ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ ‘ਇਸ ਔਖੀ ਘੜੀ ਚ ਕ ਰੋਨਾ ਵਰਗੀ ਮਹਾ ਮਾਰੀ ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਅਧਿਐਨ ਵਿਚ ਲੱਗੇ ਹੋਏ ਹਨ। ਇਸ ਦੌਰਾਨ ਇਕ ਚੰਗੀ ਖਬਰ ਆਈ ਹੈ। ਖਬਰ ਮੁਤਾਬਕ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਟਾਰਗੇਟ ਮਤਲਬ ਟੀਚੇ ਨੂੰ ਖੋਜ ਲਿਆ ਹੈ ਜਿੱਥੇ ਕੋਰੋਨਾ ਦਾ ਐਂਟੀਵਾਇਰਸ ਟੀਕਾ ਅਸਰ ਕਰੇਗਾ। ਮਤਲਬ ਕੋ ਰੋਨਾ ਦੇ ਇਲਾ ਜ ਵਿਚ ਇਹ ਇਕ ਵੱਡੀ ਸਫਲਤਾ ਹੈ। ਇਸ ਦੀ ਮਦਦ ਨਾਲ ਦਵਾਈ ਠੀਕ ਮਰੀ ਜ਼ ਦੇ ਸਰੀਰ ਵਿਚ ਉਸੇ ਜਗ੍ਹਾ ‘ਤੇ ‘ਤੇ ਹਮ ਲਾ ਕਰੇਗੀ ਜਿੱਥੇ ਇਹ ਚਿਪਕਿਆ ਹੋਵੇਗਾ। ਇਹ ਖੋਜ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਾਇਰਸ ਦੀ ਬਣਾਵਟ ਅਤੇ ਪ੍ਰਕਿਰਤੀ ਦਾ ਸੁਮੇਲ ਸਾਰਸ (SARS) ਅਤੇ ਮਰਸ (MERS) ਦੀ ਬਣਾਵਟ ਅਤੇ ਪ੍ਰਕਿਰਤੀ ਨਾਲ ਕੀਤਾ। ਵਿਗਿਆਨੀਆਂ ਦਾ ਫੋਕਸ ਸੀ ਕਿ ਵਾਇ ਰਸ ਦੀ ਬਾਹਰੀ ਕੰਢੇਦਾਰ ਪਰਤ ‘ਤੇ ਮਤਲਬ ਸਪਾਇਕ ਪ੍ਰੋਟੀਨ ‘ਤੇ ਜੋ ਮਰੀਜ਼ ਦੇ ਸਰੀਰ ਦੇ ਸੈੱਲਾਂ ਨਾਲ ਜਾ ਕੇ ਚਿਪਕ ਜਾਂਦਾ ਹੈ । ਫਿਰ ਸੈੱਲਾਂ ਨੂੰ ਇਨਫੈਕਟਿਡ ਕਰ ਕੇ ਹੋਰ ਵਾਇ ਰਸ ਪੈਦਾ ਕਰਦਾ ਹੈ। ਵਿਗਿਆਨੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕੋਰੋਨਾ ਮਤਲਬ ਸਾਰਸ-ਸੀ.ਓ.