ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਡੀ ਖਬਰ ” SGPC ਵੱਲੋਂ ਸੰਗਤ ਲਈ ਇਹ ਵੱਡੀ ਸਹੂਲਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲਾ ਹਰ ਵਿਅਕਤੀ ਹੁਣ ਸਾਰਾ ਸੈਨੇਟਾਈਜ ਕੀਤਾ ਜਾਵੇਗਾ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦੋ ਪ੍ਰਵੇਸ਼ ਦੁਆਰਾਂ ’ਤੇ ਸੈਨੇਟਾਈਜੇਸ਼ਨ ਟਨਲ ਲਗਾਏ ਗਏ ਹਨ। ਅੱਜ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਹਰ ਇੱਕ ਦੇ ਹੱਥ ਸੈਨੇਟਾਈਜ਼ ਕਰਵਾਏ ਜਾ ਰਹੇ ਸਨ, ਪਰੰਤੂ ਹੁਣ ਟਨਲ ਲੱਗਣ ਨਾਲ ਸਭ ਨੂੰ ਸਾਰਾ ਸੈਨੇਟਾਈਜ਼ ਕੀਤਾ ਜਾ ਸਕੇਗਾ। ਇਸੇ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਫਾਈ ਸਟਾਫ ਨੂੰ ਘਰ ਲਈ ਸੈਨੇਟਾਈਜਰ, ਮਾਸਕ ਤੇ ਦਸਤਾਨੇ ਵੀ ਦਿੱਤੇ ਗਏ । ਇਸ ਤੋਂ ਇਲਾਵਾ ਭਾਈ ਲੌਂਗੋਵਾਲ ਜੀ ਨੇ ਕਿਹਾ ਹੈ ਕਿ ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਇਸ ਵਾਰ ਖਾਲਸਾ ਪੰਥ ਦੀ ਸਿਰਜਣਾ ਦਾ ਦਿਹਾੜਾ ਮਨਾਉਣ ਸਮੇਂ ਸਾਨੂੰ ਕੁਝ ਸੰਕੋਚ ਕੇ ਚੱਲਣਾ ਪਵੇਗਾ। ਇਹ ਸਮੇਂ ਪੂਰਾ ਵਿਸ਼ਵ ਕੋਰੋਨਾ ਮਹਾ-ਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਇਸ ਨੂੰ ਲੈ ਕੇ ਅਸੀਂ ਸਭ ਘਰਾਂ ਅੰਦਰ ਬੈਠੇ ਹੋਏ ਹਾਂ। ਇਸ ਸਮੇਂ ਖਲਾਸਾ ਸਾਜਣਾ ਸਬੰਧੀ ਹੋਣ ਵਾਲੇ ਗੁਰਮਤਿ ਸਮਾਗਮਾਂ ਦੌਰਾਨ ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੀ ਪਾਏ ਜਾਣਗੇ। ਕੁਝ ਸਮਾਂ ਗੁਰਬਾਣੀ ਕੀਰਤਨ ਹੋਵੇਗਾ ਪਰੰਤੂ ਸੰਗਤਾਂ ਦੇ ਇਕੱਠ ਨਹੀਂ ਹੋਣਗੇ। ਇਸ ਸਮੇਂ ਅਸੀਂ ਗੁਰੂ ਸਾਹਿਬ ਨੂੰ ਆਪਣੀ ਸ਼ਰਧਾ ਆਪੋ ਆਪਣੇ ਘਰਾਂ ਅੰਦਰ ਰਹਿ ਕੇ ਹੀ ਪ੍ਰਗਟਾਉਣੀ ਹੈ। ਇਸ ਵਾਰ ਖਾਲਸਾ ਸਾਜਣਾ ਦਿਵਸ ਸਮੇਂ ਹਰ ਸਿੱਖ ਪ੍ਰਚਾਰਕ ਬਣ ਕੇ ਆਪਣੇ ਬੱਚਿਆਂ ਨੂੰ ਇਸ ਦਿਹਾੜੇ ਦੀ ਮਹਾਨਤਾ ਦੱਸਣ ਲਈ ਯਤਨ ਕਰਨ। ਗੁਰਬਾਣੀ ਪਾਠ ਘਰਾਂ ਅੰਦਰ ਹੀ ਕੀਤਾ ਜਾਵੇ ਤੇ ਅਰਦਾਸ ਕੀਤੀ ਜਾਵੇ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸਾਵਧਾਨੀਆਂ ਹਰ ਇੱਕ ਲਈ ਜ਼ਰੂਰੀ ਹਨ। ਸੋ ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਤਾਂ ਜੋ ਸੰਸਾਰ ਨੂੰ ਇਸ ਮਨੁੱਖੀ ਸੰਕਟ ਤੋਂ ਛੁਟ-ਕਾਰਾ ਮਿਲ ਸਕੇ।
ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।
