ਸਿੱਖ ਧਰਮ ਦੇ ਮੁਰੀਦ ਹੋਏ ਅਮਰੀਕੀ ਗਵਰਨਰ, ਕਿਹਾ ਇਸ ਸਮੇਂ ਚ ਸਿੱਖਾਂ ਤੋਂ ਸੇਵਾ ਬਾਰੇ ਸਿੱਖੋ ‘ਤੁਹਾਨੂੰ ਦੱਸ ਦੇਈਏ ਕਿ ਅਮਰੀਕਾ (USA) ਵਿਚ ਨਿਊ ਯਾਰਕ ਤੋਂ ਬਾਅਦ ਨਿਊ ਜਰਸੀ ਕੋਰੋ-ਨਾ ਦੀ ਸਭ ਤੋਂ ਵੱਡੀ mar ਹੇਠ ਆ ਗਿਆ ਹੈ। ਇਸ ਔਖੀ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਵੇਖ ਕੇ ਅਮਰੀਕੀ ਲੋਕ ਤੇ ਸਰਕਾਰ ਹੈਰਾਨ ਹਨ। ਉਥੇ ਇਹ ਭਾਈਚਾਰਾ ਦਿਨ-ਰਾਤ ਲੋਕਾਂ ਦੀ ਮਦਦ ਵਿਚ ਜੁਟਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੂਰੀਆਂ ਦੁਨੀਆ ਚ ਸਿਰਫ ਸਿੱਖ ਭਾਈਚਾਰੇ ਦੇ ਲੋਕ ਹੀ ਵੱਡੇ ਪੱਧਰ ਤੇ ਸੇਵਾ ਕਰ ਰਹੇ ਉਹ ਵੀ ਬਿਨਾਂ ਕਿਸੇ ਭੇਦ-ਭਾਵ ਤੋਂ। ਦੱਸ ਦੇਈਏ ਕਿ ਨਿਊ ਜਰਸੀ ਦੇ ਗਵਰਨਰ (Governor Phil Murphy) ਨੇ ਵਿਸਾਖੀ ਦੇ ਮੌਕੇ ‘ਤੇ ਸਿੱਖ ਧਰਮ ਦੀ ਪ੍ਸ਼ੰਸਾ ਕੀਤੀ। ਗਵਰਨਰ ਫਿਲ ਮਰਫੀ ਨੇ ਵਿਸਾਖੀ ਦੇ ਮੌਕੇ ਉੱਤੇ ਸਿੱਖ ਕੌਮ ਨੂੰ ਦਿੱਤੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ, ਬਰਾਬਰੀ ਅਤੇ ਮਾਣ-ਸਨਮਾਨ ਦੀ ਕਦਰ ਹੈ ਅਤੇ ਜਦੋਂ ਵਿਸ਼ਵ ਇਸ ਚੰਦਰੀ ਮਹਾਂ-ਮਾਰੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਹ ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਜਿਸ ਤਰਾਂ ਇਹ ਭਾਈਚਾਰਾ ਸੇਵਾ ਵਿਚ ਜੁਟਿਆ ਹੋਇਆ ਹੈ, ਇਹ ਸਭ ਹੈਰਾਨ ਕਰਨ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲ ਮਰਫੀ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਸਿੱਖ ਕੌਮ ਨੂੰ ਵਿਸਾਖੀ ਦੀ ਸ਼ੁੱਭਕਾਮਨਾਵਾਂ। ਸੇਵਾ, ਬਰਾਬਰਤਾ ਅਤੇ ਮਾਨ-ਸਨਮਾਨ ਦੀਆਂ ਕਦਰਾਂ ਕੀਮਤਾਂ ਸਿੱਖ ਕੌਮ ਵਿਚ ਭਰੀਆਂ ਹੋਈਆਂ ਹਨ ਜੋ ਮੌਜੂਦਾ ਸਮੇਂ ਵਿਚ ਮੁੱਖ ਤੌਰ ‘ਤੇ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਨਿਊ ਜਰਸੀ ਇਕ ਅਜਿਹਾ ਰਾਜ ਹੈ। ਨਿਊ ਜਰਸੀ ਵਿਚ ਲਗਭਗ 10 ਲੱਖ ਸਿੱਖ-ਅਮਰੀਕੀ ਰਹਿੰਦੇ ਹਨ। ਨਿਊ ਜਰਸੀ ਰਾਜ ਵਿਚ ਕੋਰੋ-ਨਾ ਦੀ ਲਾਗ ਦੇ 64,584 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 2,440 ਲੋਕਾਂ ਦੀ mout ਹੋ ਗਈ ਹੈ। ਇਸ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਵੱਲੋਂ ਆਪਣੇ ਵਧਾਈ ਸੰਦੇਸ਼ ਵਿਚ ਸਿੱਖਾਂ ਦੀ ਪ੍ਰਸ਼ੰਸਾ ਕਰਨ ’ਤੇ ਧੰਨਵਾਦ ਕਰਦਾਂ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਯੂਐਨਓ ਦੇ ਅੰਡਰ ਸੈਕਟਰੀ ਐਡਮਾ ਡਿਆਂਗ, ਯੂਕੇ ਤੋਂ ਪ੍ਰਿੰਸ ਚਾਰਲਸ ਆਦਿ ਨੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸਿੱਖਾਂ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ।
ਕਿ ਇਹ ਸਿੱਖਾਂ ਵੱਲੋਂ ਗੁਰੂ ਮਾਰਗ ਅਨੁਸਾਰ ਚੱਲ ਕੇ ਬਣਾਈ ਪਛਾਣ ਦਾ ਨਤੀਜਾ ਹੈ। ਸਿੱਖ ਕੌਮ ਦੀ ਵਿਰਾਸਤ ਸਰਬੱਤ ਦਾ ਭਲਾ ਸਿਖਾਉਂਦੀ ਹੈ ਅਤੇ ਖਾਲਸਾ ਪੰਥ ਹਮੇਸ਼ਾਂ ਹੀ ਲੋੜਵੰਦਾਂ ਦੀ ਮੱਦਦ ਲਈ ਮੋਹਰੀ ਰਿਹਾ ਹੈ। ਵੱਖ-ਵੱਖ ਦੇਸ਼ਾਂ ਦੇ ਵੱਡੇ ਆਗੂਆਂ ਵੱਲੋਂ ਸਿੱਖਾਂ ਦੇ ਕੰਮਾਂ ਦੀ ਸ਼ਲਾਘਾ ਕਰਨੀ ਵੱਡੇ ਸਨਮਾਨ ਤੋਂ ਘੱਟ ਨਹੀਂ ਹੈ।
