ਸ਼੍ਰੀ ਹੇਮਕੁੰਟ ਸਾਹਿਬ ਗੁਰਦਵਾਰਾ ਸਾਹਿਬ ਬਾਰੇ ਆਈ ਇਹ ਤਾਜ਼ਾ ਵੱਡੀ ਖਬਰ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸਭ ਨੂੰ ਪਤਾ ਹੈ ਕਿ ਕਰੋਨਾ ਕਰਕੇ ਇਹ ਸਾਰਾ ਸੰਸਾਰ ਔਖੀ ਘੜੀ ਚ ਵਿੱਚੋਂ ਲੱਗ ਰਿਹਾ ਹੈ।
ਜਿਸ ਕਾਰਨ ਤੁਹਾਨੂੰ ਦੱਸ ਦੇਈਏ ਕਿ ਪਬਲਿਕ ਥਾਵਾਂ ਤੇ ਪਬਲਿਕ ਨੂੰ ਇੱਕਠਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਜਿਸ ਕਾਰਨ ਧਾਰਮਿਕ ਸਥਾਨਾਂ ਤੇ ਵੀ ਸੰਗਤਾਂ ਸ਼ਰਧਾਲੂਆਂ ਦਾ ਇੱਕਠ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਸਿੱਖ ਧਰਮ ਚ ਵੀ ਨਿਯਮ ਕੀਤਾ ਗਿਆ ਵੱਡੇ ਧਾਰਮਿਕ ਸਥਾਨਾਂ ਤੇ ਸੰਗਤਾਂ ਦੀ ਪ੍ਰਸ਼ਾਸਨ ਵੱਲੋਂ ਰੋਕ ਲਗਾਈ ਗਈ ਹੈ। ਅਜਿਹੇ ਚ ਵੱਡੀ ਖਬਰ ਆ ਰਹੀ ਹੈ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੋਂ ਜਾਣਕਾਰੀ ਅਨੁਸਾਰ ਗੁਰਦੁਆਰਾ ਹੇਮਕੁੰਟ ਸਾਹਿਬ ਪ੍ਰਬੰਧਕ ਕਮੇਟੀ ਨੇ ਸੂਚਤ ਕੀਤਾ ਹੈ ਕਿ ਅਜੇ ਤੱਕ ਯਾਤਰਾ ਦੀ ਕੋਈ ਵੀ ਤਰੀਕ ਤੈਅ ਨਹੀਂ ਕੀਤੀ ਗਈ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਬਰਫ ਵੀ ਜਿਆਦਾ ਪਈ ਹੈ ਜਿਸ ਕਾਰਨ ਸੇਵਾਦਾਰ ਤੇ ਫੌਜੀ ਵੀਰ ਵੀ ਸੇਵਾ ਚ ਹਿੱਸਾ ਨਹੀਂ ਪਾ ਸਕਦੇ। ਸੋ ਆਪ ਸਭ ਕਮੇਟੀ ਵੱਲੋਂ ਬੇਨਤੀ ਹੈ ਜੀ ਇਸ ਸਾਲ ਦੀ ਯਾਤਰਾ ਦੀ ਉਡੀਕ ਲਾਕਡਾਊਨ ਖੁੱਲਣ ਤੋਂ ਬਾਅਦ ਵੀ ਤੈਅ ਕਰੇਗਾ। ਸੰਗਤ ਨੂੰ ਬੇਨਤੀ ਹੈ ਕਿ ਉਨ੍ਹਾਂ ਸਮਾਂ ਸੰਗਤ ਆਪਣੇ ਘਰ ਬੈਠ ਕੇ ਪਾਠ ਕਰੇ ਤੇ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੇ। ਗੁਰੂ ਸਾਹਿਬ ਨੂੰ ਹਰ ਰੋਜ ਯਾਦ ਕੀਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ ਗੁਰੂਦੁਆਰਾ ਹੇਮਕੁੰਟ ਸਾਹਿਬ ਉਹ ਇਤਿਹਾਸਕ ਪਵਿੱਤਰ ਅਸਥਾਨ ਹੈ ਜੋ ਦਸ਼ਮੇਸ਼ ਪਿਤਾ ਜੀ ਦੇ ਨਾਲ ਸੰਬੰਧਤ ਹੈ।ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿੱਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ।ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਬਤ ਹੈ। ਇਸ ਅਸਥਾਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਗਏ ਦਸਮ ਗ੍ਰੰਥ ਵਿੱਚ ਆਉਂਦਾ ਹੈ; ਇਸ ਕਰਕੇ ਇਹ ਉਹਨਾਂ ਲੋਕਾਂ ਲਈ ਖ਼ਾਸ ਮਹੱਤਵ ਰੱਖਦਾ ਹੈ ਜੋ ਦਸਮ ਗ੍ਰੰਥ ਵਿੱਚ ਵਿਸ਼ਵਾਸ ਰੱਖਦੇ ਹਨ।
