ਪਵਿੱਤਰ ਨਗਰੀ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਭਰੀ ਖਬਰ

ਪਵਿੱਤਰ ਨਗਰੀ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਭਰੀ ਖਬਰ ‘ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਤਾਜ਼ਾ ਖਬਰ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਪਿਛਲੇ 10 ਦਿਨਾਂ ਤੋਂ ਇਥੇ ਕੋਰੋਨਾ ਪਾਜ਼ੇ-ਟਿਵ ਦਾ ਕੋਈ ਵੀ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਹੁਣ ਸੁੱਖ ਦਾ ਸਾਹ ਲਿਆ ਹੈ। ਵਿਭਾਗ ਅਨੁਸਾਰ ਜੇਕਰ 18 ਦਿਨ ਹੋਰ ਕੋਈ ਪਾਜ਼ੇ-ਟਿਵ ਕੇਸ ਸਾਹਮਣੇ ਨਹੀਂ ਆਉਂਦਾ ਤਾਂ ਅੰਮ੍ਰਿਤਸਰ ਓਰੇਂਜ ਜ਼ੋਨ ਵਿਚੋਂ ਨਿਕਲ ਕੇ ਗਰੀਨ ਜ਼ੋਨ ਵਿਚ ਆ ਜਾਵੇਗਾ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ਤੋਂ ਬਾਹਰ ਨਾ ਆਓ ਅਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰੋ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜ਼ਿਲੇ ਵਿਚ ਕੁੱਲ 11 ਕੋਰੋ-ਨਾ ਪਾਜ਼ੇ-ਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਦੀ mout ਹੋ ਚੁੱਕੀ ਹੈ। ਆਉ ਜਾਣਦੇ ਹਾਂ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਪਿਛਲੇ 2 ਹਫ਼ਤੇ ਪਹਿਲਾਂ ਅੰਮ੍ਰਿਤਸਰ ਵਿਚ ਆਪਣਾ ਪੂਰਾ ਪ੍ਰਭਾਵ ਫੈਲਾ ਚੁੱਕਾ ਹੈ। ਭਾਰਤ ਸਰਕਾਰ ਵੱਲੋਂ ਬਣਾਏ ਗਏ ਮਾਪੰ-ਦਡਾਂ ਅਨੁਸਾਰ ਰੋਜ਼ਾਨਾ ਨਵੇਂ ਕੇਸ ਸਾਹਮਣੇ ਆਉਣ ‘ਤੇ ਜ਼ਿਲਾ ਅੰਮ੍ਰਿਤਸਰ ਰੈਡ ਜ਼ੋਨ ਵਿਚ ਚਲਾ ਗਿਆ ਸੀ ਪਰ ਬਾਅਦ ਵਿਚ ਸਿਹਤ ਵਿਭਾਗ ਦੇ ਸੁਚੱਜੇ ਪ੍ਰਬੰਧਾਂ ਅਤੇ ਮੌਸਮ ਵਿਚ ਆਏ ਬਦਲਾਅ ਕਾਰਨ ਅਚਾਨਕ ਨਵੇਂ ਆਉਣ ਵਾਲੇ ਕੇਸਾਂ ‘ਤੇ ਰੋਕ ਲੱਗ ਗਈ। ਪਿਛਲੇ 10 ਦਿਨਾਂ ਤੋਂ ਜ਼ਿਲੇ ਵਿਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਜੋ ਕਿ ਸਿਹਤ ਵਿਭਾਗ ਅਤੇ ਜ਼ਿਲਾ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਜ਼ਿਲੇ ਵਿਚ ਹੁਣ ਤੱਕ 174 ਲੋਕਾਂ ਦੇ ਕੋਰੋ-ਨਾ ਸਬੰਧੀ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿਚੋਂ 11 ਪਾਜ਼ੇ-ਟਿਵ ਅਤੇ 163 ਨੈਗੇ-ਟਿਵ ਆਏ ਹਨ। 8 ਪਾਜ਼ੇਟਿਵ ਵਿਅਕਤੀਆਂ ਦੀ ਹਾ-ਲਤ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ। ਜਦਕਿ 28 ਸਾਲਾ ਜੰਡਿਆਲਾ ਗੁਰੂ ਨਿਵਾਸੀ ਨੌਜਵਾਨ ਨੂੰ ਸਾਹ ਦੀ ਦਿੱਕਤ ਦੇ ਚੱਲਦਿਆਂ ਆਕਸੀਜਨ ਲਗਾਈ ਗਈ ਹੈ। ਗੁਰੂ ਨਾਨਕ ਦੇਵ ਹਸਪ-ਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ 10 ਸ਼ੱਕੀ ਮ-ਰੀਜ਼ ਦਾਖਿਲ ਹਨ। ਕੀ ਕਹਿਣਾ ਹੈ ਸਿਵਲ ਸਰਜਨ ਦਾ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਨਵਾਂ ਕੋਈ ਵੀ ਕੇਸ ਸਾਹਮਣੇ ਨਾ ਆਉਣ ‘ਤੇ ਖੁਸ਼ੀ ਵਾਲੀ ਖਬਰ ਹੈ। ਜੇਕਰ ਲੋਕ ਇੰਝ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਰਹੇ ਤਾਂ ਅੰਮ੍ਰਿਤਸਰ ਜ਼ਿਲਾ ਕੋਰੋ-ਨਾ ਨੂੰ ਮਾਤ ਦੇ ਦੇਵੇਗਾ ਅਤੇ ਗਰੀਨ ਜ਼ੋਨ ਵਿਚ ਸ਼ਾਮਿਲ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਬਣਾਏ ਹਨ ਤਿੰਨ ਜ਼ੋਨ ਭਾਰਤ ਸਰਕਾਰ ਵੱਲੋਂ ਰੈੱਡ, ਆਰੇਂਜ ਅਤੇ ਗਰੀਨ ਤਿੰਨ ਜ਼ੋਨ ਕੋਰੋ-ਨਾ ਵਾਇ-ਰਸ ਨੂੰ ਲੈ ਕੇ ਬਣਾਏ ਹਨ। ਰੈਡ ਜ਼ੋਨ ਵਿਚ ਜੇਕਰ ਕਿਸੇ ਜ਼ਿਲੇ ਵਿਚ ਲਗਾਤਾਰ ਕੇਸ ਆਉਂਦੇ ਹਨ ਤਾਂ ਉਸਨੂੰ ਉਕਤ ਜ਼ੋਨ ਵਿਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 10 ਦਿਨ ਤੋਂ ਬਾਅਦ 1-2 ਕੇਸ ਸਾਹਮਣੇ ਆਉਂਦੇ ਹਨ ਤਾਂ ਉਸ ਹਾਲਾਤ ਵਿਚ ਜ਼ਿਲੇ ਨੂੰ ਆਰੇਂਜ ਜ਼ੋਨ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਸਰਕਾਰ ਅਨੁਸਾਰ 28 ਦਿਨ ਲਗਾਤਾਰ ਜ਼ਿਲੇ ਵਿਚ ਕੋਈ ਕੇਸ ਸਾਹਮਣੇ ਨਾ ਆਵੇ ਤਾਂ ਉਸ ਹਾਲਾਤ ਵਿਚ ਜ਼ਿਲੇ ਨੂੰ ਗਰੀਨ ਜ਼ੋਨ ਵਿਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *