ਸੱਚਖੰਡ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸਥਿੱਤ ਇਤਿਹਾਸਕ ਬੇਰੀਆਂ ਹੋਈਆਂ ਹਰੀਆਂ-ਭਰੀਆਂ

ਸੱਚਖੰਡ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸਥਿੱਤ ਇਤਿਹਾਸਕ ਬੇਰੀਆਂ ਹੋਈਆਂ ਹਰੀਆਂ-ਭਰੀਆਂ ਸੱਚਖੰਡ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸਥਿੱਤ ਇਤਿਹਾਸਕ ਬੇਰੀਆਂ ਹੋਈਆਂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਹਰੀਆਂ-ਭਰੀਆਂ ਤੇ ਲੱਗਿਆ ਫਲ। ਫਲ ਦੀ ਪ੍ਰਾਪਤੀ ਲਈ ਸੰਗਤ ਆ ਰਹੀ।’ਬੇਰ ਇਕ ਅਜਿਹਾ ਫਲ ਹੈ ਜੋ ਪ੍ਰਾਚੀਨ ਕਾਲ ਤੋਂ ਆਮ ਉਗਾਇਆ ਜਾਂਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਅਨੇਕ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਜਿਵੇਂ ਕਿ ਵਿਟਾਮਿਨ ਸੀ, ਪ੍ਰੋਟੀਨ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਲੋਹਾ ਆਦਿ ਬੇਰ ਇੱਕ ਬਹੁਤ ਗੁਣਕਾਰੀ ਫਲ ਹੈ। ਪੁਰਾਤਨ ਸਮੇਂ ਤੋਂ ਹੀ ਬੇਰੀਆਂ ਦਾ ਜੇਕਰ ਸਿੱਖ ਇਤਿਹਾਸ ਚ ਹੁੰਦਾ ਆ ਰਿਹਾ ਹੈ।

