Home / ਦੁਨੀਆ ਭਰ / ASI ਹਰਜੀਤ ਸਿੰਘ ਬਾਰੇ ਆਈ ਵੱਡੀ ਖਬਰ

ASI ਹਰਜੀਤ ਸਿੰਘ ਬਾਰੇ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ hamle ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾ-ਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਉਸ ਮੌਕੇ ਵਿੱਚ ਸ਼ਾਮਲ ਹੋਏ ਤਿੰਨ ਹੋਰ ਪੁਲਿਸ ਮੁਲਾ-ਜ਼ਮਾਂ ਨੂੰ ਡਾਇਰੈਕਟਰ ਜਨਰਲਸ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ।ਇਹ ਫ਼ੈਸਲਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ। ਪਟਿਆਲਾ ਸਦਰ ਥਾਣੇ ਦੇ ਐਸਐਚਓ ਇੰਸਪੈਕਟਰ ਬਿੱਕਰ ਸਿੰਘ, ਏਐਸਆਈ ਰਘੁਬੀਰ ਸਿੰਘ ਅਤੇ ਏਐਸਆਈ ਰਾਜ ਸਿੰਘ ਤਿੰਨੋਂ ਪੁਲਿਸ ਕਰਮਚਾਰੀ 12 ਅਪ੍ਰੈਲ ਨੂੰ ਸਵੇਰੇ 5:30 ਵਜੇ ਦੇ ਕਰੀਬ ਪਟਿਆਲਾ ਸਬਜ਼ੀ ਮੰਡੀ ਵਿਖੇ ਕਰ-ਫਿਊ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾਏ ਰੱਖਣ ਲਈ ਤਨਦੇਹੀ ਨਾਲ ਡਿਊਟੀ ਕਰਨ ਲਈ ਸਨਮਾਨਿਤ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿਮੰਡੀ ਬੋਰਡ ਦੇ ਸ਼੍ਰੀ ਯਾਦਵਿੰਦਰ ਸਿੰਘ ਏ.ਆਰ. ਨੂੰ, ਜੋ ਕਿ ਮਾਰਕੀਟ ਕਮੇਟੀ, ਪਟਿਆਲਾ ਵਿੱਚ ਏ.ਆਰ. ਵਜੋਂ ਤਾਇਨਾਤ ਹੈ ਤੇ ਪੁਲਿਸ ਕਰਮਚਾਰੀ ਵੀ ਨਹੀਂ ਹਨ, ਨੂੰ ਵੀ ਸ਼੍ਰੀ ਗੁਪਤਾ ਨੇ ਪੁਲਿਸ ਅਤੇ ਮੰਡੀ ਬੋਰਡ ਦੀ ਸਾਂਝੀ ਪਾਰਟੀ ਦੇ ਹਿੱਸੇ ਵਜੋਂ ਮਾਨਤਾ ਦਿੰਦਿਆਂ ਡੀਜੀਪੀ ਕੌਮੈਂਡੇਸ਼ਨ ਡਿਸਕ ਦਿੱਤੀ ਹੈ।ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਹੌਂਸਲੇ, ਬਹਾਦੁਰੀ, ਲਗਨ ਤੇ dar ਦੇ ਸਮੇਂ ਸਬਰ ਨਾਲ ਕਰਨ ਲਈ ਤਰੱਕੀ/ਐਵਾਰਡ ਦਿੱਤੇ ਗਏ ਹਨ ਤਾਂ ਜੋ ਹੋਰ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਵਿੱਚ ਸਾਰੇ 4 ਪੁਲਿਸ ਅਧਿਕਾਰੀ ਅਤੇ ਏ.ਆਰ. ਯਾਦਵਿੰਦਰ ਸਿੰਘ ਗੰਭੀਰ ਰੂਪ ਵਿਚ jakhmi ਹੋ ਗਏ ਸੀ। ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹਰਜੀਤ ਸਿੰਘ ਦੀ ਕਾਫੀ ਤਾਰੀਫ ਕੀਤੀ ਹੈ।

error: Content is protected !!