ਪੰਜਾਬ ਦੀ ਭਲਾਈ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ ‘- ‘ਪੰਜਾਬ ਚ ਕੋ ਰੋਨਾ ਤੇਜੀ ਨਾਲ ਵੱਧ ਰਿਹਾ ਹੁਣ ਕੇਸ 100 ਤੋਂ ਉਪਰ ਹੋ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਪੂਰੀ ਨਿਗਰਾਨੀ ਨਾਲ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਆਪਣੇ ਸ਼ੋਸ਼ਲ ਅਕਾਊਂਟ ਤੇ ਲੋਕਾਂ ਨੂੰ ਹਰ ਸਮੇਂ ਜਾਗਰੂਕ ਕਰਦੇ ਰਹਿੰਦੇ ਹਨ ਅੱਜ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ।ਆਮ ਕੱਪੜੇ ਦੇ ਮਾਸਕ ਵੀ ਇਸਤੇਮਾਲ ਕਰ ਸਕਦੇ ਹਨ ‘ਰਾਜ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣੇ ਲਾਜ਼ਮੀ ਹੋਣਗੇ। ਜੇ ਨਹੀਂ ਤਾਂ ਕਾਰ ਵਾਈ ਕੀਤੀ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਆਮ ਕੱਪੜੇ ਦੇ ਮਾਸਕ ਵੀ ਇਸਤੇਮਾਲ ਕਰ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਨੂੰ ਇਸ ਸਬੰਧ ਵਿਚ ਸਲਾਹਕਾਰ ਜਾਰੀ ਕਰਨ ਲਈ ਕਿਹਾ ਹੈ।ਉਨ੍ਹਾਂ ਟਵੀਟ ਕਰਕੇ ਅਪੀਲ ਕੀਤੀ ਕਿ ਸਾਰੇ ਲੋਕ ਮਿਲ ਕੇ ਸਫਾਈ ਨੂੰ ਭਰੋਸੇਯੋਗ ਬਣਾ ਸਕਦੇ ਹਨ, ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਤੇ ਕੋਵਿ ਡ- ਉੰਨੀ ਤੋਂ ਆਪਣਾ ਤੇ ਆਪਣੇ ਲੋਕਾਂ ਦਾ ਬਚਾਅ ਕਰੀਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰ ਗੱਲਾਂ ਦਾ ਵੀ ਧਿਆਨ ਰੱਖ ਰਹੀ ਹੈ ਜਿਸ ਤਰ੍ਹਾਂ ਕਿਸਾਨ ਭਰਾਵਾਂ ਦਾ। ਕਣਕ ਦੀ ਫ਼ਸਲ ਦੀ ਚੁੱਕਾਈ ਤੇ ਖ੍ਰੀਦ ਦੇ ਕੀਤੇ ਗਏ ਪ੍ਰਬੰਧ: ਪਿੰਡ ਵਾਰ ਪਾਸ ਜਾਰੀ ਕੀਤੇ ਜਾਣਗੇ।ਪੰਜਾਬ ਪੁਲਿਸ ਨੇ ਕੋਰੋ ਨਾ ਰਾਹਤ ਕਾਰਜਾਂ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਵੀ ਸ਼ਾਮਲ ਕੀਤਾ ਹੈ। ਇਹ ਵਾਲੰਟੀਅਰ 40,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਮਦਦ ਕਰਨਗੇ। ਇਸ ਸਮੇਂ ਦਸ ਜ਼ਿਲ੍ਹਿਆਂ ਵਿਚ ਪਾਇਲਟ ਪ੍ਰਾਜੈਕਟਾਂ ਵਜੋਂ 4336 ਵਲੰਟੀਅਰ ਭਰਤੀ ਕੀਤੇ ਗਏ ਹਨ।
ਅੰਮ੍ਰਿਤਸਰ ਸ਼ਹਿਰ ਵਿਚ 270 , ਅੰਮ੍ਰਿਤਸਰ ਦਿਹਾਤੀ ਵਿਚ 83, ਬਠਿੰਡਾ ਵਿਚ 370, ਫਾਜ਼ਿਲਕਾ ਵਿਚ 343, ਫਿਰੋਜ਼ਪੁਰ ਵਿਚ 239, ਜਲੰਧਰ ਸ਼ਹਿਰ ਵਿਚ 267, ਲੁਧਿਆਣਾ ਸ਼ਹਿਰ ਵਿਚ 1602, ਲੁਧਿਆਣਾ ਦਿਹਾਤੀ ਵਿਚ 388, ਐਸਏਐਸ ਨਗਰ ਵਿਚ 272 ਅਤੇ ਪਟਿਆਲਾ ਵਿਚ 502 ਵਾਲੰਟੀਅਰ ਨੂੰ ਤਾਇਨਾਤ ਕੀਤਾ ਗਿਆ ਹੈ।
