ਸਭ ਨੂੰ ਪਤਾ ਹੈ ਕਿ ਕੋ ਰੋਨਾ ਦਿ ਦੁਨੀਆ ਭਰ ਵਿੱਚ ਕਿੰਨਾ ਡਰ ਹੈ। ਲੋਕ ਆਪਣਿਆਂ ਦਾ ਸਾਥ ਛੱਡ ਰਹੇ ਹਨ। ਇਸ ਸਮੇ ਹਾਲ ਇਹ ਹੈ ਕਿ ਕੋਰੋਨਾ ਨਾਲ mare ਨੂੰ ਮੋਢਾ ਦੇਣ ਲਈ ਚਾਰ ਬੰਦੇ ਨਹੀਂ ਲੱਭ ਰਹੇ। ਅਜਿਹੇ ਵਿੱਚ ਸਿੱਖ ਦੁਨੀਆ ਭਰ ਵਿੱਚ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਦੱਸ ਦਈਏ ਕਿ ਸਿੱਖ ਸੰਸਥਾਵਾਂ ਵੱਖ ਵੱਖ ਦੇਸ਼ਾਂ ਚ ਦਿਨ ਰਾਤ ਲੋੜਵੰਦਾਂ ਦੀ ਸੇਵਾ ਕਰ ਰਹੀਆਂ ਹਨ ਜਿਵੇ ਕਿ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਕਨੇਡਾ ਯੂਰਪ ਦੇ ਦੇਸ਼ਾਂ ਚ ਤੇ ਨਿਊਜ਼ੀਲੈਂਡ ਆਦਿ ਜਿੱਥੇ ਵੀ ਦੁਨੀਆ ਚ ਸਿੱਖ ਵੱਸਦੇ ਹਨ ਖਾਲਸਾ ਟੀਮ ਉੱਥੇ ਪਹੁੰਚ ਜਾਦੀ ਹੈ ਜੀ। ਗੁਰਦੁਆਰਿਆਂ ਤੋਂ ਇਲਾਵਾ ਸਿੱਖ ਸੰਸਥਾਵਾਂ ਲੰਗਰ, ਰਹਿਣ-ਸਹਿਣ, ਸੈਨੇਟਾਈਜ਼ਰ ਤੇ ਦਵਾ-ਈਆਂ ਦੀ ਸੇਵਾ ਕਰ ਰਹੇ ਹਨ। ਸਿਡਨੀ ਦੀ ਸਿੱਖ ਕਮਿਊਨਿਟੀ ਨੇ ਸੈਲਫ ਆਈਸੋਲੈਸ਼ਨ ‘ਚ ਰਹਿੰਦੇ ਬਜ਼ੁਰਗ ਲੋਕਾਂ ਲਈ ਖੁਰਾਕ ਦਾਨ ਪ੍ਰੋਗਰਾਮ ਲਈ 4,000 ਤੋਂ ਵੱਧ ਆਸਟ੍ਰੇਲਿਆਈ ਡਾਲਰ ਖ਼ਰਚ ਕੀਤੇ ਹਨ। ਦੱਸ ਦਈਏ ਕਿ “ਟਰਬਨਸ ਆਫ਼ ਆਸਟਰੇਲੀਆ” ਨਾਂ ਦੇ ਗਰੁੱਪ ਨੇ ਹੁਣ ਤਕ 1.5 ਟਨ ਤੋਂ ਵੱਧ ਖਾਣਾ ਦਾਨ ਕੀਤਾ ਹੈ। ਭੋਜਨ ਵਸਨੀਕਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਖਾਣਾ ਖਰੀਦਣ ਦੇ ਅਯੋਗ ਨਹੀਂ। ਨਿਊਯਾਰਕ ਵਿੱਚ, ਸਿੱਖ ਸੈਂਟਰ ਆਫ਼ ਨਿਊਯਾਰਕ ਨੇ 30,000 ਤੋਂ ਵੱਧ ਲੋਕਾਂ ਲਈ ਖਾਣਾ ਤਿਆਰ ਕੀਤਾ ਤੇ ਪੈਕ ਕੀਤਾ। ਇਸ ਵਾਰ ਖਾਣਾ ਸੈਲਫ ਆਈਸੋਲੇਸ਼ਨ ਵਿੱਚ ਰਹਿੰਦੇ ਅਮਰੀਕੀਆਂ ਲਈ ਦਾਨ ਕੀਤਾ ਗਿਆ ਕਿਉਂਕਿ ਨਿਊਯਾਰਕ ‘ਚ ਮੈਲਬਰਨ ਨਾਲੋਂ 30 ਗੁਣਾ ਵਧੇਰੇ ਖਾਣਾ ਭੇਜਿਆ ਗਿਆ। ਰਿਪੋਰਟਾਂ ਮੁਤਾਬਕ ਦਸਤਾਨੇ ਤੇ ਮਾਸਕ ਪਾਉਣਾ ਸਮਾਜਕ ਦੂਰੀਆਂ ਤੇ ਉਪਕਰਣਾਂ ਸਖ਼ਤ ਸਫਾਈ ਪ੍ਰਕ੍ਰਿਆਵਾਂ ‘ਚ ਇਹ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਕਨੇਡਾ ਚ ਸਿੱਖ ਭਾਈਚਾਰੇ ਦੇ ਲੋਕ ਥਾ ਥਾ ਲੰਗਰ ਲਾ ਰਹੀ ਹੈ ਖਾਲਸਾ ਨੈਸ਼ਨ ਯੂਨਾਇਟੇਡ ਸਿੱਖ ਆਦਿ ਸੇਵਾ ਕਰ ਰਹੀਆਂ ਹਨ। ਬ੍ਰਿਟੇਨ ‘ਚ ਇੰਗਲੈਂਡ ਦੇ ਬਰਕਸ਼ਾਇਰ ਦੇ ਇੱਕ ਸ਼ਹਿਰ ਸਲੋਫ ‘ਚ ਇੱਕ “ਫਰੀ ਮੋਬਾਈਲ ਫੂਡ ਸਪੋਰਟ” ਦੀ ਪਹਿਲ ਕੀਤੀ ਗਈ। ਇਹ ਸੇਵਾ ਸ਼ਹਿਰ ਦੇ ਸਿੱਖ ਭਾਈਚਾਰੇ ਵੱਲੋਂ “ਸਿਹਤਮੰਦ ਤੇ ਪੌਸ਼ਟਿਕ” ਭੋਜਨ ਮੁਹੱਈਆ ਕਰਵਾਉਂਦੀ ਹੈ ਜੋ ਜ਼ਿਆਦਾਤਰ 65 ਸਾਲ ਤੋਂ ਵੱਧ ਉਮਰ ਦੇ ਵੱਖਰੇ-ਵੱਖਰੇ ਲੋਕਾਂ ਨੂੰ ਖਾਣਾ ਦਾਨ ਕਰਦੀ ਹੈ।
ਇਸ ਪਹਿਲ ਨੇ ਟਵਿਟਰ ‘ਤੇ ਕਾਫੀ ਟ੍ਰੈਂਡ ਵੀ ਕੀਤਾ। ਦੱਸ ਦੇਈਏ ਕਿ ਇਸ ਸੇਵਾ ਤੋਂ ਖੁਸ਼ ਹੋ ਕਿ ਸਿੱਖਾਂ ਦੀ ਅਮਰੀਕਾ ਦੇ ਰਾਸ਼ਟਰਪਤੀ ਤੇ ਇੰਗਲੈਂਡ ਦੀ ਰਾਣੀ ਨੇ ਤਾਰੀਫ ਕੀਤੀ ਹੈ ਕਿ ਦੁਨੀਆਂ ਨੂੰ ਸਿੱਖਾਂ ਤੇ ਗੁਰੂਘਰਾਂ ਦੀ ਲੋੜ ਹੈ।
