UK ਦੇ ਪ੍ਰਧਾਨ ਮੰਤਰੀ ਲਈ ਗੋਰੇ ਬੱਚੇ ਨੇ ਪਾਠ ਕਰਕੇ ਕੀਤੀ ਅਰਦਾਸ

UK ਦੇ ਪ੍ਰਧਾਨ ਮੰਤਰੀ Boris Johnson ਲਈ ਗੋਰੇ ਬੱਚੇ ਨੇ ਪਾਠ ਕਰਕੇ ਕੀਤੀ ਅਰਦਾਸ ‘ਇਸ ਵੀਡੀਓ ਚ ਤੁਸੀ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਅੰਗਰੇਜ਼ ਬੱਚਾ ਪਿਆਰ ਨਾਲ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਿਹਾ ਤੇ ਪ੍ਰਮਾਤਮਾ ਅੱਗੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਨਜਰ ਆ ਰਿਹਾ ਹੈ।
ਦੱਸ ਦਈਏ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ Boris Johnson ਅਜੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਏ ਹਨ। ਦੱਸ ਦਈਏ ਕਿ ਇੰਗਲੈਂਡ ਚ ਕਰੋਨਾ ਕਰਕੇ 10000 ਦੇ ਕਰੀਬ mot ਹੋ ਚੁੱਕੀ ਹੈ। ਮੂਲ ਮੰਤਰ ਸਾਹਿਬ ਦਾ ਜਾਪ ਵੱਡੇ ਵੱਡੇ Dukh ਦੂਰ ਕਰ ਦਿੰਦਾ ਹੈ। ਇਸ ਦੀਆਂ ਅਨੇਕਾਂ ਉਦਹਾਰਣਾਂ ਹਨ। ਸੱਚੇ ਮਨ ਨਾਲ ਕੀਤਾ ਸਿਮਰਨ ਕਦੀ ਵੀ ਖਾਲੀ ਨਹੀ ਜਾਦਾ ਹੈ। ਨਾਮ ਸਿਮਰਨ ਬਾਰੇ ਵਿਚਾਰ ( ਭਾਈ ਵੀਰ ਸਿੰਘ ) ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰ ੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ | ੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ | ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ ਰੋਟੀ ਖਾਏਗਾ , ਓਹੀ ਰੱਜੇਗਾ| ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ | ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ | ੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ | ੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ |ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ , ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ | ੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ | ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ |੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ ਚਾਹਿਦਾ ਹੈ | ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ, ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ |

Leave a Reply

Your email address will not be published. Required fields are marked *