ਕੈਨੇਡਾ ਤੋਂ ਵੱਡੀ ਖਬਰ ਪੰਜਾਬੀ ਭਾਈਚਾਰੇ ਲਈ ਮਾੜੀ ਖਬਰ

ਦੱਸ ਦਈਏ ਕਿ ਸਾਰੀ ਦੁਨੀਆ ਜਿੱਥੇ ਇੱਕ ਪਾਸੇ ਕੋ ਰੋਨਾ ਦੇ ਨਾਲ ਜੂ-ਝ ਰਹੀ ਹੈ ਨਾਲ ਉੱਥੇ ਹੀ ਇਸ ਦੀ mar ਕਾਰੋਬਾਰ ਨੌਕਰੀਆਂ ਤੇ ਵੀ ਪਈ ਹੈ। ਕੈਨੇਡਾ ਵਿੱਚ ਸਿਰਫ ਮਾਰਚ ਮਹੀਨੇ ਦੌਰਾਨ ਹੀ 10 ਲੱਖ ਤੋਂ ਵੱਧ ਕੈਨੇਡੀਅਨ ਵਾਸੀਆਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਿਚ ਵੀ 7.8 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਗੱਲ ਦਾ ਖੁਲਾਸਾ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਇੱਕ ਅੰਕੜਾ ਰਿਪੋਰਟ ਤੋਂ ਹੋਇਆ ਹੈ। ਮਾਹਿਰ ਮੰਨਦੇ ਹਨ ਕਿ 1976 ਤੋਂ ਬਾਅਦ ਕੈਨੇਡਾ ਵਿਚ ਇਹ ਬੇਰੁਜ਼ਗਾਰੀ ਦੀ ਦਰ ਵਿਚ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਇਸ ਰਿਪੋਰਟ ਤੇ ਅਰਥ ਸ਼ਾਸਤਰੀ ਇਹ ਉਮੀਦ ਕਰ ਰਹੇ ਸਨ ਕਿ ਇਹ ਅੰਕੜਾ 5 ਲੱਖ ਨੌਕਰੀਆਂ ਤੱਕ ਹੀ ਸਿਮਟ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਵੱਡਾ ਨੁਕ ਸਾਨ ਪੰਜਾਬੀ ਭਾਈਚਾਰੇ ਜਰੂਰ ਪੈਣਾ ਹੈ ਕਿਉਂਕਿ ਕਨੇਡਾ ਚ ਪੰਜਾਬੀ ਭਾਈਚਾਰੇ ਦੇ ਲੋਕੀ ਵੱਡੀ ਗਿਣਤੀ ਚ ਵੱਸਦੇ ਹਨ। ਦੱਸ ਦਈਏ ਕਿ ਕੈਨੇਡਾ ਵਿਚ ਹਰ ਮਹੀਨੇ, ਡਾਟਾ ਏਜੰਸੀ ਇਕ ਹਫਤੇ ਦੇ ਦੌਰਾਨ ਕੈਨੇਡੀਅਨ ਦਾ ਸਰਵੇਖਣ ਕਰਦੀ ਹੈ ਅਤੇ ਉਸ ਮਹੀਨੇ ਦੀ ਆਪਣੀ ਰੁਜ਼ਗਾਰ ਦਰ ਦੱਸਦੀ ਹੈ ਅਤੇ ਮਾਰਚ ਦੇ ਅੰਕੜੇ 15 ਮਾਰਚ ਤੋਂ ਸ਼ੁਰੂ ਹੋਏ ਹਫਤੇ ਦੇ ਸਰਵੇਖਣ ਤੋਂ ਮਿਲਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਕਾਰਨ ਕੈਨੇਡਾ ਦੇ ਹਰ ਸੂਬੇ ਵਿਚ ਹੀ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ, ਪਰ ਲਗਪਗ ਦੋ-ਤਿਹਾਈ ਨੁਕ-ਸਾਨ ਓਨਟਾਰੀਓ ਅਤੇ ਕਿਊਬਕ ਵਿਚ ਹੋਇਆ ਹੈ, ਜਿਨ੍ਹਾਂ ਨੇ ਕ੍ਰਮਵਾਰ 403,000 ਅਤੇ 264,000 ਨੌਕਰੀਆਂ ਗੁਆਈਆਂ ਹਨ। ਮੈਨੀਟੋਬਾ ਨੇ ਵੀ ਪਿਛਲੇ ਚਾਰ ਦਹਾਕਿਆਂ ਵਿਚ ਕਿਸੇ ਵੀ ਮਹੀਨੇ ਦੇ ਮੁਕਾਬਲੇ ਮਾਰਚ ਵਿਚ ਵਧੇਰੇ ਨੌਕਰੀਆਂ ਗੁਆਈਆਂ ਹਨ, ਦੱਸਣਯੋਗ ਹੈ ਕਿ ਮੈਨੀਟੋਬਾ ਚ ਪੰਜਾਬੀ ਭਾਈਚਾਰੇ ਬਹੁਤ ਜਿਆਦਾ ਹੈ ਪਿਛਲੇ ਮਹੀਨੇ ਲਗਪਗ 25,300 ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਜਿਨ੍ਹਾਂ ਵਿਚ 11,900 ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੂੰ ਅਸਥਾਈ ਤੌਰ ‘ਤੇ ਕੰਮਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਿਪੋਰਟ ਮੁਤਾਬਿਕ ਸਿੱਖਿਆ ਖੇਤਰ ਵਿਚ ਨੌ ਪ੍ਰਤੀਸ਼ਤ ਜਦਕਿ ਥੋਕ ਅਤੇ ਪ੍ਰਚੂਨ ਦੇ ਵਪਾਰ ਵਿਚ ਸੱਤ ਪ੍ਰਤੀਸ਼ਤ ਦੀ ਗਿਰਾਵਟ ਹੋਈ ਹੈ। ਕੁਦਰਤੀ ਸਰੋਤਾਂ ਅਤੇ ਖੇਤੀਬਾੜੀ ਨੂੰ ਛੱਡ ਕੇ ਸਿਰਫ਼ ਹਰ ਖੇਤਰ ਦੀਆਂ ਨੌਕਰੀਆਂ ਖ਼ ਤਮ ਹੋ ਗਈਆਂ ਹਨ, ਜਿਨ੍ਹਾਂ ਨੇ ਕੈਨੇਡਾ ਦੀ ਭੋਜਨ ਸਪਲਾਈ ਲੜੀ ਨੂੰ ਮਜ਼ਬੂਤ ਰੱਖਣ ਲਈ ਸਰਗਰਮੀਆਂ ਵਧਾਉਂਦਿਆਂ ਤਕਰੀਬਨ 7,000 ਨੌਕਰੀਆਂ ਜੋੜੀਆਂ।।

Leave a Reply

Your email address will not be published. Required fields are marked *