ਖਾਲਸਾ ਸਾਜਨਾ ਦਿਵਸ ‘ਤੇ ਸਮੂਹ ਸਿੱਖ ਸੰਗਤ ਨੇ ਘਰ ਬੈਠ ਕੇ ਕੀਤਾ ਜਾਪ, ਵੇਖੋ ਵੀਡੀਓ ‘ਸੰਨ ੧੬੯੯ ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸੇ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ।
ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ। ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ‘ਤੇ ਪਹੁੰਚਾ ਦਿੱਤਾ।ਗੁਰੂ ਸਾਹਿਬ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਇਸ ਦੀ ਰਹਿਣੀ ਵੀ ਦੁਨੀਆ ਨਾਲੋਂ ਨਿਰਾਲੀ ਬਖਸ਼ਿਸ਼ ਕੀਤੀ। ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖਾਲਸਾ ਝੂਠ, ਬੇਈਮਾਨੀ, ਵਲ਼ ਫਰੇਬ ਤੋਂ ਦੂਰ ਮਨੁੱਖਤਾ ਦਾ ਹਮਦਰਦ ਹੈ। ਖ਼ਾਲਸਾ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਸੱਚਾ ਤੇ ਧਰਮੀ ਜੀਵਨ ਜਿਉਣਾ ਖਾਲਸੇ ਦਾ ਨੇਮ ਹੈ। ਉੱਚੀ-ਸੁੱਚੀ ਜੀਵਨ-ਜਾਚ ਅਨੁਸਾਰੀ ਹੋਣਾ ਹੀ ਖ਼ਾਲਸੇ ਦਾ ਧਰਮ ਕਰਤੱਵ ਹੈ।ਇਸ ਵਾਰ ਖਾਲਸਾ ਪੰਥ ਦੀ ਸਿਰਜਣਾ ਦਾ ਦਿਹਾੜਾ ਮਨਾਉਣ ਸਮੇਂ ਸਾਨੂੰ ਕੁਝ ਸੰਕੋਚ ਕੇ ਚੱਲਣਾ ਪਵੇਗਾ। ਇਹ ਸਮੇਂ ਪੂਰਾ ਵਿਸ਼ਵ ਕੋ-ਰੋਨਾ ਮਹਾ-ਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਇਸ ਨੂੰ ਲੈ ਕੇ ਅਸੀਂ ਸਭ ਘਰਾਂ ਅੰਦਰ ਬੈਠੇ ਹੋਏ ਹਾਂ। ਇਸ ਸਮੇਂ ਖਲਾਸਾ ਸਾਜਣਾ ਸਬੰਧੀ ਹੋਣ ਵਾਲੇ ਗੁਰਮਤਿ ਸਮਾਗਮਾਂ ਦੌਰਾਨ ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੀ ਪਾਏ ਜਾਣਗੇ। ਕੁਝ ਸਮਾਂ ਗੁਰਬਾਣੀ ਕੀਰਤਨ ਹੋਵੇਗਾ ਪਰੰਤੂ ਸੰਗਤਾਂ ਦੇ ਇਕੱਠ ਨਹੀਂ ਹੋਣਗੇ। ਇਸ ਸਮੇਂ ਅਸੀਂ ਗੁਰੂ ਸਾਹਿਬ ਨੂੰ ਆਪਣੀ ਸ਼ਰਧਾ ਆਪੋ ਆਪਣੇ ਘਰਾਂ ਅੰਦਰ ਰਹਿ ਕੇ ਹੀ ਪ੍ਰਗਟਾਉਣੀ ਹੈ। ਇਸ ਵਾਰ ਖਾਲਸਾ ਸਾਜਣਾ ਦਿਵਸ ਸਮੇਂ ਹਰ ਸਿੱਖ ਪ੍ਰਚਾਰਕ ਬਣ ਕੇ ਆਪਣੇ ਬੱਚਿਆਂ ਨੂੰ ਇਸ ਦਿਹਾੜੇ ਦੀ ਮਹਾਨਤਾ ਦੱਸਣ ਲਈ ਯਤਨ ਕਰਨ। ਗੁਰਬਾਣੀ ਪਾਠ ਘਰਾਂ ਅੰਦਰ ਹੀ ਕੀਤਾ ਜਾਵੇ ਤੇ ਅਰਦਾਸ ਕੀਤੀ ਜਾਵੇ। ਸਮੇਂ ਦੀ ਨਜ਼ਾ-ਕਤ ਨੂੰ ਸਮਝਦਿਆਂ ਸਾਵਧਾਨੀਆਂ ਹਰ ਇੱਕ ਲਈ ਜ਼ਰੂਰੀ ਹਨ। ਸੋ ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਤਾਂ ਜੋ ਸੰਸਾਰ ਨੂੰ ਇਸ ਮਨੁੱਖੀ ਸੰਕ-ਟ ਤੋਂ ਛੁਟ ਕਾਰਾ ਮਿਲ ਸਕੇ।
