ਹੁਣ ਇੰਗਲੈਂਡ ਦੀ ਰਾਣੀ ਨੇ ਕੀਤੀ ਖਾਲਸਾ ਏਡ ਦੀ ਤਾਰੀਫ

ਹੁਣ ਇੰਗਲੈਂਡ ਦੀ ਰਾਣੀ ਨੇ ਕੀਤੀ ਖਾਲਸਾ ਏਡ ਦੀ ਤਾਰੀਫ ਖਾਲਸਾ ਏਡ ਦਾ ਨਾਮ ਸੁਣਦਿਆਂ ਹੀ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਰਵੀ ਸਿੰਘ ਖਾਲਸਾ ਏਡ ਵਾਲੇ ਅਸਲ ਚ ਭਾਈ ਘਨੱਈਆ ਜੀ ਅਸਲੀ ਵਾਰਸ ਹਨ।‘ਸਿੱਖ ਭਾਈਚਾਰੇ ਦੇ ਲੋਕ ਜਿੱਥੇ ਵੀ ਵੱਸਦੇ ਹਨ ਕੋਈ ਨਾ ਕੋਈ ਨੇਕ ਕਾਰਜ ਕਰਕੇ ਸੁਰਖੀਆਂ ਚ ਆ ਹੀ ਜਾਦੇ ਹਨ ਖਾਸਕਰਕੇ ਸਿੱਖ ਕੌਮ ਔਖੀ ਘੜੀ ਚ ਸਾਰੇ ਧਰਮਾਂ ਦੀ ਮੱਦਦ ਕਰਦੀ ਹੈ ਜਿਸ ਦੀਆਂ ਉਦਾਹਰਣਾਂ ਅਨੇਕਾਂ ਧਾਰਮਿਕ ਸੰਸਥਾਵਾਂ ਹਨ ਜਿਸ ਤਰ੍ਹਾਂ ਖਾਲਸਾ ਏਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਯੂਨਾਇਟਡ ਸਿੱਖਸ, ਸਿੱਖ ਨੈਸ਼ਨ ਆਦਿ ਬਹੁਤ ਸਾਰੀਆਂ ਸੇਵਾ ਸੇਵੀ ਸੰਸਥਾਵਾਂ ਜੋ ਹਰ ਸਮੇਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਰਹਿੰਦੀਆਂ ਹਨ ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਦੀ ਰਾਣੀ ਨੇ ਰਵੀ ਸਿੰਘ ਖਾਲਸਾ ਏਡ ਦੀ ਟੀਮ ਦੀ ਰੱਜ ਕੇ ਤਾਰੀਫ ਕੀਤੀ ਹੈ ਉਨ੍ਹਾਂ ਨੇ ਟਵੀਟ ਦੇ ਜਰੀਏ ਲਿਖਿਆ ਹੈ ਕਿ ਇਸ ਔਖੀ ਘੜੀ ਚ ਖਾਲਸਾ ਏਡ ਦੁਬਾਰਾ ਦੁਨੀਆ ਭਰ ਵਿਚ ਇਸ ਤਰ੍ਹਾਂ ਸੇਵਾ ਕਰਨਾ ਬਹੁਤ ਵੱਡਾ ਨੇਕ ਕਾਰਜ ਹੈ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਦੱਸ ਦੇਈਏ ਇੰਗਲੈਂਡ ਦੀ ਰਾਣੀ ਦੇ ਤਾਰੀਫ ਤੋਂ ਬਾਅਦ ਸਰਦਾਰ ਰਵੀ ਸਿੰਘ ਖਾਲਸਾ ਏਡ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਰਵੀ ਸਿੰਘ ਖਾਲਸਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਇੱਕ ਪੋਸਟ ਪਾ ਕਿ ਲਿਖਿਆ ਕਿ ਇੰਗਲੈਂਡ ਦੇ ਸ਼ਾਹੀ ਪਰਿਵਾਰ ਵੱਲੋਂ ਇਸ ਤਰ੍ਹਾਂ ਤਾਰੀਫ ਕਰਨਾ ਸਾਡੀ ਟੀਮ ਦੇ ਸਾਰੇ ਸੇਵਾਦਾਰਾਂ ਦਾ ਹੌਸਲਾ ਹੋਰ ਉੱਚਾ ਹੁੰਦਾ ਹੈ। ਸ਼ਾਬਾਸ਼ ਖਾਲਸਾ ਏਡ ਟੀਮ। ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ। ਤੁਹਾਨੂੰ ਦੱਸ ਦੇਈਏ ਕਿ ਇਸ ਔਖੀ ਘੜੀ ਚ ਖਾਲਸਾ ਏਡ ਦੀ ਟੀਮ ਭਾਰਤ ਇੰਗਲੈਂਡ ਤੋਂ ਇਲਾਵਾ ਹੋਰਨਾਂ ਦੇਸ਼ਾ ਚ ਵੀ ਰਾਸ਼ਨ ਆਦਿ ਲੋੜਵੰਦ ਚੀਜਾਂ ਦੀ ਮੱਦਦ ਵੱਡੇ ਪੱਧਰ ਤੇ ਕਰ ਰਹੀ।

Leave a Reply

Your email address will not be published. Required fields are marked *