ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਪੰਜਾਬ ਦੇ ਕਈ ਹਿੱਸਿਆਂ ‘ਚ ਹੋ ਰਹੀ ਕਿਣ-ਮਿਣ ਨੇ ਕਿਸਾਨਾਂ ਦੀ ਚਿੰ-ਤਾ ਵਧਾ ਦਿੱਤੀ ਹੈ। ਕਣਕ ਦੀ ਕਟਾਈ ਦਾ ਕੰਮ ਰੁਕ ਗਿਆ ਹੈ। ਕੋ-ਰੋਨਾ ਕਾਰਨ ਪੰਜਾਬ ਦਾ ਕਿਸਾਨ ਪਹਿਲਾ ਹੀ ਕਣਕ ਦੀ ਫ਼ਸਲ ਸਾਂਭ-ਸੰਭਾਲ ਨੂੰ ਲੈਣ ਕਿ ਮੁਸੀਬਤਾਂ ਵਿਚ ਫ-ਸਿਆ ਹੋਇਆ ਹੈ। ਉੱਥੇ ਹੀ, ਪੱਕੀ ਫ਼ਸਲ ਵੱਡ ਨਾ ਸਕਣ ਦਾ Dukh ਹਿਰ-ਦਿਆਂ ‘ਚ ਪਾਲੀ ਬੈਠੇ ਕਿਸਾਨ ਮਾਯੂਸੀ ਦੇ ਆਲਮ ‘ਚ ਘਿਰ ਆਪਣੀ ਕਿਸਮਤ ਤੇ ਸਰਕਾਰੀ ਪਾਬੰ-ਦੀਆਂ ਨੂੰ ਕੋਸਣ ਲੱਗੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਇਕ ਪਾਸ ਮਿਲਣ ਅਤੇ ਸਿਰਫ਼ 50 ਕੁਇੰਟਲ ਮਾਲ ਹੀ ਇਕ ਦਿਨ ਵੇਚਣ ਵਾਲੀ ਪ੍ਰਕਿਰਿਆ ਜੋ ਲੰਮੀ ਚੱਲਣ ਵਾਲੀ ਹੈ, ਨੁਕ-ਸਾਨ ਦੇਹ ਸਾਬਤ ਹੋ ਰਹੀ ਹੈ। ਸਰਕਾਰ ਇਕ ਕਿਸਾਨ ਦੀ ਇੱਕੋ ਹੀ ਦਿਨ ਕਣਕ ਖ਼ਰੀਦੇ ਜਾਂ ਫਿਰ ਫ਼ਰਸ਼ੀ ਕੰਢੇ ‘ਤੇ ਤੋਲ ਕੇ ਕਿਸਾਨ ਨੂੰ ਮੰਡੀ ਜਾਣ ਸਮੇਂ ਨਾਲੋਂ ਨਾਲ ਵਿਹਲਾ ਕਰੇ ਕਿਉਂ ਕਿ ਇਧਰ ਕੋਰੋ-ਨਾ ਦਾ ਡਰ ਵੱਡ ਵੱਡ ਖਾ ਰਿਹਾ, ਉਪਰੋ ਵਿਗ-ੜਦਾ ਮੌਸਮ ਡਰਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਸੂਬੇ ਚ ਤੇਜ਼ ਹਵਾਂਵਾਂ ਨਾਲ਼ ਹਲਕੀ/ਦਰਮਿਆਨੀ ਬਰਸਾਤ ਦੀ ਉਮੀਦ ਹੈ। ਗੰਗਾਨਗਰ, ਹਨੂੰਮਾਨੜ, ਅਬੋਹਰ, ਫਾਜਿਲਕਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਮੁਹਾਲੀ, ਚੰਡੀਗੜ੍ਹ, ਅੰਬਾਲਾ, ਪੰਚਕੂਲਾ ਦੇ ਇਲਾਕਿਆਂ ਚ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਹੈ। ਬਾਕੀ ਹਿੱਸਿਆਂ ਚ ਵੀ ਬੱਦਲਵਾਈ ਨਾਲ ਹਲਕੀ ਬਰਸਾਤ ਦੀ ਉਮੀਦ ਬਣੀ ਰਹੇਗੀ, ਜਿਸ ਨਾਲ਼ ਦਿਨ ਦੇ ਵਧ ਰਹੇ ਪਾਰੇ ਨੂੰ ਲਗਾਮ ਲੱਗੇਗੀ। ਜਿਕਰਯੋਗ ਹੈ ਕਿ 21 ਅਪ੍ਰੈਲ ਤੱਕ ਰੋਜ਼ਾਨਾ ਦੀ ਤਰਾਂ ਟੁੱਟ-ਵੀਆਂ ਕਾਰਵਾਈਆਂ ਹੋਣ ਦੀ ਉਮੀਦ ਬਣੀ ਰਹੇਗੀ।
ਪਹਿਲਾਂ ਦੱਸੇ ਅਨੁਸਾਰ ਅਪ੍ਰੈਲ ਚ “ਲੂ” ਚੱਲਣ ਦੀ ਉਮੀਦ ਨਾ ਦੇ ਬਰਾਬਰ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਦੀ ਕਣਕ ਪੱਕ ਚੁੱਕੀ ਹੈ ਉਹ 48 ਤੋਂ ਘੰਟਿਆਂ ਬਾਅਦ ਅਤੇ 22 ਅਪ੍ਰੈਲ ਤੋਂ ਪਹਿਲਾਂ ਫਸਲ ਸਮੇਟ ਲੈਣ ਕਿਉਂਕਿ ਉਸਤੋਂ ਬਾਅਦ ਫਿਰ “ਵੈਸਟਰਨ ਡਿਸਟ੍ਬੇਂਸ” ਦੇ ਆਗਮਨ ਨਾਲ਼ ਸੂਬੇ ਚ ਤਕੜੀਆਂ ਕਾਰਵਾਈਆਂ ਦੀ ਉਮੀਦ ਹੈ।
