Home / ਦੁਨੀਆ ਭਰ / ਭੈਣ ਭਰਾ ਦੇ ਰਿਸ਼ਤੇ ਚ ਪਿਆ ਫਰਕ – ਜਦੋਂ ਦੂਰੋਂ ਚਲ ਕੇ ਆਏ ਭਰਾ ਨੂੰ ਬਾਹਰੋਂ ਮੋੜਿਆ

ਭੈਣ ਭਰਾ ਦੇ ਰਿਸ਼ਤੇ ਚ ਪਿਆ ਫਰਕ – ਜਦੋਂ ਦੂਰੋਂ ਚਲ ਕੇ ਆਏ ਭਰਾ ਨੂੰ ਬਾਹਰੋਂ ਮੋੜਿਆ

ਇਸ ਚ ਕੋਈ ਸ਼ੱਕ ਨਹੀਂ ਕਿ ਕੋਰੋ-ਨਾ ਨੇ ਰਿਸ਼ਤਿਆਂ ‘ਚ ਵੀ ਦੂਰੀ ਲਿਆ ਕੇ ਰੱਖ ਦਿੱਤੀ ਹੈ। ਅਜਿਹਾ ਹੀ ਇਕ ਮਾਮਲਾ ਟਾਂਡਾ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ ‘ਚ ਕੰਮ ਕਰਦੇ ਇਕ ਨੌਜਵਾਨ ਨੇ ਫੈਕਟਰੀ ਬੰਦ ਹੋਣ ਤੋਂ ਬਾਅਦ ਪੈਦਲ ਚੱਲ ਕੇ ਟਾਂਡਾ ‘ਚ ਰਹਿੰਦੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਪਰ ਨੌਜਵਾਨ ਦੇ ਜੀਜੇ ਨੇ ਉਸ ਨੂੰ ਘਰ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਪਹਿਲਾਂ ਕੋ-ਰੋਨਾ ਦਾ ਟੈਸ-ਟ ਕਰਵਾ ਕੇ ਆਵੇ ਅਤੇ ਫਿਰ ਉਨ੍ਹਾਂ ਦੇ ਘਰ ‘ਚ ਦਾਖਲ ਹੋਵੇ। ਉਥੇ ਹੀ ਮੈਡੀਕਲ ਚੈੱਕਅਪ ਤੋਂ ਬਾਅਦ ਜਦੋਂ ਦੋਬਾਰਾ ਫੋਨ ਕੀਤਾ ਤਾਂ ਭੈਣ ਬੋਲੀ ਕਿ ਕੋਰੋਨਾ ਦਾ ਤੁਰੰਤ ਪਤਾ ਨਹੀਂ ਚੱਲਦਾ ਹੈ ਵਾਪਸ ਚਲੇ ਜਾਓ। ਦੱਸ ਦੇਈਏ ਕਿ ਫਿਰ ਰੇਲਵੇ ਸਟੇਸ਼ਨ ਟਾਂਡਾ ‘ਚ ਮੰਗਲਵਾਰ ਨੂੰ ਨਰਿੰਦਰ ਸਹਿਗਲ ਨਿ ਰਾਸ਼ ਹੋ ਕੇ ਬੈਠਾ ਸੀ। ਨਰਿੰਦਰ ਸਹਿਗਲ ਨੇ ਦੱਸਿਆ ਕਿ ਉਹ ਲੁਧਿਆਣਾ ‘ਚ ਸਿਲਾਈ ਮਸ਼ੀਨ ਬਣਾਉਣ ਦਾ ਕੰਮ ਕਰਦਾ ਹੈ ਅਤੇ ਲਾਕ ਡਾਊਨ ਦੌਰਾਨ ਫੈਕਟਰੀ ਬੰਦ ਹੋ ਗਈ ਹੈ ਅਤੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਸਾਥੀਆਂ ਦੇ ਨਾਲ ਕਿਰਾਏ ਦੇ ਮਕਾਨ ‘ਤੇ ਰਹਿੰਦਾ ਹੈ। ਮਕਾਨ ਮਾਲਕ ਨੇ ਉਸ ਨੂੰ ਘਰੋਂ ਬਾ-ਹਰ ਕੱਢ ਦਿੱਤਾ। ਜਦੋਂ ਉਸ ਨੇ ਟਾਂਡਾ ‘ਚ ਰਹਿੰਦੀ ਭੈਣ ਨਾਲ ਗੱਲਬਾਤ ਕੀਤੀ ਤਾਂ ਭੈਣ ਦੇ ਕਹਿਣ ‘ਤੇ ਉਹ ਲੁਧਿਆਣਾ ਤੋਂ ਟਾਂਡਾ ਪੈਦਲ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਦੇ ਨਾਲ 26 ਦੇ ਕਰੀਬ ਲੋਕ ਜੋ ਵੱਖ-ਵੱਖ ਜਗ੍ਹਾ ਤੋਂ ਸਨ ਅਤੇ ਲੁਧਿਆਣਾ ਤੋਂ ਪੈਦਲ ਚੱਲ ਕੇ ਆਏ ਸਨ। ਜਦੋਂ ਉਹ ਭੈਣ ਦੇ ਘਰ ਪਹੁੰਚਿਆ ਤਾਂ ਜੀਜੇ ਨੇ ਅੰਦਰ ਨਹੀਂ ਜਾਣ ਦਿੱਤਾ ਅਤੇ ਕਿਹਾ ਕਿ ਪਹਿਲਾਂ ਜਾ ਕੇ ਵਾਇ-ਰਸ ਦਾ ਟੈਸਟ ਕਰਵਾ ਕੇ ਆਓ। ਨਰਿੰਦਰ ਨੇ ਕਿਹਾ ਕਿ ਉਸ ਦੇ ਕੋਲ ਰਹਿਣ ਲਈ ਕੋਈ ਜਗ੍ਹਾ ਹੈ ਅਤੇ ਨਾ ਹੀ ਇਥੇ ਕਿਸੇ ਨਾਲ ਕੋਈ ਜਾਣ-ਪਛਾਣ ਹੈ। ਜਦੋਂ ਡਾ. ਕੇ. ਆਰ ਬਾਲੀ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਰੇਲਵੇ ਸਟੇਸ਼ਨ ‘ਤੇ ਬੈਠਾ ਹੈ। ਸਾਡੀ ਟੀਮ ਨੇ ਪਹੁੰਚ ਕੇ ਪਤਾ ਕੀਤਾ ਤਾਂ ਵਿਅਕਤੀ ਨੇ ਆਪਣੀ ਭੈਣ ਨਾਲ ਗੱਲ ਕੀਤੀ ਕਿ ਉਸ ਦੇ ਸਾਰੇ ਟੈਸ-ਟ ਸਹੀ ਹਨ। ਇਸ ਤੋਂ ਬਾਅਦ ਭੈਣ ਨੇ ਕਿਹਾ ਕਿ ਤੂੰ ਵਾਪਸ ਚਲਾ ਜਾ, ਅਸੀਂ ਆਪਣੇ ਘਰ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਰਿਸ਼ਤਿਆਂ ‘ਚ ਅਜਿਹੀ ਬੇਰੁ-ਖੀ ਗਲਤ ਹੈ ਅਤੇ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।ਇਸ ਔਖੇ ਸਮੇਂ ਦਾ ਕੀ ਹੈ ਇਹ ਤਾਂ ਇੱਕ ਨਾ ਇੱਕ ਦਿਨ ਚਲਿਆ ਜਾਣਾ ਪਰ ਰਿਸ਼ਤੇ ਦੁਬਾਰਾ ਨਹੀਂ ਜੁੜਦੇ।

error: Content is protected !!