ਮਾਤਾ ਸਾਹਿਬ ਕੌਰ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਿਵੇਂ ਹੁੰਦੇ ਸਨ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਹੀਰਾ ਘਾਟ ਤੇ ਮਾਤਾ ਸਾਹਿਬ ਕੌਰ ਜੀ, ਨਾਂਦੇੜ, ਮਹਾਰਾਸ਼ਟਰ ‘ਮਾਤਾ ਸਾਹਿਬ ਕੌਰ ਜੀ ਦਾ ਜਨਮ 1 ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ।
ਉਹਨਾ ਦਾ ਮੁਢਲਾ ਨਾਂ ਸਾਹਿਬ ਦੇਵਾਂ ਰੱਖਿਆ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਗੁਰੂ ਨਾਨਕ ਦੇਵ ਜੀ ਕਾਬਲ ਕੰਧਾਰ ,ਪਿਸ਼ੋਰ, ਨੁਸ਼ਹਿਰੇ ਤੋਂ ਹੁੰਦੇ ਹੋਏ ਕੁਝ ਦਿਨ ਇਥੇ ਠਹਿਰੇ ਸਨ ਇਥੇ ਪਾਣੀ ਦੀ ਥੋੜ ਹੋਣ ਕਰਕੇ ਇਕ ਚਸ਼ਮਾ ਪ੍ਰਗਟ ਕੀਤਾ ਸੀ ਜਿਸਦਾ ਨਾਂ ਚੋਆ ਸਾਹਿਬ ਕਰਕੇ ਪ੍ਰਸਿਧ ਹੋਇਆ ‘ਗੁਰਦੁਆਰਾ ਹੀਰਾ ਘਾਟ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਦੌਰਾਨ ਉਥੇ ਤਕਰੀਬਨ 20 ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ, ਜਿਨ੍ਹਾਂ ਵਿਚੋਂ ਗੁਰਦੁਆਰਾ ਨਾਨਕ ਝੀਰਾ ਸੱਚਖੰਡ ਤੋਂ 180 ਕਿਲੋਮੀਟਰ ਦੂਰ ਹੈ ਤੇ ਗੁਰਦੁਆਰਾ ਨਾਨਕਸਰ ਸਾਹਿਬ (ਜਨਮ ਅਸਥਾਨ ਭਗਤ ਨਾਮਦੇਵ ਜੀ ਜਿਸ ਨੂੰ ਨਰਸੀ ਨਾਮਦੇਵ ਵੀ ਕਿਹਾ ਜਾਂਦਾ ਹੈ), 170 ਕਿਲੋਮੀਟਰ ਦੀ ਦੂਰੀ ‘ਤੇ ਹੈ, ਬਾਕੀ ਸਾਰੇ ਗੁਰਦੁਆਰੇ ਸੱਚਖੰਡ ਤੋਂ 40-50 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹਨ। ਇਨ੍ਹਾਂ ਗੁਰਦੁਆਰਿਆਂ ਵਿਚੋਂ ਹੀ ਗੁਰਦੁਆਰਾ ਹੀਰਾ ਘਾਟ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ 10-12 ਕਿਲੋਮੀਟਰ ਦੀ ਦੂਰੀ ‘ਤੇ ਹੈ ਤੇ ਗੁਰਦੁਆਰਾ ਸ਼ਿਕਾਰ ਘਾਟ ਤੋਂ ਤਕਰੀਬਨ ਡੇਢ-ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ।ਇਹ ਗੁਰਦੁਆਰਾ ਦਰੱਖਤਾਂ, ਅਨਮੋਲ ਵਾਦੀਆਂ ਤੇ ਸੁੰਦਰ ਜਗ੍ਹਾ ਵਿਚ ਸੁਸ਼ੋਭਿਤ ਹੈ। ਇਸਦਾ ਸੁੰਦਰ ਨਜ਼ਾਰਾ ਵੇਖਣਯੋਗ ਹੈ ਤੇ ਖਾਸ ਗੱਲ ਹੈ ਕਿ ਇਸ ਨਾਲ ਲੱਗਦੀ ਗੋਦਾਵਰੀ ਨਦੀ ਦਾ ਸੁੰਦਰ ਮਨਮੋਹਕ ਨਜ਼ਾਰਾ ਹੈ। ਅੱਜਕਲ ਇਹ ਅਸਥਾਨ ਦੀ ਸੇਵਾ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਲੰਗਰਾਂ ਵਾਲੇ ਬਾਖੂਬੀ ਢੰਗ ਨਾਲ ਨਿਭਾ ਰਹੇ ਹਨ ਤੇ ਇਹ ਗੁਰਦੁਆਰਾ ਦਰਸ਼ਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਮਹਾਰਾਸ਼ਟਰ ਦੀ ਧਰਤੀ ‘ਤੇ ਸਥਿਤ ਗੁਰਦੁਆਰਾ ਹੀਰਾ ਘਾਟ ਬਾਰੇ ਜਾਣਕਾਰੀ ਹਾਸਲ ਕਰੀਏ। ਇਹ ਗੁਰਧਾਮ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਉਹ ਪਵਿੱਤਰ ਅਸਥਾਨ ਹੈ, ਜਿਥੇ ਗੁਰੂ ਸਾਹਿਬ ਨੇ ਬਾਦਸ਼ਾਹ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ ਸੀ।
