ਤੋਤਲੀ ਅਵਾਜ਼ ‘ਚ ਜਾਪ ਕਰਨ ਤੋਂ ਬਾਅਦ ਖਾਲਸਾ ਦਿਵਸ ਦੀਆਂ ਮੁਬਾਰਕਾਂ ਦਿੰਦੀ ਬੱਚੀ ‘ਖਾਲਸਾ ਸਾਜਨਾ ਦਿਵਸ ‘ਤੇ ਸਮੂਹ ਸਿੱਖ ਸੰਗਤ ਨੇ ਘਰ ਬੈਠ ਕੇ ਕੀਤਾ ਜਾਪ, ਵੇਖੋ ਵੀਡੀਓ ਦੇਖੋ ਇਹ ਬੱਚੀ ਕਿੰਨੀ ਸ਼ਰਧਾ ਨਾਲ ਦਿਲੋ ਸਭ ਨੂੰ ਖਾਲਸਾ ਦਿਵਸ ਦੀਆਂ ਵਧਾਈਆਂ ਦੇ ਰਹੀ ਹੈ ਅਸੀਸਾਂ ਦਿਉ ਜੀ ਵਾਹਿਗੁਰੂ ਲਿਖਕੇ ।
ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ । ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ । ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ । ( ਗੁ.ਗ੍ਰੰ.520 ) ।’ਇਸ ਵਾਰ ਖਾਲਸਾ ਪੰਥ ਦੀ ਸਿਰਜਣਾ ਦਾ ਦਿਹਾੜਾ ਮਨਾਉਣ ਸਮੇਂ ਸਾਨੂੰ ਕੁਝ ਸੰਕੋਚ ਕੇ ਚੱਲਣਾ ਪਵੇਗਾ। ਇਹ ਸਮੇਂ ਪੂਰਾ ਵਿਸ਼ਵ ਕੋ-ਰੋਨਾ ਮਹਾ-ਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਇਸ ਨੂੰ ਲੈ ਕੇ ਅਸੀਂ ਸਭ ਘਰਾਂ ਅੰਦਰ ਬੈਠੇ ਹੋਏ ਹਾਂ। ਇਸ ਸਮੇਂ ਖਲਾਸਾ ਸਾਜਣਾ ਸਬੰਧੀ ਹੋਣ ਵਾਲੇ ਗੁਰਮਤਿ ਸਮਾਗਮਾਂ ਦੌਰਾਨ ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੀ ਪਾਏ ਜਾਣਗੇ। ਕੁਝ ਸਮਾਂ ਗੁਰਬਾਣੀ ਕੀਰਤਨ ਹੋਵੇਗਾ ਪਰੰਤੂ ਸੰਗਤਾਂ ਦੇ ਇਕੱਠ ਨਹੀਂ ਹੋਣਗੇ। ਇਸ ਸਮੇਂ ਅਸੀਂ ਗੁਰੂ ਸਾਹਿਬ ਨੂੰ ਆਪਣੀ ਸ਼ਰਧਾ ਆਪੋ ਆਪਣੇ ਘਰਾਂ ਅੰਦਰ ਰਹਿ ਕੇ ਹੀ ਪ੍ਰਗਟਾਉਣੀ ਹੈ। ਇਸ ਵਾਰ ਖਾਲਸਾ ਸਾਜਣਾ ਦਿਵਸ ਸਮੇਂ ਹਰ ਸਿੱਖ ਪ੍ਰਚਾਰਕ ਬਣ ਕੇ ਆਪਣੇ ਬੱਚਿਆਂ ਨੂੰ ਇਸ ਦਿਹਾੜੇ ਦੀ ਮਹਾਨਤਾ ਦੱਸਣ ਲਈ ਯਤਨ ਕਰਨ।ਗੁਰਬਾਣੀ ਪਾਠ ਘਰਾਂ ਅੰਦਰ ਹੀ ਕੀਤਾ ਜਾਵੇ ਤੇ ਅਰਦਾਸ ਕੀਤੀ ਜਾਵੇ। ਸਮੇਂ ਦੀ ਨਜ਼ਾ-ਕਤ ਨੂੰ ਸਮਝਦਿਆਂ ਸਾਵਧਾਨੀਆਂ ਹਰ ਇੱਕ ਲਈ ਜ਼ਰੂਰੀ ਹਨ। ਸੋ ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਤਾਂ ਜੋ ਸੰਸਾਰ ਨੂੰ ਇਸ ਮਨੁੱਖੀ ਸੰ-ਕਟ ਤੋਂ ਛੁਟਕਾਰਾ ਮਿਲ ਸਕੇ।
