ਸਿੱਖਾਂ ਨੇ ਵਧਾਇਆ ਕਨੇਡਾ ਚ ਸਿੱਖ ਕੌਮ ਦਾ ਮਾਣ

ਸਿੱਖ ਭਾਈਚਾਰੇ ਦੇ ਲੋਕ ਜਿੱਥੇ ਵੀ ਵੱਸਦੇ ਹਨ ਕੋਈ ਨਾ ਕੋਈ ਨੇਕ ਕਾਰਜ ਕਰਕੇ ਸੁਰਖੀਆਂ ਚ ਆ ਹੀ ਜਾਦੇ ਹਨ ਖਾਸਕਰਕੇ ਸਿੱਖ ਕੌਮ ਔਖੀ ਘੜੀ ਚ ਸਾਰੇ ਧਰਮਾਂ ਦੀ ਮੱਦਦ ਕਰਦੀ ਹੈ ਜਿਸ ਦੀਆਂ ਉਦਾਹਰਣਾਂ ਅਨੇਕਾਂ ਧਾਰਮਿਕ ਸੰਸਥਾਵਾਂ ਹਨ ਜਿਸ ਤਰ੍ਹਾਂ ਖਾਲਸਾ ਏਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਯੂਨਾਇਟਡ ਸਿੱਖਸ, ਸਿੱਖ ਨੈਸ਼ਨ ਆਦਿ ਬਹੁਤ ਸਾਰੀਆਂ ਸੇਵਾ ਸੇਵੀ ਸੰਸਥਾਵਾਂ ਜੋ ਹਰ ਸਮੇਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਰਹਿੰਦੀਆਂ ਹਨ ਇਸ ਤਰ੍ਹਾਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਨੇਡਾ ਚ ਬਹੁਤ ਵੱਡਾ ਕਾਰਜ ਕਰਿਆ ਹੈ ਜਿਸ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈ। ਕੈਨੇਡਾ ਵਿੱਚ ਸਿੱਖ ਨੇਸ਼ਨ ਦੁਆਰਾ ਕੈਂਪ ਲਗਾ ਕੇ ਕੀਤੇ ਜਾ ਰਹੇ ਇਸ ਦਾਨ ਦੀ ਬਹੁਤ ਚਰਚਾ ਹੈ। ਕੈਨੇਡਾ ਵਿੱਚ ਅਜਿਹਾ ਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਿੱਖ ਨੇਸ਼ਨ ਦਾ ਮਹੱਤਵਪੂਰਨ ਸਥਾਨ ਹੈ। ਜਿਸ ਕਰਕੇ ਸਿੱਖਾਂ ਨੂੰ ਵਿਸ਼ੇਸ਼ ਮਾਣ ਸਨਮਾਨ ਦਿੱਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਵੱਲੋਂ ਉੱਥੋਂ ਦੇ ਪ੍ਰੀਮੀਅਰ ਅਤੇ ਚੀਫ ਮੈਡੀ ਕਲ ਅਫਸਰ ਤੋਂ ਇਲਾਵਾ ਖੁਦ ਵੱਲੋਂ ਸਿੱਖ ਨੇਸ਼ਨ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਧੰਨਵਾਦ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਸਿੱਖ ਨੇਸ਼ਨ ਵੱਲੋਂ ਹਰ ਸਾਲ ਅਜਿਹੇ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਦੁਆਰਾ ਪਾਏ ਗਏ ਯੋਗਦਾਨ ਕਰਕੇ ਹੁਣ ਤੱਕ 140000 ਲੋਕਾਂ ਨੇ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ਹੈ । ਦੱਸ ਦਈਏ ਕਿ ਸਿੱਖ ਨੇਸ਼ਨ ਦੁਆਰਾ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਕਿਸੇ ਦੀ jan ਲੈਣ ਵਾਲੇ ਨਹੀਂ ਹਨ। ਸਗੋਂ ਉਹ ਤਾਂ ਕਿਸੇ ਦੀ ਜਿੰਦਗੀ ਦੇਣ ਵਾਲੇ ਹਨ। ਸਿੱਖ ਨੇਸ਼ਨ ਨੂੰ ਇਸ ਸਮਾਜ ਸੇਵਾ ਬਦਲੇ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਿੱਥੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਿੱਖ ਨੇਸ਼ਨ ਦਾ ਇਸ ਸੇਵਾ ਕਾਰਨ ਧੰਨਵਾਦ ਕੀਤਾ ਗਿਆ ਹੈ। ਉੱਥੇ ਉਨ੍ਹਾਂ ਨੂੰ ਹੋਰ ਅਜਿਹੇ ਕੈਂਪ ਲਗਾਉਣ ਲਈ ਕਿਹਾ ਜਾ ਰਿਹਾ ਹੈ। ਕਿਉਂਕਿ ਇਹ ਸਮੇਂ ਦੀ ਲੋੜ ਹੈ। ਇਸ ਲਈ ਹੁਣ ਫਿਰ ਤੋਂ ਸਿੱਖ ਨੇਸ਼ਨ ਵੱਲੋਂ ਅਜਿਹੇ ਕੈਂਪ ਲਗਾਏ ਜਾਣਗੇ। ਸਿੱਖ ਭਾਈਚਾਰੇ ਦੀ ਇਸ ਨੇਕ ਕਾਰਜ ਕਰਕੇ ਬੱਲੇ ਬੱਲੇ ਹੋ ਰਹੀ ਹੈ।। ਵਾਹਿਗੁਰੂ ਜੀ

Leave a Reply

Your email address will not be published. Required fields are marked *