ਪੰਜਾਬ ਚ ਕੋ ਰੋਨਾ ਤੇਜੀ ਨਾਲ ਵੱਧ ਰਿਹਾ ਹੁਣ ਕੇਸ 100 ਤੋਂ ਉਪਰ ਹੋ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਪੂਰੀ ਨਿਗਰਾਨੀ ਨਾਲ ਦੇਖ ਰਹੀ ਕੈਪਟਨ ਅਮਰਿੰਦਰ ਸਿੰਘ ਵੀ ਖੁਦ ਆਪਣੇ ਸ਼ੋਸ਼ਲ ਅਕਾਊਂਟ ਤੇ ਲੋਕਾਂ ਨੂੰ ਹਰ ਸਮੇਂ ਜਾਗਰੂਕ ਕਰਦੇ ਰਹਿੰਦੇ ਹਨ ਅੱਜ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਮਾਸਕ ਪਾਉਣਾ ਹੁਣ ਲਾਜ਼ਮੀ ਹੈ। ਮੈਂ, ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਤੁਸੀਂ ਸਾਧਾਰਨ ਕੱਪੜੇ ਦਾ ਮਾਸਕ ਵੀ ਵਰਤ ਸਕਦੇ ਹੋ ਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਤੇ ਕੋਵਿ ਡ- ਉੰਨੀ ਤੋਂ ਆਪਣਾ ਤੇ ਆਪਣੇ ਲੋਕਾਂ ਦਾ ਬਚਾਅ ਕਰੀਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰ ਗੱਲਾਂ ਦਾ ਵੀ ਧਿਆਨ ਰੱਖ ਰਹੀ ਹੈ ਜਿਸ ਤਰ੍ਹਾਂ ਕਿਸਾਨ ਭਰਾਵਾਂ ਦਾ। ਕਣਕ ਦੀ ਫ਼ਸਲ ਦੀ ਚੁੱਕਾਈ ਤੇ ਖ੍ਰੀਦ ਦੇ ਕੀਤੇ ਗਏ ਪ੍ਰਬੰਧ: ਪਿੰਡ ਵਾਰ ਪਾਸ ਜਾਰੀ ਕੀਤੇ ਜਾਣਗੇ। ਤਾਲਮੇਲ ਲਈ 30 ਮੈਂਬਰੀ ਕੰਟਰੋਲ ਰੂਮ। 3800 ਖ੍ਰੀਦ ਕੇਂਦਰ। ਸਮਾਜਿਕ ਦੂਰੀ ਬਣਾਏ ਰੱਖਣ ਲਈ ਪੁਲਿਸ ਕਰਮਚਾਰੀ ਕੀਤੇ ਜਾਣਗੇ ਤਾਇਨਾਤ। ਮੰਡੀਆਂ ‘ਚ ਸਾਬਣ, ਸੈਨੇਟਾਈਜ਼ਰ ਤੇ ਮਾਸਕ ਦੀ ਉਪਲੱਬਧਤਾ ਹੋਵੇਗੀ ਸਾਫ਼ ਪਾਣੀ ਦਾ ਇੰਤਜ਼ਾਮ ਵੀ ਹੋਵੇਗਾ। ਪੰਜਾਬ ਵਿੱਚ ਕਣਕ ਦੀ ਖ੍ਰੀਦ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਦੇ ਨਾਲ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਿਆ ਹੈ ਕਿ ਕਰੋਨਾ ਦੇ ਮੱਦੇਨਜ਼ਰ ਅਸੀਂ ਇਸ ਤੋਂ ਬਚਾਅ ਲਈ ਹਦਾਇਤਾਂ ਦਾ ਵੀ ਪਾਲਣ ਕਰੀਏ ਜਿਸ ਲਈ ਅਸੀਂ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦੀ ਸਿਹਤ ਸਬੰਧੀ ਵੀ ਸਾਰੇ ਇੰਤਜ਼ਾਮ ਕੀਤੇ ਹਨ।
ਅਸੀਂ ਸਮਾਜਿਕ ਦੂਰੀ ਬਣਾਏ ਰੱਖਣ ਲਈ ਪਿੰਡਾਂ ਵਾਰ ਕਿਸਾਨਾਂ ਨੂੰ ਪਾਸ ਮੁਹੱਈਆ ਕਰਵਾਵਾਂਗੇ। ਮੇਰੀ ਆਪਣੇ ਸਾਰੇ ਕਿਸਾਨ, ਮਜ਼ਦੂਰ ਤੇ ਆੜ੍ਹਤੀ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਦੂਜੇ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਤੇ ਸਮੇਂ ਸਮੇਂ ਬਾਅਦ ਹੱਥ ਧੋਂਦੇ ਰਹਿਣ।