ਵੀ.2 ਦੀ ਬਣਾਵਟ 2002 ਵਿਚ ਫੈਲੀ ਸਾਰਸ ਮਹਾ ਮਾਰੀ ਦੇ ਵਾਇ ਰਸ ਨਾਲ 93 ਫੀਸਦੀ ਮੇਲ ਖਾਂਦੀ ਹੈ। ਮਤਲਬ ਕੋਵਿਡ-19 ਦੇ ਜੀਨੋਮ ਕ੍ਰਮ ਸਾਰਸ ਵਾਇ ਰਸ ਦੇ ਜੀਨੋਮ ਕ੍ਰਮ ਨਾਲ ਮੇਲ ਖਾਂਦੇ ਹਨ। ਕਾਰਨੇਲ ਯੂਨੀਵਰਸਿਟੀ ਦੀ ਸੂਜੈਨ ਡੇਨੀਯਲ ਪ੍ਰਯੋਗਸ਼ਾਲਾ ਵਿਚ ਇਸ ਦੀ ਬਾਹਰੀ ਪਰਤ ਮਤਲਬ ਕੰਢੇਦਾਰ ਪ੍ਰੋਟੀਨ ‘ਤੇ ਡੂੰਘਾ ਅਧਿਐਨ ਚੱਲ ਰਿਹਾ ਹੈ। ਇੱਥੇ ਗੈਰੀ ਵ੍ਹੀਟਕਰ ਦੀ ਟੀਮ ਇਹ ਦੇਖ ਰਹੀ ਹੈ ਕਿ ਫਲੂ ਦਾ ਵਾਇਰਸ ਅਤੇ ਕੋਰੋਨਾਵਾਇਰਸ ਸਰੀਰ ਦੇ ਸੈੱਲਾਂ ਵਿਚ ਕਿਵੇਂ ਦਾਖਲ ਹੁੰਦਾ ਹੈ। ਵਾਇ ਰਸ ਦਾ ਮ ਰੀਜ਼ ਦੇ ਸਰੀਰ ਵਿਚ ਮੌਜੂਦ ਸੈੱਲਾਂ ਨਾਲ ਚਿਪਕਣਾ ਇਕ ਕਾਫੀ ਲੰਬੀ ਲੜੀਬੱਧ ਪ੍ਰਕਿਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿਚ ਵਾਇਰਸ ਸਭ ਤੋਂ ਪਹਿਲਾਂ ਇਹ ਦੇਖਦਾ ਹੈਕਿ ਉਸ ਨੇ ਸਹੀ ਸੈੱਲ ਦੀ ਚੋਣ ਕੀਤੀ ਹੈ ਕਿ ਨਹੀਂ। ਇਸ ਲਈ ਵਾਇ ਰਸ ਨੂੰ ਸੈੱਲ ਦੇ ਆਲੇ-ਦੁਆਲੇ ਮੌਜੂਦ ਰਸਾਇਣ ਦੱਸਦੇ ਹਨ ਕਿ ਇਹ ਸੈੱਲ ਦਾ ਸਹੀ ਟਾਰਗੇਟ ਹੈ ਜਾਂ ਨਹੀਂ। ਇਹੀ ਗੱਲ ਪਹਿਲਾਂ ਕੋਰੋਨਾਵਾਇਰਸ ਦੀ ਬਾਹਰੀ ਪਰਤ ਨੂੰ ਪਤਾ ਚੱਲਦੀ ਹੈ। ਇਹੀ ਕੰਢੇਦਾਰ ਪਰਤ ਫਿਰ ਟਾਰਗੇਟ ਬਣਾਏ ਸੈੱਲ ਦੀ ਸਤਹਿ ਨਾਲ ਜਾ ਕੇ ਚਿਪਕ ਜਾਂਦੀ ਹੈ। ਇਸ ਮਗਰੋਂ ਕੰਢੇਦਾਰ ਸਤਹਿ ਜਿਸ ਨੂੰ ਫਿਊਜ਼ਨ ਪੇਪਟਾਇਡ ਕਹਿੰਦੇ ਹਨ ਉਹ ਸੈੱਲ ਨੂੰ ਤੋੜਨਾ ਸ਼ੁਰੂ ਕਰਦੀ ਹੈ।
ਟੀਮ ਨੂੰ ਆਸ ਹੈ ਕਿ ਜਲਦੀ ਹੀ ਕੋ ਰੋਨਾ ਦੀ ਬਾਹਰੀ ਕੰਢੇਦਾਰ ਸਤਹਿ ਦੀ ਰਸਾਇਣਿਕ ਪ੍ਰਕਿਰਿਆ ਨੂੰ ਲੈ ਕੇ ਸਕਰਾਤਮਕ ਖੁਲਾਸਾ ਹੋਵੇਗਾ। ਜੇਕਰ ਵਿਗਿਆਨੀ ਇਸ ਰਸਾਇਣਿਕ ਪ੍ਰਕਿਰਿਆ ਨੂੰ ਰੋਕ ਦੇਣ ਤਾਂ ਵਾਇਰਸ ਸੈੱਲ ਨਾਲ ਸੰਪਰਕ ਨਹੀਂ ਕਰ ਪਾਵੇਗਾ ਅਤੇ ਕੁਝ ਦਿਨ ਵਿਚ ਟੀਕੇ ਦੇ ਅਸਰ ਨਾਲ mar ਜਾਵੇਗਾ।
