ਬੱਚਿਆਂ ਨੂੰ ਖੁਸ਼ ਕਰ ਰਹੀ ਪੰਜਾਬ ਪੁਲਸ, ਜਨਮ ਦਿਨ ‘ਤੇ ਦੇ ਰਹੀ ਖਾਸ ਤੋਹਫ਼ਾ

ਇਸ ਚ ਕੋਈ ਸ਼ੱਕ ਨਹੀਂ ਹੈ ਕਿ ਇਸ ਔਖੀ ਘੜੀ ਚ ਪੰਜਾਬ ਪੁਲਸ ਲੋਕਾਂ ਲਈ ਪੰਜਾਬ ਦੀ ਰਾਖੀ ਕਰ ਰਹੀ ਹੈ ਇਸ ਦੇ ਨਾਲ ਨਾਲ ਉਹ ਭਾਵਨਾਵਾਂ ਦਾ ਵੀ ਖਿਆਲ ਰੱਖਦੀ ਹੈ ਜਿਸ ਦੀ ਮਿਸਾਲ ਮਾਨਸਾ ਚ ਦੇਖਣ ਨੂੰ ਮਿਲੀ ਹੈ। ਸ਼ਹਿਰ ‘ਚ ਮਾਨਸਾ ਪੁਲਸ ਵਲੋਂ ਕਰ-ਫਿਊ ਦੌਰਾਨ ਬੱ-ਚਿਆਂ ਨੂੰ ਖੁਸ਼ ਕਰਨ ਲਈ ਇਕ ਅਨੌਖੀ ਪਹਿਲ ਕੀਤੀ ਗਈ ਹੈ, ਜਿਸ ਦੌਰਾਨ ਜ਼ਿਲੇ ਅੰਦਰ ਜਿਨ੍ਹਾਂ ਵੀ ਬੱਚਿਆਂ ਦਾ ਪਹਿਲਾ ਜਨਮਦਿਨ ਹੈ, ਉਨ੍ਹਾਂ ਨੂੰ ਪੁਲਸ ਪ੍ਰਸਾਸ਼ਨ ਵਲੋਂ ਕੇਕ ਅਤੇ ਤੋਹਫੇ ਦਿੱਤੇ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ. ਐਸ. ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਮਾਨਸਾ ਵਾਸੀ ਰਾਤੇਸ਼ ਗਰਗ ਦੀ ਬੱਚੀ ਮਾਇਰਾ ਗਰਗ ਦੇ ਪਹਿਲੇ ਜਨਮ ਦਿਨ ਮੌਕੇ ਕੇਕ ਉਨ੍ਹਾਂ ਦੇ ਘਰ ਪਹੁੰਚਾ ਕੇ ਜਨਮਦਿਨ ਮਨਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਂ-ਬਾਪ ਲਈ ਬੱਚੇ ਦਾ ਪਹਿਲਾ ਜਨਮਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ ਕਰਫਿਊ ਦੌਰਾਨ ਇਨ੍ਹਾਂ ਬੱਚਿਆਂ ਦੇ ਜਨਮਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਪੁਲਿਸ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।ਐਸ. ਐਸ. ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾ-ਅ ਲਈ ਜ਼ਿਲੇ ਅੰਦਰ ਕਰਫਿਊ ਲੱਗਿਆ ਹੋਣ ਕਰਕੇ ਪ੍ਰਸਾਸ਼ਨ ਵੱਲੋਂ ਜ਼ਰੂਰੀ ਵਸਤਾਂ ਅਤੇ ਜ਼ਰੂਰੀ ਸੇਵਾਵਾਂ ਘਰ-ਘਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪ੍ਰਸਾਸ਼ਨ ਵੱਲੋਂ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਕਈ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੈ ਕਿਉਕਿ ਜਨਮ ਦਿਨ ਮਨਾਉਣ ਲਈ ਜੋ ਕੇਕ ਵਗੈਰਾ ਚਾਹੀਦਾ ਹੈ, ਉਹ ਮਾਰਕੀਟ ਬੰਦ ਹੋਣ ਕਰਕੇ ਉਪਲਬੱਧ ਨਹੀਂ ਹੋ ਸਕਦਾ ਅਤੇ ਨਾ ਹੀ ਮਾਰਕੀਟ ਜਾਇਆ ਜਾ ਸਕਦਾ ਹੈ ਜਦਕਿ ਛੋਟੇ ਬੱਚੇ ਆਪਣੇ ਮਾਤਾ-ਪਿਤਾ ਕੋਲ ਜਿੱਦ ਕਰਦੇ ਹਨ ਕਿ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇ। ਐਸ. ਐਸ. ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਜਿਲੇ ‘ਚ ਜਿਹੜੇ ਵਿਲੇਜ ਜਾਂ ਵਾਰਡ ਵਾਈਜ ਪੁਲਿਸ ਅਫਸਰ (ਵੀ. ਪੀ. ਓ.) ਲਗਾਏ ਗਏ ਹਨ, ਜਿਨ੍ਹਾਂ ਦੇ ਬਣਾਏ ਗਏ ਵਟਸਐਪ ਗਰੁੱਪਾਂ ਤੇ ਪਿੰਡਾਂ-ਸ਼ਹਿਰਾਂ ਦੇ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦਾ ਯੋਗ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਮਾਨਸਾ ਦੇ ਵਾਰਡ ਨੰਬਰ 5 ਦੇ ਵਿਲੇਜ ਪੁਲਿਸ ਅਫਸਰ ਹੌਲਦਾਰ ਗੁਰਪ੍ਰੀਤ ਸਿੰਘ ਦੇ ਵਟਸਐਪ ‘ਤੇ ਰਾਤੇਸ ਗਰਗ ਵੱਲੋਂ ਮੈਸਜ ਕੀਤਾ ਗਿਆ ਕਿ ਉਸ ਦੀ 1 ਸਾਲ ਦੀ ਬੱਚੀ ਮਾਇਰਾ ਗਰਗ ਦਾ ਪਹਿਲਾ ਜਨਮ ਦਿਨ ਹੈ ਅਤੇ ਉਹ ਆਪਣੀ ਬੱਚੀ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਹਨ ਪਰ ਕਰਫਿਊ ਕਾਰਨ ਬਜ਼ਾਰ ਬੰਦ ਹੋਣ ਕਰਕੇ ਕੇਕ ਆਦਿ ਮੁਹੱਈਆ ਕਰਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਇਹ ਮੈਸੇਜ ਹੌਲਦਾਰ ਗੁਰਪ੍ਰੀਤ ਸਿੰਘ ਵੀ. ਪੀ. ਓ. ਵੱਲੋਂ ਆਪਣੇ ਸੀਨੀਅਰ ਅਫਸਰਾਂ ਕੋਲ ਭੇਜਿਆ ਗਿਆ। ਐਸ. ਐਸ. ਪੀ. ਡਾ. ਭਾਰਗਵ ਦੇ ਧਿਆਨ ‘ਚ ਆਉਣ ‘ਤੇ ਉਨ੍ਹਾਂ ਵੱਲੋਂ ਬੱਚੀ ਦੇ ਜਨਮ ਦਿਨ ਲਈ ਕੇਕ ਜਾਂ ਸਮਾਨ ਵਗੈਰਾ ਦਾ ਤੁਰੰਤ ਪ੍ਰਬੰਧ ਕਰਕੇ ਬੱਚੀ ਦੇ ਘਰ ਮੁਹੱਈਆ ਕਰਾਉਣ ਲਈ ਕਿਹਾ ਗਿਆ, ਜਿਸ ਦੀ ਪਾਲਣਾ ਕਰਦੇ ਹੋਏ ਵੀ. ਪੀ. ਓ. ਗੁਰਪ੍ਰੀਤ ਸਿੰਘ ਵੱਲੋਂ ਪੀ. ਸੀ. ਆਰ. ਮਾਨਸਾ ਦੀ ਮੋਟਰਸਾਈਕਲ ਟੀਮ ਨਾਲ ਗਸ਼ਤ ਕਰਦੇ ਹੋਏ ਆਏ ਅਤੇ ਕੇਕ ਤੇ ਸਮਾਨ ਬੱਚੀ ਦੇ ਘਰ ਪਹੁੰਚਾ ਕੇ ਹੈਪੀ ਬਰਥ-ਡੇ ਕਹਿ ਕੇ ਗਸ਼ਤ ਕਰਦੇ ਸਾਇਰਨ ਮਾਰਦੇ ਆਪਣੀ ਡਿਊਟੀ ਕਰਦੇ ਹੋਏ ਅੱਗੇ ਚਲੇ ਗਏ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਆਂਢ-ਗੁਆਂਢ ਦੇ ਲੋਕਾਂ ਵੱਲੋਂ ਵੀ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਆਪਣੇ-ਆਪਣੇ ਘਰਾਂ ਦੀਆ ਛੱਤਾਂ ਉਪਰ ਸਮਾਜਿਕ ਦੂਰੀ ਨਾਲ ਖੜੇ ਹੋ ਕੇ ਜਿੱਥੇ ਮਾਨਸਾ ਪੁਲਸ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਬੱਚੀ ਦਾ ਜਨਮ ਦਿਨ ਤਾੜੀਆਂ ਮਾਰ ਕੇ ਮਨਾਇਆ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਕਰਫਿਊ ਦੌਰਾਨ ਜੇਕਰ ਕਿਸੇ ਧੀ ਦੇ ਜਨਮ ਦਿਨ ਮਨਾਉਣ ਲਈ ਕੇਕ ਆਦਿ ਮੁਹੱਈਆ ਕਰਾਉਣ ਸਬੰਧੀ ਸੂਚਨਾ ਵਿਲੇਜ ਪੁਲਿਸ ਅਫਸਰਾਂ ਰਾਹੀ ਮਿਲੇਗੀ ਤਾਂ ਮਾਨਸਾ ਪੁਲਿਸ ਤੁਰੰਤ ਕੇਕ ਅਤੇ ਸਮਾਨ ਆਪਣੇ ਵੀ.ਪੀ.ਓ. ਰਾਹੀ ਬੱਚੀ ਦੇ ਘਰ ਮੁਹੱਈਆ ਕਰਵਾਏਗੀ। ਬੱਚੀ ਦੇ ਪਰਿਵਾਰਕ ਮੈਬਰਾਂ ਵੱਲੋਂ ਜਿੱਥੇ ਵੀ.ਪੀ.ਓ. ਹੌਲਦਾਰ ਗੁਰਪ੍ਰੀਤ ਸਿੰਘ ਸਮੇਤ ਟੀਮ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਵੱਲੋਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਕਰਦੇ ਹੋਏ ਬੱਚੀ ਦਾ ਪਹਿਲਾ ਜਨਮ ਦਿਨ ਮਨਾਉਣ ‘ਚ ਪਰਿਵਾਰ ਦੀ ਸਹਾਇਤਾ ਕੀਤੀ ਗਈ ਹੈ। ਧੀ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਬੱਚੀ ਦਾ ਜਨਮ ਦਿਨ ਸਾਰੀ ਉਮਰ ਯਾਦ ਰੱਖਣਗੇ ਅਤੇ ਧੀ ਵੱਡੀ ਹੋਣ ‘ਤੇ ਉਸਨੂੰ ਦੱਸਣਗੇ ਕਿ ਕਰ-ਫਿਊ ਦੌਰਾਨ ਉਸਦਾ ਪਹਿਲਾ ਜਨਮ ਦਿਨ ਕਿਸ ਤਰ੍ਹਾਂ ਮਾਨਸਾ ਪੁ-ਲਿਸ ਦੀ ਸਹਾਇਤਾ ਨਾਲ ਬੜੀ ਖੁਸ਼ੀ-ਖੁਸ਼ੀ ਮਨਾਇਆ ਗਿਆ ਸੀ। ਸਾਰੇ ਇਲਾਕੇ ਵਿੱਚ ਮਾਨਸਾ ਪੁਲਿਸ ਦੀ ਇਸ ਭੂਮਿਕਾ ਦੀ ਬੜੀ ਸਰਾਹਨਾ ਕੀਤੀ ਜਾ ਰਹੀ ਹੈ। ਇਸ ਕੰਮ ਦੀ ਬਹੁਤ ਜਿਆਦਾ ਤਾਰੀਫ ਹੋ ਰਹੀ ਹੈ।

Leave a Reply

Your email address will not be published. Required fields are marked *