ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖੁਸ਼ਖਬਰੀ

ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖੁਸ਼ਖਬਰੀ ‘ਵੱਡੀ ਖਬਰ ਆ ਰਹੀ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਜਾਣਕਾਰੀ ਅਨੁਸਾਰ ਗੁਰੂ ਨਗਰੀ ਲਈ ਖੁਸ਼ੀ ਦੀ ਗੱਲ ਹੈ ਕਿ ਅੰਮਿ੍ਤਸਰ ਸ਼ਹਿਰ ਦੇ ‘ਹੌਟ ਸਪਾਟ’ ਸਮਝੇ ਜਾਂਦੇ ਇਲਾਕੇ ਜਿਸ ਵਿਚ ਕੋ ਰੋਨਾ ਕਾਰਨ ਅਕਾ-ਲ ਚਲਾਣਾ ਕਰ ਗਏ ਭਾਈ ਨਿਰਮਲ ਸਿੰਘ ਖਾਲਸਾ ਅਤੇ ਕਾਰਪੋਰੇਸ਼ਨ ਦੇ ਸਾਬਕਾ ਐੱਸ. ਈ. ਜਸਵਿੰਦਰ ਸਿੰਘ ਦਾ ਘਰ ਹੈਦੀ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸਕਰੀਨਿੰਗ ਦੌਰਾਨ ਇਕ ਵੀ ਕੋ-ਵਿਡ ਦਾ ਮ-ਰੀਜ਼ ਨਹੀਂ ਮਿਲਿਆ | ਤੁਹਾਨੂੰ ਦੱਸ ਦੇਈਏ ਕਿ ਖੁਸ਼ੀ ਦੀ ਇਹ ਖ਼ਬਰ ਸਾਂਝੀ ਕਰਦੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਲਾਕੇ ਦੀ ਸਕਰੀਨਿੰਗ ਲਈ ਸਿਹਤ ਵਿਭਾਗ ਦੀਆਂ 42 ਟੀਮਾਂ ਨੇ ਤਿੰਨ ਦਿਨਾਂ ਵਿਚ ਕਾਂਗੜਾ ਕਾਲੋਨੀ, ਅਮਰਕੋਟ, ਸੁੰਦਰ ਨਗਰ, ਅੰਤਰਯਾਮੀ ਕਾਲੋਨੀ, ਗੋਲਡਨ ਐਵੀਨਿਊ ਆਦਿ ਦੇ 12401 ਘਰਾਂ ਦੀ ਜਾਂਚ ਕੀਤੀ | ਇਸ ਦੌਰਾਨ ਇਸ ਇਲਾਕੇ ਵਿਚ ਰਹਿੰਦੇ 53865 ਵਿਅਕਤੀਆਂ ਦੀ ਸਿਹ-ਤ ਦੀ ਜਾਂਚ ਟੀਮਾਂ ਨੇ ਕੀਤੀ, ਜਿਨ੍ਹਾਂ ਵਿਚੋਂ ਕੇਵਲ ਇਕ ਸ਼ੱ-ਕੀ ਮ-ਰੀਜ਼ ਮਿਲਿਆ ਸੀ, ਪਰ ਮੁੱਢਲੀ ਰਿਪੋਰਟ ਉਸਦੀ ਨੈਗੇ-ਟਿਵ ਆਈ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖਾਂਸੀ, ਜ਼ੁਕਾਮ ਦੇ 5 ਮ-ਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ | ਸ੍ਰੀਮਤੀ ਕੋਮਲ ਮਿੱਤਲ ਨੇ ਅਪੀਲ ਕੀਤੀ ਕਿ ਸ਼ਹਿਰ ਦੇ ਲੋਕ ਸਰਕਾਰ ਵਲੋਂ ਦਰਸਾਈਆਂ ਗਈਆਂ ਸਾਵ-ਧਾਨੀਆਂ ਦਾ ਪਾਲਣ ਕਰਨ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ | ਇਸ ਮੌਕੇ ਡਾਕਟਰ ਆਰ. ਐੱਸ. ਸੇਠੀ, ਡਾ. ਰਸ਼ਮੀ, ਕੋਵਿਡ 19 ਦੇ ਨੋਡਲ ਅਧਿਕਾਰੀ ਡਾ. ਮਦਨ ਮੋਹਨ ਅਤੇ ਹੋਰ ਡਾਕ-ਟਰ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਤੇ ਹੋਰ ਰਸਦਾਂ ਭੇਜਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੁਨੀਆਂ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰੂ ਕੇ ਲੰਗਰਾਂ ਲਈ ਆਪਣੀ ਸਮਰੱਥਾ ਅਨੁਸਾਰ ਮਾਇਆ ਵੀ ਭੇਜਣ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਨੁੱਖਤਾ ਦਾ ਸਰਬ-ਸਾਂਝਾ ਅਤੇ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ।

Leave a Reply

Your email address will not be published. Required fields are marked *