ਇਸ ਦੇਸ਼ ਚ ਲੋਕਾਂ ਨੂੰ ਘਰ ਬੈਠੇ ਹੀ ਮਿਲਣਗੇ ਏਨੇ ਹਜ਼ਾਰ ਰੁਪਏ

ਸਭ ਨੂੰ ਪਤਾ ਹੈ ਕਿ ਇਸ ਔ-ਖੀ ਘੜੀ ਚ ਸਾਰਾ ਸੰਸਾਰ ਲੰਘ ਰਿਹਾ ਹੈ ਪਰ ਇਟਲੀ ਤੇ ਅਮਰੀਕਾ ਇਸ ਸਮੇ ਕੋਰੋਨਾ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ ਖਾਸਕਰਕੇ ਹੁਣ ਇਟਲੀ ਤੋਂ ਬਾਅਦ ਅਮਰੀਕਾ ਔਖੀ ਘੜੀ ਚ ਹੈ ਜਿ ਕਰਕੇ ਵਿਚ ਸਰਕਾਰ ਨੇ ਮਦਦ ਲਈ ਲੋਕਾਂ ਦੇ ਅਕਾਊਂਟ ਵਿਚ 91-91 ਹਜ਼ਾਰ ਰੁਪਏ (1200 ਡਾਲਰ) ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਕਰੋੜਾਂ ਲੋਕਾਂ ਨੂੰ ਇਹ ਪੈਸੇ ਬੁੱਧਵਾਰ ਤੋਂ ਮਿਲਣ ਲੱਗਣਗੇ। ਇਸ ਮਦਦ ਨੂੰ ‘ਯੂਨੀਵਰਸਲ ਇਨਕਮ ਪੈਮੇਂਟ’ ਕਿਹਾ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ 27 ਮਾਰਚ ਨੂੰ ਟਰੰਪ ਨੇ 2.2 ਟ੍ਰਿਲੀਅਨ ਡਾਲਰ ਦੇ ਕੋਰੋ ਨਾ ਵਾਇ ਰਸ ਪੈਕਜ ਦਾ ਐਲਾਨ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਤਕਨੀਕੀ ਕਾਰਨਾਂ ਕਰਕੇ ਅਕਾਊਂਟ ਵਿਚ ਪੈਸੇ ਟਰਾਂਸਫਰ ਨਹੀਂ ਹੋ ਸਕਣਗੇ, ਉਨ੍ਹਾਂ ਨੂੰ ਸਰਕਾਰ ਡਾਕ ਨਾਲ ਚੈੱਕ ਭੇਜੇਗੀ। ਸਰਕਾਰ ਇਕ ਨਵੀਂ ਵੈੱਬਸਾਈਟ ਵੀ ਬਣਾ ਸਕਦੀ ਹੈ, ਜਿੱਥੇ ਲੋਕ ਆਪਣੇ ਬੈਂਕ ਅਕਾਊਂਟ ਡਿਟੇਲ ਦੇ ਸਕਣਗੇ। ਅਮਰੀਕਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 1 ਕਰੋੜ 68 ਲੱਖ ਹੋ ਚੁੱਕੀ ਹੈ। ਕੋ ਰੋਨਾ ਵਾਇ ਰਸ ਦਾ ਇਕਾਨਮੀ ‘ਤੇ ਮਾੜਾ ਅਸਰ ਜਾਰੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਲੋਕਾਂ ਦੀ ਨੌਕਰੀ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ CARES Act ਲਾਗੂ ਕੀਤਾ ਸੀ, ਇਸ ਦੇ ਤਹਿਤ ਜੋ ਵੀ ਅਮਰੀਕੀ ਵਿਅਕਤੀ ਸਾਲ ਵਿਚ ਤਕਰੀਬਨ 57 ਲੱਖ ਰੁਪਏ ਤੋਂ ਘੱਟ ਕਮਾਉਂਦਾ ਹੈ, ਉਸ ਨੂੰ 91,411 ਰੁਪਏ ਦਿੱਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ 57 ਲੱਖ ਤੋਂ ਵਧੇਰੇ ਅਤੇ 75.4 ਲੱਖ ਤੋਂ ਘੱਟ ਸਲਾਨਾ ਕਮਾਉਣ ਵਾਲੇ ਲੋਕਾਂ ਨੂੰ ਵੀ ਕੁਝ ਘੱਟ ਰਕਮ ਸਹਾਇਤਾ ਰਾਸ਼ੀ ਦੇ ਤੌਰ ‘ਤੇ ਮਿਲੇਗੀ।75.4 ਲੱਖ ਤੋਂ ਵੱਧ ਕਮਾਈ ਵਾਲੇ ਵਿਅਕਤੀ ਨੂੰ ਕੋਈ ਪੈਸਾ ਨਹੀਂ ਮਿਲੇਗਾ। ਨਾਗਰਿਕਾਂ ਦੇ ਨਾਲ-ਨਾਲ ਅਮਰੀਕਾ ਵਿਚ ਰਹਿ ਰਹੇ ਸਥਾਈ ਨਿਵਾਸੀਆਂ ਨੂੰ ਵੀ ਇਹ ਮਦਦ ਦਿੱਤੀ ਜਾਵੇਗੀ ਪਰ ਵੀਜ਼ਾ ‘ਤੇ ਰਹਿਣ ਵਾਲੇ ਲੋਕਾਂ ਨੂੰ ਮਦਦ ਨਹੀਂ ਮਿਲੇਗੀ। ਅਮਰੀਕਾ ਸਰਕਾਰ ਦੀ ਵਿ ਰੋਧੀ ਪਾਰਟੀ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਇਕ ਵਾਰ ਸਿਰਫ 1200 ਡਾਲਰ ਦੇਣਾ ਕਾਫੀ ਨਹੀਂ ਹੋਵੇਗਾ। ਪਰ ਦੁਨੀਆ ਚ ਦੂਜੇ ਪਾਸੇ ਇਸ ਫੈਸਲੇ ਦੀ ਸ਼ਲਾਘਾ ਹੋ ਰਹੀ ਖਾਸਕਰਕੇ ਭਾਰਤ ਚ।

Leave a Reply

Your email address will not be published. Required fields are marked *