ਗਾਇਕਾ ਰੁਪਿੰਦਰ ਹਾਂਡਾ ਦੇ ਘਰੋਂ ਆਈ ਵੱਡੀ ਖਬਰ

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਉਦਾਸ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਰੁਪਿੰਦਰ ਹਾਂਡਾ ਨੇ ਲਿਖਿਆ, ”ਅੱਜ ਮੇਰੇ ਨਾਨਾ ਜੀ ਆਪਣਾ ਸਫ਼ਰ ਪੂਰਾ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਚਲੇ ਗਏ। ਇਹ ਮੇਰੇ ਪਰਿਵਾਰ ਦੇ ਉਹ ਇਨਸਾਨ ਸਨ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਦੇਖਿਆ, ਡਿਸੀਪਲਿਨ ਵਿਚ ਦੇਖਿਆ ਤੇ ਗਾਇਕੀ ਲਈ ਮੈਨੂੰ ਹਮੇਸ਼ਾ ਪ੍ਰੇਰਿਤ ਕਰਨ ਵਾਲੇ ਉਹ ਪਹਿਲੇ ਇਨਸਾਨ ਮੇਰੇ ਨਾਨਾ ਜੀ ਹੀ ਸੀ। ਉਨ੍ਹਾਂ ਦਾ ਨਿੱਤ ਨੇਮ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਹੀਰ ਦੀ ਪ੍ਰੈਕਟਿਸ ਕਰਵਾਉਣ ਬਹੁਤ ਯਾਦ ਕਰਾਂਗੀ। ਮਿਸ ਯੂ ਨਾਨਾ ਜੀ। ਸਾਡੇ ਦਿਲਾਂ ਵਿਚ ਹਮੇਸ਼ਾ ਰਹੋਗੇ।” ਇਸਦੇ ਨਾਲ ਹੀ ਰੁਪਿੰਦਰ ਹਾਂਡਾ ਨੇ ਆਪਣੇ ਨਾਨਾ ਜੀ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਰੁਪਿੰਦਰ ਹਾਂਡਾ ਦੇ ਫੈਨਜ਼ ਉਨ੍ਹਾਂ ਨੂੰ ਇਸ dukh ਦੀ ਘੜੀ ਵਿਚ ਹੋਂਸਲਾ ਰੱਖਣ ਲਈ ਆਖ ਰਹੇ ਹਨ। ਜੀ ਹਾਂ ਇਹ ਉਹ ਸਮਾਂ ਹੁੰਦਾ ਹੈ ਜਦੋ ਕੋਈ ਦਿਲ ਦਾ ਕਰੀਬੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਹਰ ਸ਼ਖ਼ਸ ਦੀ ਜ਼ਿੰਦਗੀ ਵਿਚ ਉਨ੍ਹਾਂ ਦੇ ਬਜ਼ੁਰਗ ਖਾਸ ਥਾਂ ਰੱਖਦੇ ਹਨ। ਆਪਣੇ ਵਡੇਰਿਆਂ ਦੇ ਨਾਲ ਹਰ ਇਨਸਾਨ ਦੀਆਂ ਬਚਪਨ ਤੋਂ ਲੈ ਕੇ ਵੱਡੇ ਹੋਣ ਤਕ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ, ਜਿਸ ਕਰਕੇ ਰੁਪਿੰਦਰ ਹਾਂਡਾ ਲਈ ਵੀ ਇਹ ਵੱਡਾ ਸਦਮਾ ਹੈ, ਜਿਨ੍ਹਾਂ ਦੀ ਹੱਲਾਸ਼ੇਰੀ ਦੇ ਥਾਪ-ੜੇ ਨੇ ਅੱਜ ਉਨ੍ਹਾਂ ਨੂੰ ਗਾਇਕੀ ਦੇ ਖੇਤਰ ਵਿਚ ਸਟਾਰ ਬਣਾ ਦਿੱਤਾ ਹੈ। ਉਸ ਅਹਿਮ ਸ਼ਖਸ ਦਾ ਚੱਲੇ ਜਾਣਾ ਜ਼ਿੰ-ਦਗੀ ਵਿਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾ-ਟਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਖਾਲਸਾ ਏਡ ਨਾਲ ਵੀ ਜੁੜੇ ਹੋਏ ਹਨ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਨਾਲ ਮਿਲ ਕੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਵਾਹਿਗੁਰੂ ਮਿਹਰ ਕਰੀ ਪਰਿਵਾਰ ਤੇ ।

Leave a Reply

Your email address will not be published. Required fields are marked *