ਕਰਤਾਰਪੁਰ ਸਾਹਿਬ ਤੋਂ ਆਈ ਵੱਡੀ ਖਬਰ ਸਿੱਖ ਸੰਗਤਾਂ ਜਰੂਰ ਦੇਖਣ

ਕਰਤਾਰਪੁਰ ਸਾਹਿਬ ਤੋਂ ਆਈ ਵੱਡੀ ਖਬਰ ਸਿੱਖ ਸੰਗਤਾਂ ਜਰੂਰ ਦੇਖਣ ‘ਸਭ ਨੂੰ ਪਤਾ ਹੈ ਕਿ ਦੁਨੀਆ ਭਰ ਦੇ ਦੇਸ਼ ਕਰੋ-ਨਾ ਕਾਰਨ ਪ੍ਰਭਾ-ਵਿਤ ਹੋ ਰਹੇ ਹਨ । ਸਭ ਦੇਸ਼ਾ ਚ ਪਬਲਿਕ ਥਾਵਾਂ ਨੂੰ ਬੰਦ ਕੀਤਾ ਗਿਆ ਹੈ ਜਾਂ ਰਿਹਾ ਹੈ ਪਾਕਿਸਤਾਨ ਵੀ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਾਕਿਸਤਾਨ ਵਿਚ ਕਰੋ-ਨਾ ਲੋਕਾਂ ਦੀ ਗਿਣਤੀ 5,707 ਤੱਕ ਪਹੁੰਚ ਗਈ ਹੈ। ਇਸ ਔਖੀ ਦੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਇਕ ਬੈਠਕ ਕੀਤੀ। ਇਸ ਬੈਠਕ ਵਿਚ ਸਾਰੇ ਸੂਬਿਆਂ ਦੇ ਨੇਤਾ ਸ਼ਾਮਲ ਹੋਏ। ਬੈਠਕ ਵਿਚ ਮੌਜੂਦ ਨੇਤਾਵਾਂ ਨੇ ਇਮਰਾਨ ਖਾਨ ਨੂੰ ਆਪਣੇ-ਆਪਣੇ ਸੂਬਿਆਂ ਵਿਚ ਇਸ ਸਮੇਂ ਦੀ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਬੈਠਕ ਵਿਚ ਮਕਬੂਜ਼ਾ ਕਸ਼ਮੀਰ ਦੇ ਨੇਤਾ ਵੀ ਸ਼ਾਮਲ ਸਨ। ਦੱਸ ਦੇਈਏ ਕਿ ਕਰਤਾਰਪੁਰ ਕੋਰੀਡੋਰ 24 ਅਪ੍ਰੈਲ ਤੱਕ ਬੰਦ ਇਸ ਦੌਰਾਨ ਪਾਕਿਸਤਾਨ ਨੇ ਵਾਹਗਾ ਬਾਰਡਰ ਬੰਦ ਰਹਿਣ ਦੀ ਮਿਆਦ 2 ਹਫਤੇ ਤੱਕ ਵਧਾ ਦਿੱਤੀ ਹੈ। ਹੁਣ ਇਸ ਨੂੰ ਬੰਦ ਕਰਨ ਦੀ ਸਮੇਂ ਸੀਮਾ 16 ਅਪ੍ਰੈਲ ਤੋਂ ਵਧਾ ਕੇ 29 ਅਪ੍ਰੈਲ ਕਰ ਦਿੱਤੀ ਗਈ ਹੈ। ਜਦਕਿ ਕਰਤਾਰਪੁਰ ਕੋਰੀਡੋਰ ਹੁਣ 24 ਅਪ੍ਰੈਲ ਤੱਕ ਬੰਦ ਰਹੇਗਾ। ਅਫਗਾਨਿਸਤਾਨ ਅਤੇ ਈਰਾਨ ਸੀਮਾ ‘ਤੇ ਲਾਗੂ ਪਾ-ਬੰਦੀ ਵੀ 26 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਲਾਕਡਾਊਨ ‘ਤੇ ਫੈਸਲਾ ਅੱਜ ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਇਸ ਬੈਠਕ ਦੇ ਬਾਅਦ ਯੋਜਨਾ ਮੰਤਰੀ ਅਸ ਉਮਰ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ ਵਿਚ ਲਾਕਡਾਊਨ ਦੇ ਮੁੱਦੇ ‘ਤੇ ਚਰਚਾ ਹੋਈ ਅਤੇ ਅੱਜ ਮਤਲਬ ਮੰਗਲਵਾਰ ਨੂੰ ਫਿਰ ਬੈਠਕ ਹੋਵੇਗੀ। ਇਸ ਬੈਠਕ ਦੇ ਬਾਅਦ ਲਾਕਡਾਊਨ ਵਧਾਉਣ ‘ਤੇ ਫੈਸਲਾ ਲਿਆ ਜਾਵੇਗਾ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਵੱਧਦੇ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਲਈ 14 ਅਪ੍ਰੈਲ ਮਤਲਬ ਅੱਜ ਤੱਕ ਲਾਕਡਾਊਨ ਲਾਗੂ ਹੈ। ਅਸਦ ਉਮਰ ਨੇ ਕਿਹਾ,”ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸੋਮਵਾਰ ਨੂੰ ਹੋਈ ਬੈਠਕ ਵਿਚ ਹਿੱਸਾ ਲਿਆ। ਲਾਕਡਾਊਨ ‘ਤੇ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਦੇ ਬਾਅਦ ਫੈਸਲਾ ਲਿਆ ਜਾਵੇਗਾ। ਉਦਯੋਗ ਅਤੇ ਵਪਾਰ ਨੂੰ ਦੁਬਾਰਾ ਖੋਲ੍ਹਣ ‘ਤੇ ਵੀ ਫੈਸਲਾ ਮੰਗਲਵਾਰ ਦੀ ਬੈਠਕ ਦੇ ਬਾਅਦ ਲਿਆ ਜਾਵੇਗਾ। ਮਾਲਕਾਂ ਨੂੰ ਉਹਨਾਂ ਦੇ ਕਰਮਚਾਰੀਆਂ ਦੀ ਸਿਹਤ ਨੂੰ ਲੈਕੇ ਵਿਸ਼ੇਸ਼ ਸਾਵਧਾਨੀ ਵਰਤਣੀ ਹੋਵੇਗੀ।” ਦੱਸ ਦੇਈਏ ਕਿ ਇਮਰਾਨ ਖਾਨ ਨੇ ਕਿਹਾ ਕਿ ਕੋ ਰੋਨਾ ਦੇ ਮਾਮਲੇ ਵਿਚ ਪਾਕਿਸਤਾਨ ਦੀ ਸਥਿਤੀ ਕਈ ਵਿਕਸਿਤ ਦੇਸ਼ਾਂ ਦੀ ਤੁਲਨਾ ਵਿਚ ਚੰਗੀ ਹੈ। ਅਜਿਹੇ ਵਿਚ ਟੀ.ਟੀ.ਕਿਊ (ਟ੍ਰੈਸਿੰਗ, ਟੈਸਟਿੰਗ ਅਤੇ ਕੁਆਰੰਟੀਨ) ਨੀਤੀ ਅਪਨਾਉਣੀ ਮਹੱਤਵਪੂਰਣ ਹੈ। ਇਸ ਵਿਚ ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੱਸਿਆਕਿ ਪਿਛਲੇ 24 ਘੰਟਿਆਂ ਵਿਚ 7 ਹੋਰ ਲੋਕਾਂ ਦੀ mout ਹੋ ਗਈ ਅਤੇ ਇਸ ਤਰ੍ਹਾਂ ਇਸ ਦਾ ਅੰਕੜਾ 93 ਤੱਕ ਪਹੁੰਚ ਗਿਆ ਹੈ। ਮੰਤਰਾਲੇ ਦੇ ਮੁਤਾਬਕ 1.095 ਲੋਕ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ ਜੋ ਕਿ ਇੱਕ ਚੰਗੀ ਖਬਰ ਵੀ ਹੈ।

Leave a Reply

Your email address will not be published. Required fields are marked *