ਅਸੀਂ ਸਾਰੇ ਹੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਸ਼ਸੋਭਿਤ ਤਿੰਨ ਇਤਿਹਾਸਕ ਬੇਰੀਆਂ; ਬੇਰ ਬਾਬਾ ਬੁੱਢਾ ਜੀ, ਦੁੱ-ਖ ਭੰਜਨੀ ਬੇਰੀ ਅਤੇ ਲਾਚੀ ਬੇਰੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰ ਚੁੱਕੇ ਹਾਂ। ਆਓ ਅੱਜ ਜਾਣਦੇ ਹਾਂ ਇਨ੍ਹਾਂ ਪੁਰਾਤਨ ਬੇਰੀਆਂ ਦੇ ਇਤਿਹਾਸ ਅਤੇ ਸਾਂਭ ਸੰਭਾਲ ਦੇ ਕਾਰਜ ਬਾਰੇ।ਬੇਰ ਬਾਬਾ ਬੁੱਢਾ ਜੀ: ਇਸ ਬੇਰੀ ਹੇਠਾਂ ਬ੍ਰਹਮ ਗਿਆਨੀ ਅਤੇ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਬੈਠ ਕੇ ਅੰਮ੍ਰਿਤ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ। ਇਹ ਬੇਰੀ ਅੰਮ੍ਰਿਤ ਸਰੋਵਰ ਦੇ ਉੱਤਰ ਪਾਸੇ ਦੀ ਪਰਕਰਮਾ ਵਿੱਚ ਸ਼ਸੋਭਿਤ ਹੈ। ਵਿਗਿਆਨੀਆਂ ਮੁਤਾਬਕ ਬੇਰ ਬਾਬਾ ਬੁੱਢਾ ਜੀ ਦੀ ਉਮਰ 350 ਤੋਂ 750 ਸਾਲ, ਦੁੱਖ ਭੰਜਨੀ ਬੇਰੀ ਦੀ ਉਮਰ 350 ਤੋਂ 400 ਸਾਲ ਅਤੇ ਲਾਚੀ ਬੇਰੀ ਦੀ ਉਮਰ 300 ਸਾਲ ਦੇ ਕਰੀਬ ਮੰਨੀ ਜਾਂਦੀ ਹੈ ਜਦ ਕਿ ਆਮ ਬੇਰੀ ਦੀ ਉਮਰ 100 ਸਾਲ ਦੇ ਕਰੀਬ ਹੁੰਦੀ ਹੈ, ਇਸ ਲਈ ਇਹ ਦੁਨੀਆਂ ਦੀਆਂ ਸਭ ਤੋਂ ਪੁਰਾਤਨ ਬੇਰੀਆਂ ਵਿੱਚ ਸ਼ਾਮਲ ਹਨ। ,,,,,,,,,,ਦੁੱ-ਖ ਭੰਜਨੀ ਬੇਰੀ: ਇਤਿਹਾਸਕ ਸਰੋਤਾਂ ਅਨੁਸਾਰ ਪੁਰਾਤਨ ਸਮੇਂ ਵਿੱਚ ਇਸ ਬੇਰੀ ਥੱਲੇ ਇੱਕ ਛੋਟਾ ਜਿਹਾ ਪਾਣੀ ਦਾ ਟੋਭਾ ਹੁੰਦਾ ਸੀ। ਇੱਥੋਂ ਗੁਰੂ ਅਮਰਦਾਸ ਜੀ ਨੇ ਅੰਮ੍ਰਤੀ ਨਾਂ ਦੀ ਬੂਟੀ ਲੱਭ ਕੇ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਦਰਦ ਠੀਕ ਕੀਤਾ ਸੀ ਜੋ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਚੜ੍ਹਦੇ ਪਾਸੇ ਸਥਿਤ ਹੈ। ਇੱਥੇ ਸੰਨ 1580 ਵਿੱਚ ਕਸਬਾ ਪੱਟੀ ਦੇ ਇਕ ਸ਼ਾਹੂਕਾਰ ਦੁਨੀ ਚੰਦ ਦੀ ਧੀ ਬੀਬੀ ਰਜਨੀ ਦੇ ਕੁਸ਼ਟੀ ਪਤੀ ਦਾ ਰੋਗ ਇਸ਼ਨਾਨ ਕਰਕੇ ਠੀਕ ਹੋ ਗਿਆ ਸੀ, ਜਿਸਦੇ ਕਰਕੇ ਗੁਰੂ ਰਾਮਦਾਸ ਜੀ ਨੇ ਇਸ ਟੋਭੇ ਦੇ ਕੰਢੇ ਉੱਗੀ ਬੇਰੀ ਦਾ ਨਾਮ ਦੁੱਖ ਭੰਜਨੀ ਬੇਰੀ ਰੱਖ ਦਿੱਤਾ ਅਤੇ ਅੰਮ੍ਰਿਤ ਸਰੋਵਰ ਦਾ ਟੱਕ ਲਾਇਆ ਸੀ।,,,,,,,,,,,, ਲਾਚੀ ਬੇਰੀ: ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਨਾਲ ਦੱਖਣ ਵਾਲੇ ਪਾਸੇ ਸਥਿਤ ਹੈ। ਗੁਰੂ ਅਰਜਨ ਦੇਵ ਜੀ ਇਸ ਬੇਰੀ ਹੇਠਾਂ ਬੈਠ ਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਅਤੇ ਲਾਚੀਆਂ ਵਰਗੇ ਬੇਰ ਲੱਗਣ ਕਾਰਨ ਗੁਰੂ ਸਾਹਿਬ ਜੀ ਨੇ ਇਸ ਬੇਰੀ ਦਾ ਨਾਂ ਲਾਚੀ ਬੇਰ ਰੱਖ ਦਿੱਤਾ ਸੀ। ਭਾਈ ਸਾਲੋ ਜੀ ਵੀ ਇਸ ਅਸਥਾਨ ਤੇ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਸਨ। ਸੰਨ 1740 ਵਿੱਚ ਦੋ ਸਿੱਖ ਸੂਰਮੇ; ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਜੀ ਜਦੋਂ ਮੱਸੇ ਰੰਗੜ ਦਾ ਸਿਰ ਵੱ-ਢਣ ਆਏ ਤਾਂ ਉਨ੍ਹਾਂ ਨੇ ਆਪਣੇ ਘੋੜੇ ਵੀ ਇਸ ਬੇਰੀ ਨਾਲ ਬੰਨ੍ਹੇ ਸਨ।ਇਤਿਹਾਸ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਜਿਸ ਨਾਲ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਨੂੰ ਵੀ ਇਨ੍ਹਾਂ ਪੁਰਾਤਨ ਬੇਰੀਆਂ ਦੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।

Leave a Reply

Your email address will not be published. Required fields are marked *