾਈ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਰਾਜ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ।
ਖੇਤੀਬਾੜੀ ਸੈਕਟਰ ਵਿੱਚ ਮਜ਼ਦੂਰਾਂ ਦੀ ਵੱਧ ਰਹੀ ਜ਼ਰੂਰਤ ਦੇ ਕਾਰਨ, ਕੁਝ ਹਫਤਿਆਂ ਤੋਂ ਉਦਯੋਗ ਵਿੱਚ ਮਜ਼ਦੂਰਾਂ ਦੀ ਘਾਟ ਹੋਣ ਦੀ ਸੰਭਾਵਨਾ ਹੈ।ਅਜਿਹੀ ਸਥਿਤੀ ਵਿੱਚ, 12 ਘੰਟੇ ਕੰਮ ਕਰਨ ਤੇ ਵਿਚਾਰ ਕੀਤਾ ਗਿਆ ਹੈ। ਵੱਡੇ ਉਦਯੋਗਾਂ ਵਿੱਚ ਜਿੱਥੇ ਕਰਮਚਾਰੀਆਂ ਦੀ ਰਿਹਾਇਸ਼ ਉਦਯੋਗਿਕ ਵਿਹੜੇ ਵਿੱਚ ਹੋਵੇਗੀ, ਉਥੇ 12 ਘੰਟੇ ਕੰਮ ਕਰਨਾ ਕਰਮਚਾਰੀ ਅਤੇ ਮਾਲਕ ਦੋਵਾਂ ਦੇ ਹਿੱਤ ਵਿੱਚ ਹੋਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
