Home / ਵੀਡੀਓ / ਸਭ ਲਈ ਜਰੂਰੀ ਪੋਸਟ ਜਰੂਰੀ ਬੇਨਤੀ ਅਮਲ ਜਰੂਰ ਕਰੋ ਜੀ

ਸਭ ਲਈ ਜਰੂਰੀ ਪੋਸਟ ਜਰੂਰੀ ਬੇਨਤੀ ਅਮਲ ਜਰੂਰ ਕਰੋ ਜੀ

ਸਭ ਲਈ ਜਰੂਰੀ ਪੋਸਟ ਤੇ ਜਰੂਰੀ ਬੇਨਤੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਨੇ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰੀ ਹੈ।ਆਪ ਜੀ ਨੇ ਕਿਹਾ ਹੈ ਕਿ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਤੇ ਹੋਰ ਰਸਦਾਂ ਭੇਜਣ ਦੀ ਅਪੀਲ ਕਰਦਾਂ ਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਨੁੱਖਤਾ ਦਾ ਸਰਬ-ਸਾਂਝਾ ਅਤੇ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਮਹਾਨ ਪਾਵਨ ਅਸਥਾਨ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਬੇਸ਼ੱਕ ਹੁਣ ਪੂਰੇ ਵਿਸ਼ਵ ਅੰਦਰ ਕੋ-ਰੋਨਾ ਮਹਾਂ-ਮਾਰੀ ਕਾਰਨ ਲੋਕ ਘਰਾਂ ਵਿਚ ਹਨ ਅਤੇ ਇਸ ਦੇ ਚੱਲਦਿਆਂ ਗੁਰੂ ਘਰਾਂ ਵਿਚ ਵੀ ਸੰਗਤ ਦੀ ਆਮਦ ਨਾਮਾਤਰ ਹੀ ਹੈ, ਲੇਕਿਨ ਇਸ ਦੇ ਬਾਵਜੂਦ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਲੋੜਵੰਦਾਂ ਤੱਕ ਲਗਾਤਾਰ ਲੰਗਰ ਪਹੁੰਚਾਇਆ ਜਾ ਰਿਹਾ ਹੈ।ਕਿ ਮਨੁੱਖੀ ਏਕਤਾ ਤੇ ਬਰਾਬਰੀ ਦਾ ਪ੍ਰਤੀਕ ਗੁਰੂ ਕਾ ਲੰਗਰ ਸੰਗਤਾਂ ਵੱਲੋਂ ਭੇਜੀ ਮਾਇਆ ਤੇ ਰਸਦਾਂ ਨਾਲ ਹੀ ਚੱਲਦਾ ਹੈ। ਦੱਸ ਦਈਏ ਕਿ ਮੌਜੂਦਾ ਸੰਕ-ਟ ਸਮੇਂ ਵੀ ਬਹੁਤ ਸਾਰੇ ਗੁਰਸਿੱਖਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਹਿਯੋਗ ਭੇਜਿਆ ਗਿਆ ਹੈ। ਕਿ ਸੰਗਤਾਂ ਕਣਕ ਦੀ ਕਟਾਈ ਸਮੇਂ ਗੁਰੂ ਘਰ ਲਈ ਜ਼ਰੂਰ ਹਿੱਸਾ ਕੱਢਣ ਤਾਂ ਜੋ ਇਸ ਔਖੀ ਘੜੀ ਲੋੜਵੰਦਾਂ ਤੱਕ ਲੰਗਰ ਸੇਵਾ ਲਗਾਤਾਰ ਪੁੱਜਦੀ ਰਹੇ। ਇਸੇ ਤਰ੍ਹਾਂ ਹੀ ਕਾਰੋਬਾਰੀ ਸੰਗਤਾਂ ਵੀ ਆਪਣੀ ਕਿਰਤ ਕਮਾਈ ਵਿੱਚੋਂ ਆਪਣੀ ਸਮਰੱਥਾ ਮੁਤਾਬਕ ਮਾਇਆ ਤੇ ਹੋਰ ਰਸਦਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਭੇਜਣ। ਕਿ ਸੰਗਤਾਂ ਗੁਰੂ ਸਾਹਿਬ ਅੱਗੇ ਵਿਸ਼ਵ ਦੇ ਭਲੇ ਲਈ ਅਰਦਾਸ ਵੀ ਕਰਨ ਅਤੇ ਗੁਰਬਾਣੀ ਜਾਪ ਨਾਲ ਜੁੜੀਆਂ ਰਹਿਣ।ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੋਰੋਨਾ ਸੰਕਟ ਤੇ ਕਰਫਿਊ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਰਾਮਦਾਸ ਲੰਗਰ ਤੋਂ ਲੋੜਵੰਦਾਂ ਤੇ ਗਰੀਬਾਂ ਨੂੰ ਰੋਜਾਨਾ ਲੰਗਰ ਮੁਹੱਈਆ ਕਰਾਉਣ ਦੀ ਸ਼ਲਾਘਾ ਕਰਦਿਆਂ ਸਭਾ ਵੱਲੋਂ ਇੱਕ ਲੱਖ ਦੀ ਰਾਸ਼ੀ ਭੇਟ ਕੀਤੀ ਗਈ ਹੈ। ਸੂਚਨਾ ਕੇਂਦਰ ਵਿਖੇ ਸਭਾ ਦੇ ਮੁਖੀ ਭਾਈ ਓਂਕਾਰ ਸਿੰਘ, ਹਜ਼ੂਰੀ ਰਾਗੀਆਂ ਭਾਈ ਲਖਵਿੰਦਰ ਸਿੰਘ, ਭਾਈ ਕਰਨੈਲ ਸਿੰਘ ਰਣੀਕੇ, ਭਾਈ ਜਰਨੈਲ ਸਿੰਘ ਕੋਹਾੜਕਾ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਅਤੇ ਗੁਰੂ ਰਾਮਦਾਸ ਜੀ ਲੰਗਰ ਤੋਂ ਲੋੜਵੰਦਾਂ ਤੱਕ ਰੋਜਾਨਾ ਗੁਰੂ ਕਾ ਲੰਗਰ ਪਹੁੰਚਾਇਆ ਜਾਣਾ ਸਲਾਘਾਯੋਗ ਕਾਰਜ ਹੈ।

error: Content is protected !!