ਇਸ ਦੇਸ਼ ਚ ਲਾਕਡਾਊਨ ਖਤਮ ਹੁੰਦੀਆਂ ਹੀ 6 ਲੱਖ ਕੱਚੇ ਬੰਦੇ ਹੋ ਸਕਦੇ ਹਨ ਪੱਕੇ

ਖੁਸ਼ਖਬਰੀ – ਇਸ ਦੇਸ਼ ਚ ਲਾਕਡਾਊਨ ਖਤਮ ਹੁੰਦੀਆਂ ਹੀ 6 ਲੱਖ ਕੱਚੇ ਬੰਦੇ ਹੋ ਸਕਦੇ ਹਨ ਪੱਕੇ ‘ਇਸ ਵੇਲੇ ਦੀ ਵੱਡੀ ਖਬਰ ਹੀ ਇਸ ਦੇਸ਼ ਵਿਚ ਲੱਖਾਂ ਕੱਚੇ ਬੰਦਿਆਂ ਨੂੰ ਪਕਾ ਕੀਤਾ ਜਾ ਸਕਦਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਦੱਸ ਦੇਈਏ ਕਿ ਮਿਲਾਨ/ਇਟਲੀ (ਸਾਬੀ ਚੀਨੀਆ): ਦੋ ਮਹੀਨੇ ਪਹਿਲਾਂ ਇਟਲੀ ਦੀ ਗ੍ਰਹਿ ਮੰਤਰੀ ਨੇ 6 ਲੱਖ ਗੈਰ ਕਾਨੂੰਨੀ ਕਾਮਿਆਂ ਨੂੰ ਪੱਕੇ ਕਰਨ ਦੀ ਗੱਲ ਆਖ ਕੇ ਵਿਦੇਸ਼ੀ ਮਜਦੂਰਾਂ ਦੀਆਂ ਆਸਾਂ ਨੂੰ ਜਿਉਂਦਾ ਕੀਤਾ ਸੀ। ਠੀਕ ਉਸੇ ਤਰ੍ਹਾਂ ਖੇਤੀ ਖੇਤੀਬਾੜੀ ਮੰਤਰੀ “ਤੇਰੇਸਾ ਬੇਲਾਨੋਵਾ, ਨੇ ਆਪਣੀ ਸਰਕਾਰ ਅੱਗੇ ਮੰਗ ਰੱਖਦਿਆ ਆਖਿਆ ਹੈ। ਖੇਤੀ ਫਾਰਮਾਂ ‘ਤੇ ਕੰਮ ਕਰਨ ਵਾਲੇ ਗੈਰ ਕਾਨੂੰਨੀ ਕਾਮਿਆਂ ਨੂੰ ਇੱਥੋ ਦਾ ਵਰਕ ਪਰਿਮਟ ਲਾਜਮੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸਵਾਰ ਸਕਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖੇਤੀ ਫਾਰਮਾਂ ਦੇ ਮਾਲਕਾਂ ਵੱਲੋਂ ਗੈਰ ਕਾਨੂੰਨੀ ਕਾਮਿਆਂ ਦਾ ਬੜੀ ਵੱਡੀ ਪੱਧਰ ‘ਤੇ ਸ਼ੋਸ਼-ਣ ਕੀਤਾ ਜਾਂਦਾ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ ਤੇ ਉਹਨਾਂ ਨੂੰ ਮਜਦੂਰੀ ਦਾ ਪੂਰਾ ਮੁੱਲ ਵੀ ਨਹੀ ਦਿੱਤਾ ਜਾਂਦਾ । ਮੌਜੂਦਾਂ ਹਲਾ-ਤਾਂ ਦੀ ਗੱਲ ਕਰੀਏ ਤਾਂ ਇਟਲੀ ਸਰਕਾਰ ਦਾ ਧਿਆਨ ਕੋਰੋ-ਨਾ-ਵਾਇ-ਰਸ ਨਾਲ ਮਰ ਰਹੇ ਨਾਗਰਿਕਾਂ ਦੀਆਂ ਜਾ-ਨਾਂ ਬਚਾ-ਉਣ ‘ਤੇ ਲੱਗਾ ਹੋਇਆ ਹੈ ਪਰ ਆਸ ਪ੍ਰਗਟਾਈ ਜਾ ਰਹੀ ਹੈ ਕਿ ਹਲਾਤ ਸਥਿਰ ਹੁੰਦਿਆਂ ਹੀ ਗੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੁਸੇਪੇ ਕੌਂਤੇ ਸਰਕਾਰ ਵੱਲੋਂ ਇੰਮੀਗਰੇਸ਼ਨ ਨਾਲ ਸਬੰਧਤ ਵਿਚਾਰਾਂ ਨੂੰ ਦੀ ਮੁੱਖ ਵਿਰੋਧੀ ਪਾਰਟੀ “ਲੇਗਾ ਨੌਰਦ, ਵਲੋਂ ਨਾਮਨਜੂਰ ਕੀਤਾ ਜਾਂਦਾ ਰਿਹਾ ਹੈ।ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ।

Leave a Reply

Your email address will not be published. Required fields are marked *